ਇਸਲਾਮਾਬਾਦ(ਬਿਊਰੋ)— ਪਾਕਿਸਤਾਨ ਦੇ ਅਟੋਕ ਵਿਚ ਸਥਿਤ ਇਕ ਹਸਪਤਾਲ ਦੇ ਕੰਪਲੈਕਸ ਅੰਦਰ ਸਿਲੰਡਰ 'ਚ ਧਮਾਕਾ ਹੋ ਜਾਣ ਨਾਲ ਘੱਟ ਤੋਂ ਘੱਟ 6 ਲੋਕ ਮਾਰੇ ਗਏ ਹਨ। ਮੀਡੀਆ ਰਿਪੋਰਟ ਵਿਚ ਦੱਸਿਆ ਹੈ ਕਿ ਹਸਪਤਾਲ ਕੰਪਲੈਕਸ ਵਿਚ ਸੋਮਵਾਰ ਦੀ ਸ਼ਾਮ ਨੂੰ ਹੋਏ ਇਸ ਧਮਾਕੇ ਵਿਚ ਹੋਰ 12 ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।
ਅਟੋਕ ਦੇ ਡਿਪਟੀ ਕਮਿਸ਼ਨਰ ਰਾਣਾ ਅਕਬਰ ਹਿਆਤ ਨੇ ਕਿਹਾ ਕਿ ਸਿਲੰਡਰ ਧਮਾਕੇ ਤੋਂ ਬਾਅਦ ਹਸਪਤਾਲ ਭਵਨ ਦਾ ਇਕ ਹਿੱਸਾ ਢਹਿ ਜਾਣ ਕਾਰਨ ਇਹ ਮੌਤਾਂ ਹੋਈਆਂ। ਬਚਾਅ ਦਲਾਂ ਨੇ ਦੱਸਿਆ ਕਿ ਸਿਲੰਡਰ ਵਿਚ ਧਮਾਕਾ ਹੋਣ ਕਾਰਨ ਹਸਪਤਾਲ ਵਿਚ ਮਹਿਲਾ ਵਾਰਡ ਦਾ ਇਕ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ, ਜਿਸ ਦੀ ਲਪੇਟ ਵਿਚ ਸਾਰੇ ਲੋਕ ਆ ਗਏ। ਦੱਸਿਆ ਗਿਆ ਕਿ ਮਲਬੇ ਵਿਚ ਅਜੇ ਵੀ ਕੁੱਝ ਲੋਕ ਫਸੇ ਹੋਏ ਹਨ। ਪੁਲਸ ਮੁਤਾਬਕ 2 ਬੱਚਿਆਂ ਸਮੇਤ ਮ੍ਰਿਤਕਾਂ ਵਿਚੋਂ 2 ਦੀ ਪਛਾਣ ਕਰ ਲਈ ਗਈ ਹੈ ਅਤੇ ਧਮਾਕੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਨਿਊ ਸਾਊਥ ਵੇਲਜ਼ 'ਚ ਆਏ ਸ਼ਕਤੀਸ਼ਾਲੀ ਤੂਫਾਨ ਨੇ ਮਚਾਈ ਤਬਾਹੀ
NEXT STORY