ਇਸਲਾਮਾਬਾਦ-ਕਰੀਬੀ ਸਹਿਯੋਗੀ ਪਾਕਿਸਤਾਨ ਅਤੇ ਤੁਰਕੀ ਮਿਲ ਕੇ ਪੰਜਵੀਂ ਪੀੜ੍ਹੀ ਦਾ ਇਕ ਲੜਾਕੂ ਜਹਾਜ਼ ਵਿਕਸਤ ਕਰ ਰਹੇ ਹਨ। ਇਕ ਮੀਡੀਆ ਰਿਪੋਰਟ 'ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। 'ਤੁਰਕੀ ਏਅਰੋਸਪੇਸ ਇੰਡਸਟਰੀਜ਼' (ਟੀ.ਏ.ਆਈ.) ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਤੇਮੇਲ ਕੋਟਿਲ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਤੁਰਕੀ ਅਤੇ ਪਾਕਿਸਤਾਨ ਇਸ ਪ੍ਰੋਜੈਕਟ 'ਤੇ ਮਿਲ ਕੇ ਸਹਿਯੋਗ ਕਰ ਰਹੇ ਹਨ।
ਇਹ ਵੀ ਪੜ੍ਹੋ : EU ਨੇ ਰੂਸੀ ਅਧਿਕਾਰੀਆਂ, ਕੰਪਨੀਆਂ ਤੇ ਸੰਸਦ ਮੈਂਬਰਾਂ 'ਤੇ ਲਾਈਆਂ ਪਾਬੰਦੀਆਂ
ਪਾਕਿਸਤਾਨ ਦੇ ਵਿੱਤੀ ਰੋਜ਼ਾਨਾ ਬਿਜ਼ਨੈਸ ਪੱਤਰ 'ਬਿਜ਼ਨੈੱਸ ਰਿਕਾਰਡਰ' ਨੇ ਦੱਸਿਆ ਕਿ ਨੈਸ਼ਨਲ ਯੂਨੀਵਰਸਿਟੀ ਆਫ਼ ਸਾਇੰਸ ਐਂਡ ਤਕਨਾਲੋਜੀ (ਐੱਨ.ਯੂ.ਐੱਸ.ਟੀ.) 'ਚ ਖੋਜ, ਨਵੀਨਤਾ ਅਤੇ ਵਪਾਰੀਕਰਨ (ਆਰ.ਆਈ.ਸੀ.) ਵਿਭਾਗ ਦੇ ਪ੍ਰੋ-ਰੈਕਟਰ ਏਅਰ ਵਾਇਰਸ-ਮਾਰਸ਼ਲ ਡਾ. ਰਿਜ਼ਵਾਨ ਰਿਆਜ਼ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦੋਵੇਂ ਦੇਸ਼ 'ਟੀ.ਐੱਫ.-ਐਕਸ' ਨਾਮਕ ਇਕ ਲੜਾਕੂ ਜਹਾਜ਼ ਬਣਾ ਰਹੇ ਹਨ।
ਇਹ ਵੀ ਪੜ੍ਹੋ : ਪੋਲੈਂਡ ਨੇ ਰੂਸ ਵਿਰੁੱਧ ਸਖ਼ਤ ਪਾਬੰਦੀਆਂ ਲਾਉਣ ਦੀ ਕੀਤੀ ਮੰਗ
ਰਿਆਜ਼ ਨੇ ਕਿਹਾ ਕਿ ਇਹ ਪੰਜਵੀਂ ਪੀੜ੍ਹੀ ਦਾ ਲੜਾਕੂ ਜਹਾਜ਼ ਹੈ, ਜਿਸ ਦੇ ਲਈ ਪਾਕਿਸਤਾਨ ਅਤੇ ਤੁਰਕੀ ਹੁਣ ਸਹਿਯੋਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਐੱਨ.ਯੂ.ਐੱਸ.ਟੀ. ਨੇ ਪਾਕਿਸਤਾਨ ਏਅਰੋਨਾਟਿਕਲ ਕਾਪਲੈਕਸ' ਅਤੇ 'ਪਾਕਿਸਤਾਨ ਏਅਰ ਫੋਰਸ' ਦੇ ਸਹਿਯੋਗ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਪ੍ਰੋਜੈਕਟ ਪੂਰੇ ਕੀਤੇ ਹਨ। ਅਧਿਕਾਰੀ ਨੇ ਲੜਾਕੂ ਜਹਾਜ਼ ਅਤੇ ਇਸ ਨੂੰ ਵਿਕਸਤ ਕਰਨ ਨੂੰ ਲੈ ਕੇ ਅਤੇ ਜਾਣਕਾਰੀ ਮੁਹੱਈਆ ਨਹੀਂ ਕਰਵਾਈ।
ਇਹ ਵੀ ਪੜ੍ਹੋ : ਨਾਈਜੀਰੀਆ 'ਚ ਫੌਜੀਆਂ 'ਤੇ ਹੋਏ ਹਮਲੇ ਦੀ ਇਸਲਾਮਿਕ ਸਟੇਟ ਨੇ ਲਈ ਜ਼ਿੰਮੇਵਾਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
EU ਨੇ ਰੂਸੀ ਅਧਿਕਾਰੀਆਂ, ਕੰਪਨੀਆਂ ਤੇ ਸੰਸਦ ਮੈਂਬਰਾਂ 'ਤੇ ਲਾਈਆਂ ਪਾਬੰਦੀਆਂ
NEXT STORY