ਇਸਲਾਮਾਬਾਦ (ਭਾਸ਼ਾ): ਪਾਕਿਸਤਾਨੀ ਕੁੜੀਆਂ ਨੂੰ ਚੀਨ ਵਿਚ ਵੇਚੇ ਜਾਣ ਸਬੰਧੀ ਹੈਰਾਨੀਜਨਕ ਖੁਲਾਸਾ ਹੋਇਆ ਹੈ। ਜਾਣਕਾਰੀ ਮੁਤਾਬਕ 629 ਪਾਕਿਸਤਾਨੀ ਕੁੜੀਆਂ ਅਤੇ ਔਰਤਾਂ ਨੂੰ ਲਾੜੀ ਦੇ ਰੂਪ ਵਿਚ ਚੀਨੀ ਪੁਰਸ਼ਾਂ ਨੂੰ ਵੇਚਿਆ ਗਿਆ ਅਤੇ ਚੀਨ ਲਿਜਾਇਆ ਗਿਆ। ਐਸੋਸੀਏਟਿਡ ਪ੍ਰੈੱਸ ਵੱਲੋਂ ਪ੍ਰਾਪਤ ਸੂਚੀ ਨੂੰ ਪਾਕਿਸਤਾਨੀ ਜਾਂਚ ਕਰਤਾਵਾਂ ਵੱਲੋਂ ਤਿਆਰ ਕੀਤਾ ਗਿਆ, ਜੋ ਦੇਸ਼ ਦੇ ਗਰੀਬ ਅਤੇ ਕਮਜ਼ੋਰ ਵਰਗ ਦੇ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਤਸਕਰੀ ਨੈੱਟਵਰਕ ਨੂੰ ਤੋੜਨ ਲਈ ਨਿਰਧਾਰਤ ਕੀਤਾ ਗਿਆ ਸੀ। ਇਹ ਸੂਚੀ 2018 ਤੋਂ ਬਾਅਦ ਤਸਕਰੀ ਦੀਆਂ ਯੋਜਨਾਵਾਂ ਵਿਚ ਫਸੀਆਂ ਔਰਤਾਂ ਦੀ ਗਿਣਤੀ ਦਾ ਹੁਣ ਤੱਕ ਦਾ ਸਭ ਤੋਂ ਠੋਸ ਅੰਕੜਾ ਹੈ।
ਜਾਂਚ ਸਬੰਧੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਸਰਕਾਰੀ ਅਧਿਕਾਰੀਆਂ ਦੇ ਦਬਾਅ ਕਾਰਨ ਹੈ ਜੋ ਪਾਕਿਸਤਾਨ ਦੇ ਬੀਜਿੰਗ ਨਾਲ ਮੁਨਾਫਾ ਸੰਬੰਧਾਂ ਨੂੰ ਠੇਸ ਪਹੁੰਚਾਉਣ ਤੋਂ ਡਰਦਾ ਹੈ। ਅਕਤੂਬਰ ਵਿਚ ਫੈਸਲਾਬਾਦ ਦੀ ਇਕ ਅਦਾਲਤ ਨੇ ਤਸਕਰੀ ਮਾਮਲੇ ਵਿਚ ਦੋਸ਼ੀ 31 ਚੀਨੀ ਨਾਗਰਿਕਾਂ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਦੇ ਇਕ ਅਧਿਕਾਰੀ ਅਤੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਪੁਲਸ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਜਿਹੜੀਆਂ ਔਰਤਾਂ ਦਾ ਪੁਲਸ ਨੇ ਇੰਟਰਵਿਊ ਲਿਆ, ਉਨ੍ਹਾਂ ਵਿਚੋਂ ਕਈਆਂ ਨੇ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਜਾਂ ਤਾਂ ਧਮਕੀ ਦਿੱਤੀ ਗਈ ਸੀ ਜਾਂ ਉਨ੍ਹਾਂ ਨੂੰ ਚੁੱਪ ਕਰਾ ਦਿੱਤਾ ਗਿਆ ਸੀ।
ਇਸ ਸਮੇਂ ਸਰਕਾਰ ਨੇ ਤਸਕਰੀ ਦੇ ਨੈੱਟਵਰਕ ਦਾ ਪਿੱਛਾ ਕਰਨ ਵਾਲੀ ਫੈਡਰਲ ਜਾਂਚ ਏਜੰਸੀ ਦੇ ਅਧਿਕਾਰੀਆਂ 'ਤੇ ਦਬਾਅ ਪਾਉਂਦੇ ਹੋਏ ਜਾਂਚ ਰੋਕਣ ਦੀ ਮੰਗ ਕੀਤੀ ਹੈ। ਇਕ ਈਸਾਈ ਕਾਰਕੁੰਨ ਸਲੀਮ ਇਕਬਾਲ, ਜਿਸ ਨੇ ਚੀਨ ਤੋਂ ਕਈ ਨੌਜਵਾਨ ਕੁੜੀਆਂ ਨੂੰ ਬਚਾਉਣ ਵਿਚ ਮਾਤਾ-ਪਿਤਾ ਦੀ ਮਦਦ ਕੀਤੀ ਹੈ ਅਤੇ ਅਜਿਹਾ ਕਰਨ ਤੋਂ ਦੂਜਿਆਂ ਨੂੰ ਰੋਕਿਆ ਹੈ, ਨੂੰ ਉੱਥੇ ਭੇਜਿਆ ਜਾ ਰਿਹਾ ਹੈ। ਇਕਬਾਲ ਨੇ ਇਕ ਇੰਟਰਵਿਊ ਵਿਚ ਕਿਹਾ,''ਕੁਝ ਐੱਫ.ਆਈ.ਏ. ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਸੀ।'' ਸ਼ਿਕਾਇਤਾਂ ਬਾਰੇ ਪੁੱਛੇ ਜਾਣ 'ਤੇ ਪਾਕਿਸਤਾਨ ਦੇ ਗ੍ਰਹਿ ਅਤੇ ਵਿਦੇਸ਼ ਮੰਤਰਾਲੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਇਸ ਸੂਚੀ ਤੋਂ ਅਣਜਾਣ ਹੈ।
ਅਧਿਕਾਰੀਆਂ ਨੇ ਕਿਹਾ,''ਕੋਈ ਵੀ ਕੁੜੀਆਂ ਦੀ ਮਦਦ ਲਈ ਕੁਝ ਨਹੀਂ ਕਰ ਰਿਹਾ। ਪੂਰਾ ਰੈਕੇਟ ਜਾਰੀ ਹੈ ਅਤੇ ਵੱਧ ਰਿਹਾ ਹੈ।'' ਜਾਂਚ ਕਰਤਾਵਾਂ ਨੇ ਪਾਕਿਸਤਾਨ ਦੀ ਏਕੀਕ੍ਰਿਤ ਸੀਮਾ ਪ੍ਰਬੰਧਨ ਪ੍ਰਣਾਲੀ ਤੋਂ 629 ਔਰਤਾਂ ਦੀ ਸੂਚੀ ਨੂੰ ਇਕੱਠੇ ਰੱਖਿਆ ਜੋ ਦੇਸ਼ ਦੇ ਹਵਾਈ ਅੱਡਿਆਂ 'ਤੇ ਡਿਜ਼ੀਟਲ ਦਸਤਾਵੇਜ਼ਾਂ ਨੂੰ ਰਿਕਾਰਡ ਕਰਦੀ ਹੈ। ਜਾਣਕਾਰੀ ਵਿਚ ਕੁੜੀਆਂ ਦਾ ਰਾਸ਼ਟਰੀ ਪਛਾਣ ਨੰਬਰ, ਉਨ੍ਹਾਂ ਦੇ ਚੀਨੀ ਪਤੀਆਂ ਦੇ ਨਾਮ ਅਤੇ ਉਨ੍ਹਾਂ ਦੇ ਵਿਆਹ ਦੀਆਂ ਤਰੀਕਾਂ ਸ਼ਾਮਲ ਹਨ। ਇਹ ਸਾਰੇ ਵਿਆਹ 2018 ਅਤੇ ਅਪ੍ਰੈਲ 2019 ਤੱਕ ਹੋਏ।
ਸੀਨੀਅਰ ਅਧਿਕਾਰੀਆਂ ਵਿਚੋਂ ਇਕ ਨੇ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਸਾਰੀਆਂ 629 ਕੁੜੀਆਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਲਾੜੇ ਨੂੰ ਵੇਚ ਦਿੱਤਾ ਸੀ। ਜਾਣਕਾਰੀ ਮੁਤਾਬਕ ਚੀਨੀ ਅਤੇ ਪਾਕਿਸਤਾਨੀ ਦਲਾਲ ਲਾੜੇ ਤੋਂ 4 ਮਿਲੀਅਨ ਤੋਂ 10 ਮਿਲੀਅਨ (25,000 ਡਾਲਰ ਅਤੇ 65,000 ਡਾਲਰ ) ਕਮਾਉਂਦੇ ਹਨ ਪਰ ਪਰਿਵਾਰ ਨੂੰ ਸਿਰਫ 200,000 ਰੁਪਏ (1,500 ਡਾਲਰ) ਦਿੱਤੇ ਜਾਂਦੇ ਹਨ।
ਅਮਰੀਕਾ ਜੇਕਰ ਪਾਬੰਦੀਆਂ ਹਟਾਏ ਤਾਂ ਈਰਾਨ ਗੱਲਬਾਤ ਲਈ ਤਿਆਰ: ਰੁਹਾਨੀ
NEXT STORY