ਨਵੀਂ ਦਿੱਲੀ (ਇੰਟ.) - ਮਹਿੰਗਾਈ ਅਤੇ ਸਰਕਾਰੀ ਖਜ਼ਾਨਾ ਖਾਲੀ ਹੋਣ ਕਾਰਨ ਪਾਕਿਸਤਾਨ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਲੜਖੜਾਉਂਦੇ ਹੋਏ ਕੰਗਾਲੀ ਦੀ ਕਗਾਰ ’ਤੇ ਪਹੁੰਚ ਗਈ ਹੈ। ਇਸ ਸੰਕਟ ਤੋਂ ਉਭਰਨ ਲਈ ਪਾਕਿਸਤਾਨੀ ਸਰਕਾਰ ਵਿਦੇਸ਼ੀ ਮੁਲਕਾਂ ਅਤੇ ਕੌਮਾਂਤਰੀ ਏਜੰਸੀਆਂ ਤੋਂ ਕਰਜ਼ਿਆਂ ਦੇ ਰੂਪ ’ਚ ਆਰਥਿਕ ਮਦਦ ਮੰਗ ਰਹੀ ਹੈ ਪਰ ਕੋਈ ਵੀ ਉਸ ਨੂੰ ਕਰਜ਼ਾ ਦੇਣ ਲਈ ਤਿਆਰ ਨਹੀਂ ਹੈ। ਅਜਿਹੇ ’ਚ ਜੇਕਰ ਸਥਿਤੀ ਸ਼੍ਰੀਲੰਕਾ ਵਰਗੀ ਹੁੰਦੀ ਹੈ ਤਾਂ ਇਸ ਨਾਲ ਸਿਰਫ ਪਾਕਿਸਤਾਨ ਨੂੰ ਹੀ ਨਹੀਂ ਸਗੋਂ ਭਾਰਤੀ ਕੰਪਨੀਆਂ ’ਤੇ ਵੀ ਇਸ ਦਾ ਅਸਰ ਹੋਵੇਗਾ। ਦਰਅਸਲ ਟਾਟਾ ਸਮੇਤ ਕੁਝ ਕੰਪਨੀਆਂ ਜੁਆਇੰਟ ਵੈਂਚਰ ਨਾਲ ਪਾਕਿਸਤਾਨ ’ਚ ਕਾਰੋਬਾਰ ਕਰਦੀਆਂ ਹਨ। ਦੋਵਾਂ ਦੇਸ਼ਾਂ ਵਿਚਕਾਰ ਵਸਤੂਆਂ ਦੀ ਦਰਾਮਦ -ਬਰਾਮਦ ਹੁੰਦੀ ਹੈ। ਅਜਿਹਾ ’ਚ ਲਾਜ਼ਮੀ ਹੈ ਕਿ ਜੇਕਰ ਪਾਕਿਸਤਾਨ ਦੀ ਆਰਥਿਕਤਾ ਡੁੱਬਦੀ ਹੈ ਤਾਂ ਇਨ੍ਹਾਂ ਭਾਰਤੀ ਕੰਪਨੀਆਂ ਦੇ ਕਾਰੋਬਾਰ ’ਤੇ ਵੀ ਅਸਰ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ : ਸ਼੍ਰੀਲੰਕਾਈ ਕ੍ਰਿਕਟਰ ਅਰਜੁਨ ਰਣਤੁੰਗਾ ਨੇ ਭਾਰਤੀ ਕੰਪਨੀ ਨਾਲ ਕੀਤੀ ਸਾਂਝੇਦਾਰੀ, ਸਮਝੌਤੇ 'ਤੇ ਕੀਤੇ ਦਸਤਖ਼ਤ
ਪਾਕਿਸਤਾਨ ’ਚ ਟਾਟਾ ਅਤੇ ਜਿੰਦਲ ਗਰੁੱਪ ਦਾ ਕਾਰੋਬਾਰ
ਟਾਟਾ ਗਰੁੱਪ ਜੁਆਇੰਟ ਵੈਂਚਰ ਦੇ ਨਾਲ ਪਾਕਿਸਤਾਨ ਦੇ ਟੈਕਸਟਾਈਲਸ ਅਤੇ ਟੈਲੀ ਕਮਿਊਨੀਕੇਸ਼ਨ ਇੰਡਸਟ੍ਰੀ ’ਚ ਸਰਗਰਮ ਹੈ। ਟਾਟਾ ਟੈਕਸਟਾਈਲ ਮਿੱਲਜ਼ ਲਿਮਟਿਡ ਸੂਤੀ ਧਾਗੇ ਅਤੇ ਕੱਪੜੇ ਦਾ ਪ੍ਰੋਡਕਸ਼ਨ ਕਰਨ ਵਾਲੀ ਦਿੱਗਜ ਕੰਪਨੀ ਹੈ, ਹਾਲਾਂਕਿ ਇਸ ਦੇ ਮਾਲਕ ਪਾਕਿਸਤਾਨੀ ਹਨ। ਉਥੇ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਕੰਪਨੀ ਲਿਮਟਿਡ (ਪੀ. ਟੀ. ਸੀ. ਐੱਲ.) ਦੇ ਨਾਲ ਵੀ ਟਾਟਾ ਟੈਲੀ ਸਰਵਿਸਿਜ਼ ਮਿਲ ਕੇ ਕਾਰੋਬਾਰ ਕਰਦੀਆਂ ਹਨ। ਇਹ ਸਾਂਝਾ ਉੱਦਮ ਪਾਕਿਸਤਾਨ ’ਚ ਦੂਰਸੰਚਾਰ ਅਤੇ ਬ੍ਰਾਡਬੈਂਡ ਸੇਵਾਵਾਂ ਪ੍ਰਦਾਨ ਕਰਦਾ ਹੈ। ਭਾਰਤ ਦੀ ਦਿੱਗਜ ਸਟੀਲ ਕੰਪਨੀ ਜਿੰਦਲ ਸਟੀਲ ਦਾ ਵੀ ਪਾਕਿਸਤਾਨ ’ਚ ਵੱਡਾ ਕਾਰੋਬਾਰ ਹੈ। ਜਿੰਦਲ ਪਰਿਵਾਰ ਅਤੇ ਸਾਬਕਾ ਪੀ. ਐੱਮ. ਨਵਾਜ਼ ਸ਼ਰੀਫ ਦੇ ਵਪਾਰਕ ਸਬੰਧ ਜਗ-ਜ਼ਾਹਿਰ ਹਨ। ਜਿੰਦਲ ਸਟੀਲ ਪਾਕਿਸਤਾਨ ਦੇ ਐਨਰਜੀ ਸੈਕਟਰ ’ਚ ਵੀ ਸਰਗਰਮ ਹੈ, ਇਸ ਲਈ ਇਸ ਇਸਲਾਮਿਕ ਦੇਸ਼ ’ਚ ਚੱਲ ਰਹੀ ਸੰਕਟ ਦੀ ਸਥਿਤੀ ਨਾਲ ਇਨ੍ਹਾਂ ਭਾਰਤੀ ਕੰਪਨੀਆਂ ਦੇ ਕਾਰੋਬਾਰ ’ਤੇ ਅਸਰ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : 5 ਕੰਪਨੀਆਂ ਦਾ IPO ਲਾਂਚ ਕਰ ਸਕਦਾ ਹੈ ਅਡਾਨੀ ਗਰੁੱਪ , ਚੱਲ ਰਹੀ ਹੈ ਵੱਡੀ ਯੋਜਨਾ
ਦਰਾਮਦ-ਬਰਾਮਦ ’ਤੇ ਵੀ ਹੋਵੇਗਾ ਅਸਰ
ਪਾਕਿਸਤਾਨ ’ਚ ਚੱਲ ਰਹੇ ਮਾੜੇ ਆਰਥਿਕ ਦੌਰ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਦਰਾਮਦ-ਬਰਾਮਦ ਵਰਗੀਆਂ ਵਪਾਰਕ ਗਤੀਵਿਧੀਆਂ ’ਤੇ ਵੀ ਅਸਰ ਪੈ ਰਿਹਾ ਹੈ। ਟ੍ਰੇਡਿੰਗ ਇਕਨਾਮਿਕਸ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਨੇ ਭਾਰਤ ਤੋਂ 2021 ’ਚ ਕਰੀਬ 503 ਮਿਲੀਅਨ ਡਾਲਰ ਦੀ ਦਰਾਮਦ ਕੀਤੀ ਸੀ। ਇਸ ’ਚ ਮੈਡੀਕਲ ਪ੍ਰੋਡਕਟ, ਕੈਮਿਕਲਸ, ਖੰਡ ਅਤੇ ਪਲਾਸਟਿਕ ਦਾ ਸਾਮਾਨ ਭਾਰਤ ਤੋਂ ਪਾਕਿਸਤਾਨ ਭੇਜਿਆ ਗਿਆ ਸੀ। ਜੇਕਰ ਪਾਕਿਸਤਾਨ ’ਚ ਹਾਲਾਤ ਹੋਰ ਵਿਗੜਦੇ ਹਨ ਤਾਂ ਦਰਾਮਦ-ਬਰਾਮਦ ’ਤੇ ਕਾਫੀ ਅਸਰ ਪਵੇਗਾ ਅਤੇ ਪਾਕਿਸਤਾਨ ਨੂੰ ਸਾਮਾਨ ਬਰਾਮਦ ਕਰਨ ਵਾਲੀਆਂ ਭਾਰਤੀ ਕੰਪਨੀਆਂ ਦਾ ਕਾਰੋਬਾਰ ਘਟ ਸਕਦਾ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਪ੍ਰਚਾਰ ਲਈ ਦਿਸ਼ਾ-ਨਿਰਦੇਸ਼ ਜਾਰੀ, ਉਲੰਘਣਾ ਕਰਨ 'ਤੇ 50 ਲੱਖ ਜੁਰਮਾਨੇ ਸਮੇਤ ਹੋ ਸਕਦੀ ਹੈ ਜੇਲ੍ਹ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ : ਸੈਂਸੈਕਸ 400 ਅੰਕਾਂ ਤੋਂ ਵੱਧ ਚੜ੍ਹਿਆ, ਨਿਫਟੀ 18,100 ਦੇ ਪਾਰ
NEXT STORY