ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਇਕ ਨੌਜਵਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਨਸੀਹਤ ਦਿੱਤੀ ਹੈ। ਪਾਕਿਸਤਾਨ ਸਰਕਾਰ ਵੱਲੋਂ ਬੁਲਾਏ ਗਏ ‘ਕਸ਼ਮੀਰ ਆਵਰ’ ਦੇ ਫਲਾਪ ਸ਼ੋਅ ਸਾਬਤ ਹੋਣ ਦੇ ਬਾਅਦ ਨੌਜਵਾਨ ਨੇ ਕਿਹਾ ਹੈ,‘‘ਭਾਰਤ ਨੇ ਦੁਨੀਆ ਨੂੰ ਆਪਣੀ ਅਰਥਵਿਵਸਥਾ ਨਾਲ ਪ੍ਰਭਾਵਿਤ ਕੀਤਾ ਹੈ। ਵਪਾਰ ਜਗਤ ਵਿਚ ਭਾਰਤੀ ਲਾਬੀ ਨੇ ਪੂਰੀ ਦੁਨੀਆ ਨੂੰ ਆਪਣੇ ਨਾਲ ਕਰ ਲਿਆ ਹੈ। ਭਾਰਤੀ ਅਰਥ ਵਿਵਸਥਾ ਦੇ ਮਾਮਲੇ ਵਿਚ ਪਾਕਿਸਤਾਨ ਦੀ ਅਰਥ ਵਿਵਸਥਾ ਕਿਤੇ ਨਹੀਂ ਟਿਕਦੀ। ਇਸ ਲਈ ਜਦੋਂ ਤੱਕ ਪਾਕਿਸਤਾਨ, ਭਾਰਤ ਨੂੰ ਆਰਥਿਕ ਰੂਪ ਨਾਲ ਹਰਾ ਨਹੀਂ ਦਿੰਦਾ ਉਦੋਂ ਤੱਕ ਕਸ਼ਮੀਰ ਮੁੱਦੇ ਦਾ ਹੱਲ ਨਹੀਂ ਹੋ ਸਕਦਾ। ਦੇਸ਼ ਕਸ਼ਮੀਰ ਮੁੱਦੇ ਨੂੰ ਤਾਂ ਹੀ ਹੱਲ ਕਰ ਸਕਦਾ ਹੈ ਜਦੋਂ ਉਹ ਭਾਰਤ ਦੇ ਮੁਕਾਬਲੇ ਆਪਣੀ ਅਰਥਵਿਵਸਥਾ ਸੁਧਾਰ ਲਵੇ।’’
ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਨੌਜਵਾਨ ਨੇ ਪਾਕਿਸਤਾਨ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਕਿਹਾ,‘‘ਕਸ਼ਮੀਰ, ਬਲੋਚਿਸਤਾਨ ਅਤੇ ਵਿੱਤੀ ਕਾਰਵਾਈ ਟਾਸਕ ਫੋਰਸ (FATF) ਦੇ ਮੁੱਦੇ ਉਦੋਂ ਹੀ ਹੱਲ ਕੀਤੇ ਜਾ ਸਕਣਗੇ , ਜਦੋਂ ਪਾਕਿਸਤਾਨ ਆਪਣੀ ਅਰਥਵਿਵਸਥਾ ਮਜ਼ਬੂਤ ਕਰੇਗਾ।’’ਇਸ ਤੋਂ ਪਹਿਲਾਂ ਪਾਕਿਸਤਾਨ ਦੇ ਮਸ਼ਹੂਰ ਕਵੀ ਫਰਹਤ ਅੱਬਾਸ ਸ਼ਾਹ ਨੇ ਵੀ ਦੇਸ਼ ਦੇ ਹਾਲਾਤ ਹੋਰ ਖਰਾਬ ਕਰਨ ’ਤੇ ਇਮਰਾਨ ਖਾਨ ਦੀ ਇਕ ਕਵਿਤਾ ਜ਼ਰੀਏ ਸਖਤ ਆਲੋਚਨਾ ਕੀਤੀ ਹੈ।
ਅਮਰੀਕਾ ’ਚ ਪਿੰਡ ਵਾਲਾ ਮਾਹੌਲ ਦੇਖ ਰੂਹ ਹੋ ਜਾਵੇਗੀ ਖੁਸ਼, ਵੀਡੀਓ ਵਾਇਰਲ
NEXT STORY