ਮਾਸਕੋ - ਰੂਸ ਵਿਚ ਕੋਰੋਨਾਵਾਇਰਸ ਦੀ ਇਨਫੈਕਸ਼ਨ ਨੂੰ ਖਤਮ ਕਰਨ ਲਈ ਚਰਚ ਦੇ ਪਾਦਰੀ ਦੀ ਪਵਿੱਤਰ ਈਸਾਈ ਨਿਸ਼ਾਨ ਲੈ ਕੇ ਮਾਸਕੋ ਦੀਆਂ ਸਡ਼ਕਾਂ 'ਤੇ ਘੁੰਮਣ ਦੀ ਖਬਰ ਸਾਹਮਣੇ ਆਈ ਹੈ। ਰੂਸ ਦੇ ਸਭ ਤੋਂ ਪ੍ਰਭਾਵੀ ਆਰਥੋਡਾਕਸ ਚਰਚ ਦੇ ਪਾਦਰੀ ਨਿਸ਼ਾਨ ਨੂੰ ਹੱਥ ਵਿਚ ਲੈ ਕੇ ਕਾਰਾਂ ਦੇ ਕਾਫਿਲੇ ਵਿਚ ਘੁੰਮਦੇ ਦਿਖਾਈ ਦਿੱਤੇ।
ਰਾਇਟਰ ਏਜੰਸੀ ਦੇ ਹਵਾਲੇ ਤੋਂ ਲਿੱਖਿਆ ਗਿਆ ਹੈ ਕਿ ਚਰਚ ਦੇ ਪਾਦਰੀ ਨੇ ਅਜਿਹਾ ਕੋਰੋਨਾਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਕੀਤਾ ਹੈ। ਰਿਪੋਰਟ ਵਿਚ ਲਿੱਖਿਆ ਗਿਆ ਹੈ ਕਿ ਵਰਜਿਨ ਮੈਰੀ ਦੇ ਪਵਿੱਤਰ ਨਿਸ਼ਾਨ ਨੂੰ ਲੈ ਕੇ ਪਾਦਰੀ ਨੇ ਕਰੀਬ 109 ਕਿਲੋਮੀਟਰ ਦਾ ਸਫਰ ਤੱਕ ਤੈਅ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਬਲੈਕ ਕਾਰਾਂ ਦਾ ਕਾਫਿਲਾ ਚੱਲ ਰਿਹਾ ਸੀ।
ਰੂਸ ਦੇ ਸਰਕਾਰੀ ਟੈਲੀਵੀਜ਼ਨ ਨੇ ਕਵਰ ਕੀਤੀ ਯਾਤਰਾ
ਰੂਸ ਦੇ ਸਰਕਾਰੀ ਟੈਲੀਵੀਜ਼ਨ ਵਿਚ ਇਸ ਕਾਫਿਲੇ ਦੇ ਸਫਰ ਨੂੰ ਦਿਖਾਇਆ ਗਿਆ ਹੈ। ਪਵਿੱਤਰ ਨਿਸ਼ਾਨ ਨੂੰ ਲੈ ਕੇ 109 ਕਿਲੋਮੀਟਰ ਦਾ ਸਫਰ ਤੈਅ ਕਰਨ ਤੋਂ ਬਾਅਦ ਇਸ ਨੂੰ ਮਾਸਕੋ ਦੇ ਇਕ ਕੈਥੇਡ੍ਰਲ ਵਿਚ ਰੱਖ ਦਿੱਤਾ ਗਿਆ ਹੈ। ਚਰਚਾ ਦੇ ਪਾਦਰੀ ਪੈਟ੍ਰਿਯਾਰ ਕੀਰਿਲ ਨੇ ਆਖਿਆ ਹੈ ਕਿ ਪਵਿੱਤਰ ਨਿਸ਼ਾਨ ਨੂੰ ਲੈ ਕੇ ਯਾਤਰਾ, ਉਨ੍ਹਾਂ ਨੇ ਕੋਰੋਨਾਵਾਇਰਸ ਦੀ ਇਨਫੈਕਸ਼ਨ ਨੂੰ ਖਤਮ ਕਰਨ ਦੀ ਪ੍ਰਾਥਨਾ ਦੇ ਨਾਲ ਕੀਤਾ ਹੈ। ਉਨ੍ਹਾਂ ਆਖਿਆ ਕਿ ਰੂਸ ਦੇ ਲੋਕ ਕੋਰੋਨਾਵਾਇਰਸ ਨੂੰ ਲੈ ਕੇ ਸਰਕਾਰੀ ਦੀਆਂ ਪਾਬੰਦੀਆਂ ਪਾਲਣ ਕਰਨ ਅਤੇ ਇਸ ਬਾਰੇ ਵਿਚ ਜਾਰੀ ਕੀਤੀਆਂ ਗਾਈਡਲਾਈਨਸ ਨੂੰ ਫਾਲੋਅ ਕਰਨ।
ਰੂਸ ਵਿਚ ਵਾਇਰਸ ਕਾਰਨ 34 ਮੌਤਾਂ
ਰੂਸ ਵਿਚ ਕੋਰੋਨਾਵਾਇਰਸ ਦਾ ਇਨਫੈਕਸ਼ਨ ਫੈਲਣ ਤੋਂ ਬਾਅਦ ਮਾਸਕੋ ਨੂੰ ਸੋਮਵਾਰ ਤੋਂ ਲਾਕਡਾਊਨ ਕੀਤਾ ਗਿਆ ਹੈ। ਇਸ ਤੋਂ ਬਾਅਦ ਮਾਸਕੋ ਦੀ ਤਰ੍ਹਾਂ ਦੇਸ਼ ਦੇ ਕਈ ਹਿੱਸਿਆਂ ਵਿਚ ਪਾਬੰਦੀਆਂ ਲਗਾਏ ਗਏ ਹਨ। ਰੂਸ ਵਿਚ ਹੁਣ ਤੱਕ ਕੋਰੋਨਾਵਾਇਰਸ ਦੀ ਇਨਫੈਕਸ਼ਨ ਦੇ 4,731 ਮਾਮਲੇ ਸਾਹਮਣੇ ਆਏ ਹਨ। ਇਨਫੈਕਸ਼ਨ ਦੀ ਲਪੇਟ ਵਿਚ ਆ ਕੇ 43 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਪਾਦਰੀਆਂ ਨੇ ਪਵਿੱਤਰ ਨਿਸ਼ਾਨ ਨੂੰ ਲੈ ਕੇ ਹੈਲੀਕਾਪਟਰ ਅਤੇ ਪਲੇਨ ਤੋਂ ਵੀ ਯਾਤਰਾ ਕੀਤੀ ਹੈ। ਉਨ੍ਹਾਂ ਨੇ ਰੂਸ ਦੇ ਇਲਾਕਿਆਂ ਦੇ ਉਪਰ ਹਵਾਈ ਉਡਾਣ ਭਰੀ ਹੈ। ਇਸ ਦੌਰਾਨ ਉਹ ਪ੍ਰਾਥਨਾ ਕਰਦੇ ਦਿਖੇ, ਉਨ੍ਹਾਂ ਦਾ ਆਖਣਾ ਹੈ ਕਿ ਇਹ ਸਭ ਕੋਰੋਨਾਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ।
ਫਰਾਂਸ 'ਚ ਕੋਰੋਨਾ ਦਾ ਕਹਿਰ, ਰਿਕਾਰਡ ਪੱਧਰ 'ਤੇ ਹੋਈਆਂ 1053 ਮੌਤਾਂ
NEXT STORY