ਮਨੀਲਾ- ਫਿਲਪੀਨਸ ਦੇ ਪੂਰਬੀ ਸੂਬੇ ਵਿਚ ਹਨੇਰੀ ਤੇ ਮੂਸਲਾਧਾਰ ਵਰਖਾ ਦੇ ਨਾਲ ਆਏ ਤੂਫਾਨ ਦੇ ਕਾਰਨ ਹਜ਼ਾਰਾਂ ਲੋਕਾਂ ਨੇ ਆਪਣੇ ਘਰ ਛੱਡ ਦਿੱਤੇ ਹਨ। ਇਸ ਤੂਫਾਨ ਕਾਰਨ ਹਜ਼ਾਰਾਂ ਲੋਕਾਂ ਦੇ ਘਰ ਵੀ ਨੁਕਸਾਨੇ ਗਏ ਹਨ। ਤੂਫਾਨ ਦਾ ਅਸਰ ਇਥੋਂ ਦੇ ਏਅਰਪੋਰਟ 'ਤੇ ਵੀ ਦਿਖ ਰਿਹਾ ਹੈ। ਭਾਰੀ ਵਰਖਾ ਦੇ ਕਾਰਨ ਏਅਰਪੋਰਟ ਵਿਚ ਪਾਣੀ ਭਰ ਗਿਆ। ਇਸ ਤੂਫਾਨ ਦੀ ਰਫਤਾਰ 235 ਕਿਲੋਮੀਟਰ ਦਰਜ ਕੀਤੀ ਗਈ।
ਹੁਣ ਇਹ ਤੂਫਾਨ ਮਨੀਲਾ ਦੇ ਦੱਖਣ ਵਿਚ ਸਥਿਤ ਤੱਟੀ ਖੇਤਰਾਂ ਦੇ ਵੱਲ ਵਧ ਰਿਹਾ ਹੈ। ਫਿਲਪੀਨਸ ਸਰਕਾਰ ਨੇ ਇਸ ਤੂਫਾਨ ਨਾਲ ਕਿਸੇ ਦੀ ਮੌਤ ਦੀ ਜਾਂ ਜ਼ਖਮੀ ਹੋਣ ਦੀ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਟਾਈਫੂਨ ਕਮੂਰੀ ਨੇ ਅੱਧੀ ਰਾਤ ਤੋਂ ਪਹਿਲਾਂ ਸੋਰਸਗੋਨ ਸੂਬੇ ਦੇ ਗੁਬਾਰ ਸ਼ਹਿਰ ਵਿਚ ਦਸਤਕ ਦਿੱਤੀ। ਇਸ ਤੋਂ ਬਾਅਦ ਇਹ ਕਿਊਜੋਨ ਸੂਬੇ ਤੋਂ ਹੁੰਦਾ ਹੋਇਆ ਪੱਛਮ ਵੱਲ ਵਧ ਰਿਹਾ ਹੈ। ਮੰਗਲਵਾਰ ਨੂੰ ਤੂਫਾਨ ਨੇ ਪੂਰਬੀ ਸੂਬੇ ਵਿਚ ਦਸਤਕ ਦਿੱਤੀ। ਹੁਣ ਇਹ ਤੁਫਾਨ ਮਨੀਲਾ ਦੇ ਦੱਖਣ ਵਿਚ ਸਥਿਤ ਤੱਟੀ ਖੇਤਰਾਂ ਵੱਲ ਵਧ ਰਿਹਾ ਹੈ।
ਤੇਜ਼ ਵਰਖਾ ਤੇ ਹਵਾ ਨੇ ਅਲਬੇ ਸੂਬੇ ਦੇ ਲੇਗਾਜ਼ਪੀ ਸ਼ਹਿਰ ਦੇ ਹਵਾਈ ਅੱਡੇ ਨੂੰ ਨੁਕਸਾਨ ਪਹੁੰਚਾਇਆ ਹੈ। ਤੇਜ਼ ਹਵਾਵਾਂ ਨੇ ਏਅਰਪੋਰਟ ਦੀ ਛੱਤ ਨੂੰ ਨੁਕਸਾਨ ਪਹੁੰਚਾਇਆ। ਇਸੇ ਵਿਚਾਲੇ ਅਧਿਕਾਰੀਆਂ ਨੇ ਤੂਫਾਨ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਹੈ। ਤੂਫਾਨ ਤੋਂ ਪਹਿਲਾਂ ਇਕ ਲੱਖ ਤੋਂ ਵਧੇਰੇ ਲੋਕਾਂ ਨੂੰ ਹੋਰਾਂ ਸ਼ਹਿਰਾਂ ਵਿਚ ਸ਼ਿਫਟ ਕੀਤਾ ਗਿਆ ਹੈ। ਤੂਫਾਨ ਦੇ ਕਾਰਨ ਕੋਸਟ ਗਾਰਟ ਬਲਾਂ ਨੇ ਸਮੁੰਦਰੀ ਯਾਤਰਾ ਨੂੰ ਲੈ ਕੇ ਵੀ ਚਿਤਾਵਨੀ ਜਾਰੀ ਕੀਤੀ ਹੈ।
71 ਸਾਲਾ ਜਾਪਾਨੀ ਸ਼ਖਸ ਨੇ ਕੀਤੀਆਂ 24,000 ਸ਼ਿਕਾਇਤ ਕਾਲਾਂ, ਗ੍ਰਿਫਤਾਰ
NEXT STORY