ਬ੍ਰਿਟੇਨ— ਮਾਤਾ-ਪਿਤਾ ਦਫਤਰ ਜਾਣ ਤੋਂ ਪਹਿਲਾਂ ਆਪਣੀਆਂ ਬੱਚੀਆਂ ਨੂੰ ਜਿਸ ਬਜ਼ੁਰਗ ਦੀ ਹਿਫਾਜਤ ਵਿਚ ਛੱਡ ਜਾਂਦੇ ਸਨ, ਉਹੀ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਦਾ ਰਿਹਾ। ਬੱਚੀਆਂ ਦਾ ਜਿਨਸੀ ਸ਼ੋਸ਼ਣ ਕਰਨ ਮਗਰੋਂ ਇਹ ਬਜ਼ੁਰਗ ਜੋ ਕਰਦਾ ਸੀ, ਉਹ ਹੋਰ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਹੈ। ਉਹ ਸੁੱਤੀਆਂ ਪਈਆਂ ਨਾਬਾਲਗ ਕੁੜੀਆਂ ਦੀਆਂ ਅਸ਼ਲੀਲ ਤਸਵੀਰਾਂ ਖਿੱਚਦਾ ਸੀ ਅਤੇ ਉਨ੍ਹਾਂ ਤਸਵੀਰਾਂ ਨੂੰ ਆਪਣੇ ਕੰਪਿਊਟਰ ਵਿਚ ਪਾ ਲੈਂਦਾ ਸੀ। ਮਾਮਲੇ ਦਾ ਖੁਲਾਸਾ ਹੁੰਦੇ ਹੀ ਇਸ ਬਜ਼ੁਰਗ ਨੇ ਪੁਲਸ ਦੀ ਪੁੱਛ-ਗਿੱਛ ਵਿਚ ਆਪਣੀਆਂ ਸਾਰੀਆਂ ਹਰਕਤਾਂ ਬਾਰੇ ਦੱਸਿਆ।
ਬ੍ਰਿਟੇਨ ਦੇ ਰਹਿਣ ਵਾਲੇ 64 ਸਾਲਾ ਐਂਡਰਿਉ ਫਰੇਜ਼ਰ ਨਾਂ ਦੇ ਬਜ਼ੁਰਗ ਨੇ ਬੱਚੀਆਂ ਦੀ ਦੇਖਭਾਲ ਦਾ ਬਹਾਨਾ ਬਣਾ ਕੇ ਉਨ੍ਹਾਂ ਦੇ ਮਾਤਾ-ਪਿਤਾ ਦਾ ਵਿਸ਼ਵਾਸ ਜਿੱਤ ਲਿਆ ਸੀ। ਮਾਤਾ-ਪਿਤਾ ਦੇ ਜਾਣ ਮਗਰੋਂ ਉਹ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਵੀ ਕਰਦਾ ਸੀ।
ਜਿਨਸੀ ਸੰਬੰਧ ਬਣਾਉਣ ਦਾ ਸੀ ਆਦੀ
ਇਕ ਅੰਗਰੇਜੀ ਵੇਬਸਾਈਟ ਮਿਰਰ ਮੁਤਾਬਕ ਐਂਡਰਿਉ ਨੇ 10 ਸਾਲ ਦੀ ਬੱਚੀ ਨਾਲ ਵੀ ਜਿਨਸੀ ਸੰਬੰਧ ਬਣਾਏ ਸਨ, ਜਦੋਂ ਉਹ ਸੋ ਰਹੀ ਸੀ। ਐਂਡਰਿਉ ਦੀਆਂ ਇੰਨਾ ਗੰਦੀਆਂ ਹਰਕਤਾਂ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੁਲਸ ਨੂੰ ਪਤਾ ਚੱਲਿਆ ਕਿ ਉਹ ਬੱਚਿਆਂ ਦੀਆਂ ਗੰਦੀਆਂ ਤਸਵੀਰਾਂ ਆਪਣੇ ਕੰਪਿਊਟਰ ਵਿਚ ਰੱਖਦਾ ਹੈ।
ਸੂਤਰਾਂ ਮੁਤਾਬਕ ਐਂਡਰਿਉ ਨੇ ਕਰੀਬ 17 ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ, ਜਿਨ੍ਹਾਂ ਵਿਚੋਂ 12 ਨਾਬਾਲਗ ਕੁੜੀਆਂ ਸਨ। ਪੁਲਸ ਮੁਤਾਬਕ ਐਂਡਰਿਉ ਜਿਨਸੀ ਸੰਬੰਧ ਬਣਾਉਣਦਾ ਆਦੀ ਸੀ, ਜਿਸ ਕਾਰਨ ਉਸਨੇ ਨਾਬਾਲਗਾਂ ਨਾਲ ਸੰਬੰਧ ਬਣਾਏ।
ਇਸ ਦੇਸ਼ 'ਚ ਬੱਚਿਆਂ ਨੂੰ ਡਾਂਸ ਕਰਨਾ ਪੈ ਗਿਆ ਮਹਿੰਗਾ, ਕੀਤਾ ਗਿਆ ਗ੍ਰਿਫਤਾਰ
NEXT STORY