ਮਾਸਕੋ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਧੀ ਕੈਟਰੀਨ ਤਿਖੋਨੋਵਾ ਨੂੰ ਲੈ ਕੇ ਨਵਾਂ ਖ਼ੁਲਾਸਾ ਹੋਇਆ ਹੈ। ਇਕ ਰਿਪੋਰਟ ਮੁਤਾਬਕ ਪੁਤਿਨ ਦੀ ਧੀ ਕੈਟਰੀਨਾ 'ਜੇਲੇਂਸਕੀ' ਦੇ ਪਿਆਰ ਵਿਚ ਪਾਗਲ ਹੈ। ਉਹ ਜੇਲੇਂਸਕੀ ਨਾਲ ਬੀਤੇ 5 ਸਾਲਾਂ ਤੋਂ ਰਿਲੇਸ਼ਨਸ਼ਿਪ ਵਿਚ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਤਿਨ ਦੇ ਸਭ ਤੋਂ ਵੱਡੇ ਦੁਸ਼ਮਣ ਦਾ ਨਾਮ ਵੀ ਜੇਲੇਂਸਕੀ ਹੈ। ਇਥੇ ਦੱਸ ਦੇਈਏ ਕਿ ਜਿਸ ਜੇਲੇਂਸਕੀ ਨਾਲ ਪੁਤਿਨ ਦੀ ਧੀ ਪਿਆਰ ਕਰਦੀ ਹੈ ਉਹ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨਹੀਂ ਹਨ, ਸਗੋਂ ਜਰਮਨੀ ਦੇ ਇਕ ਬੈਲੇ ਡਾਂਸਰ ਹਨ, ਜਿਨ੍ਹਾਂ ਦਾ ਪੂਰਾ ਨਾਮ ਇਗੋਰ ਜੇਲੇਂਸਕੀ ਹੈ। ਇਹ ਖ਼ੁਲਾਸਾ ਇਕ ਸੁਤੰਤਰ ਆਉਟਲੈਟ ਆਈਸਟੋਰੀਜ਼ ਅਤੇ ਜਰਮਨੀ ਦੇ ਦਰ ਸਪਾਈਗੇਲ ਦੀ ਰਿਪੋਰਟ ਵਿਚ ਹੋਇਆ ਹੈ।
ਇਹ ਵੀ ਪੜ੍ਹੋ: ਕੈਨੇਡਾ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ, Huawei ਅਤੇ ZTE ਉਤਪਾਦਾਂ 'ਤੇ ਲਗਾਈ ਪਾਬੰਦੀ
ਦੱਸ ਦੇਈਏ ਕਿ ਕੈਟਰੀਨਾ ਤਿਖੋਨੋਵਾ ਪੁਤਿਨ ਦੀ ਛੋਟੀ ਧੀ ਹੈ, ਜਿਸ ਦੀ ਮਾਂ ਕ੍ਰੇਮਲਿਨ ਦੀ ਸਾਬਕਾ ਫਸਟ ਲੇਡੀ ਲਿਊਡਮਿਲਾ ਅਲੈਗਜ਼ੈਂਡਰੋਵਨਾ ਓਚੇਰੇਤਨਾਯਾ ਹੈ। ਪੁਤਿਨ ਅਤੇ ਲਿਊਡਮਿਲਾ ਦਾ ਵਿਆਹ 1983 ਵਿਚ ਹੋਇਆ ਸੀ ਅਤੇ ਤਲਾਕ 2013 ਵਿਚ ਹੋਇਆ ਸੀ। ਕੈਟਰੀਨਾ ਤਿਖੋਨੋਵਾ ਦਾ ਜਨਮ 1986 ਵਿਚ ਹੋਇਆ ਸੀ। ਕੈਟਰੀਨਾ ਦਾ ਪਹਿਲਾ ਵਿਆਹ ਰੂਸ ਦੇ ਸਭ ਤੋਂ ਘੱਟ ਉਮਰ ਦੇ ਅਰਬਪਤੀ ਕਿਰਿਲ ਸ਼ਮਾਲੋਵ ਨਾਲ ਹੋਇਆ ਸੀ ਪਰ ਇਨ੍ਹਾਂ ਦੋਵਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ 2017 ਵਿਚ ਦੋਵੇਂ ਵੱਖ ਹੋ ਗਏ। ਇਸ ਤੋਂ ਬਾਅਦ ਕੈਟਰੀਨਾ ਦੀ ਜ਼ਿੰਦਗੀ ਵਿਚ ਇਗੋਰ ਜੇਲੇਂਸਕੀ ਆਏ। ਉਨ੍ਹਾਂ ਦੀ ਉਮਰ 52 ਸਾਲ ਹੈ।
ਇਹ ਵੀ ਪੜ੍ਹੋ: ਉੱਤਰੀ ਕੋਰੀਆ 'ਚ ਕੋਰੋਨਾ ਦੇ ਸ਼ੱਕੀ ਮਾਮਲਿਆਂ ਕਾਰਨ ਮਚੀ ਹਾਹਾਕਾਰ, 24 ਘੰਟਿਆਂ 'ਚ 2 ਲੱਖ ਤੋਂ ਵਧੇਰੇ ਮਾਮਲੇ ਦਰਜ
ਬੈਲੇ ਡਾਂਸਰ ਜ਼ੇਲੇਂਸਕੀ ਦੀ ਸਾਬਕਾ ਪਤਨੀ ਕੋਰੀਓਗ੍ਰਾਫਰ ਯਾਨਾ ਸੇਰੇਬ੍ਰਿਆਕੋਵਾ ਸੀ, ਜਿਸ ਤੋਂ ਉਨ੍ਹਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਪੁਤਿਨ ਦੀ ਬੇਟੀ ਦੀ ਨਿੱਜੀ ਜ਼ਿੰਦਗੀ ਵੀ ਪ੍ਰਭਾਵਿਤ ਹੋਈ ਹੈ। ਇਸ ਕਾਰਨ ਉਹ ਆਪਣੇ ਪ੍ਰੇਮੀ ਨੂੰ ਮਿਲਣ ਲਈ ਮਿਊਨਿਖ ਵੀ ਨਹੀਂ ਜਾ ਸਕੀ। ਪੁਤਿਨ ਪੱਛਮੀ ਦੇਸ਼ਾਂ ਵਿਚ ਰਹਿੰਦੇ ਰੂਸੀਆਂ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਰਹੇ ਹਨ। ਜਦੋਂ ਕਿ ਉਨ੍ਹਾਂ ਦੀ ਬੇਟੀ ਖੁਦ ਆਪਣੇ ਬੁਆਏਫ੍ਰੈਂਡ ਨਾਲ ਸਮਾਂ ਬਿਤਾਉਣ ਲਈ ਸਰਕਾਰੀ ਸੁਰੱਖਿਆ ਨਾਲ ਮਿਊਨਿਖ ਜਾਂਦੀ ਸੀ। ਇਕ ਰਿਪੋਰਟ ਮੁਤਾਬਕ ਦੋਵੇਂ 2022 ਦੀ ਸ਼ੁਰੂਆਤ ਤੱਕ ਮਿਊਨਿਖ 'ਚ ਇਕੱਠੇ ਰਹਿ ਰਹੇ ਸਨ। ਰਿਪੋਰਟ ਮੁਤਾਬਕ ਕੈਟਰੀਨਾ ਨੇ 2017 ਤੋਂ 2019 ਦਰਮਿਆਨ ਮਿਊਨਿਖ 'ਚ ਜ਼ੇਲੇਂਸਕੀ ਨੂੰ ਮਿਲਣ ਲਈ ਕੁੱਲ 50 ਯਾਤਰਾਵਾਂ ਕੀਤੀਆਂ। ਤੁਹਾਨੂੰ ਦੱਸ ਦੇਈਏ ਕਿ ਰੂਸ-ਯੂਕ੍ਰੇਨ ਜੰਗ ਦਾ ਤੀਜਾ ਮਹੀਨਾ ਖ਼ਤਮ ਹੋਣ ਵਾਲਾ ਹੈ ਪਰ ਇਹ ਜੰਗ ਕਿੰਨਾ ਸਮਾਂ ਚੱਲੇਗੀ, ਇਸ ਬਾਰੇ ਕੋਈ ਨਹੀਂ ਜਾਣਦਾ।
ਇਹ ਵੀ ਪੜ੍ਹੋ: ਅਮਰੀਕਾ ਦੇ ਇੱਕ ਕੈਥੋਲਿਕ ਸਕੂਲ 'ਤੇ ਲੱਗਾ ਬਲਾਤਕਾਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭਾਰਤ-ਅਮਰੀਕਾ ਦੀ ਮਜ਼ਬੂਤ ਦੋਸਤੀ ਦਾ ਪ੍ਰਤੀਕ ਹਨ ਭਾਰਤੀ 'ਅੰਬ' : ਸੰਧੂ
NEXT STORY