ਲੰਡਨ (ਪੀ.ਟੀ.ਆਈ.) ਭਾਰਤੀ ਮੂਲ ਦੀ ਜਾਸੂਸ ਨੂਰ ਇਨਾਇਤ ਖਾਨ ਉਨ੍ਹਾਂ ਚੋਣਵੀਆਂ ਇਤਿਹਾਸਕ ਸ਼ਖਸੀਅਤਾਂ ਵਿੱਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਦੀ ਤਸਵੀਰ ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਰਿਲੀਜ਼ ਕੀਤੀ ਗਈ ਹੈ। ਮਹਾਰਾਣੀ ਕੈਮਿਲਾ ਨੇ ਮੰਗਲਵਾਰ ਨੂੰ ਰਾਇਲ ਏਅਰ ਫੋਰਸ ਕਲੱਬ (ਆਰਏਐਫ) ਵਿਖੇ ਨੂਰ ਇਨਾਇਤ ਦੀ ਤਸਵੀਰ ਦੀ ਘੁੰਡ ਚੁਕਾਈ ਕੀਤੀ। ਰਾਇਲ ਏਅਰ ਫੋਰਸ ਕਲੱਬ ਵਿੱਚ ਕਈ ਦਹਾਕਿਆਂ ਤੋਂ ਦੇਸ਼ ਦੇ ਇਤਿਹਾਸ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।
1942 ਵਿੱਚ SOE ਵਿੱਚ ਹੋਈ ਸੀ ਭਰਤੀ
ਨੂਰ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਸਰਕਾਰ ਦੀ ਮਦਦ ਕੀਤੀ ਸੀ ਅਤੇ ਫਰਾਂਸ ਵਿੱਚ ਨਾਜ਼ੀਆਂ ਦੀ ਜਾਸੂਸੀ ਕੀਤੀ ਸੀ। ਨੂਰ RAF ਦੀ ਮਹਿਲਾ ਸਹਾਇਕ ਏਅਰ ਫੋਰਸ (WAAF) ਦੀ ਮੈਂਬਰ ਸੀ। ਉਸਨੂੰ 1942 ਵਿੱਚ SOE ਵਿੱਚ ਭਰਤੀ ਕੀਤਾ ਗਿਆ ਸੀ। ਉਸ ਨੂੰ ਬਹਾਦਰੀ ਅਤੇ ਬੇਮਿਸਾਲ ਹਿੰਮਤ ਲਈ ਸਭ ਤੋਂ ਉੱਚੇ ਪੁਰਸਕਾਰ, ਜੌਰਜ ਕਰਾਸ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
ਉਸ ਦੀ ਕਹਾਣੀ ਦੱਸਣਾ ਮੇਰੇ ਲਈ ਸਨਮਾਨ ਦੀ ਗੱਲ ਹੈ: ਸ਼੍ਰਬਾਨੀ ਬਾਸੂ
ਤੁਹਾਨੂੰ ਦੱਸ ਦੇਈਏ ਕਿ ਇਸ ਸਮਾਰੋਹ ਦੌਰਾਨ ਬ੍ਰਿਟਿਸ਼ ਭਾਰਤੀ ਲੇਖਿਕਾ ਸ੍ਰਬਾਣੀ ਬਾਸੂ ਨੇ ਵੀ ਮਹਾਰਾਣੀ ਕੈਮਿਲਾ ਨੂੰ ਨੂਰ ਇਨਾਇਤ ਖਾਨ ਦੀ ਜੀਵਨੀ ‘ਸਪਾਈ ਪ੍ਰਿੰਸੇਸ: ਦਿ ਲਾਈਫ ਆਫ ਨੂਰ ਇਨਾਇਤ ਖਾਨ’ ਭੇਟ ਕੀਤੀ। ਬਾਸੂ ਨੇ ਕਿਹਾ ਕਿ ਮਹਾਰਾਣੀ ਕੈਮਿਲਾ ਲਈ ਆਰ.ਏ.ਐੱਫ ਕਲੱਬ ਵਿੱਚ ਨੂਰ ਇਨਾਇਤ ਖਾਨ ਦੀ ਤਸਵੀਰ ਦਾ ਉਦਘਾਟਨ ਕਰਨਾ ਇੱਕ ਮਾਣ ਵਾਲਾ ਪਲ ਸੀ। ਬਾਸੂ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਕਹਾਣੀ ਦੱਸਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਇਹ ਸ਼ਾਨਦਾਰ ਤਸਵੀਰ ਹੁਣ ਪੀੜ੍ਹੀਆਂ ਤੱਕ ਬਹੁਤ ਸਾਰੇ ਨੌਜਵਾਨ ਮਰਦਾਂ ਅਤੇ ਔਰਤਾਂ ਦੁਆਰਾ ਦੇਖੀ ਜਾਵੇਗੀ. ਨੂਰ ਦੀ ਕਹਾਣੀ ਕਦੇ ਨਹੀਂ ਭੁਲਾਈ ਜਾਵੇਗੀ।
ਪੜ੍ਹੋ ਇਹ ਅਹਿਮ ਖ਼ਬਰ-295 ਫੁੱਟ ਦੀ ਉਚਾਈ 'ਤੇ ਜੋੜੇ ਨੇ ਟੇਬਲ 'ਤੇ ਬੈਠ ਕੇ ਖਾਧਾ ਖਾਣਾ, ਕੀਮਤ ਜਾਣ ਉੱਡਣਗੇ ਹੋਸ਼ (ਵੀਡੀਓ)
ਜਾਣੋ ਨੂਰ ਬਾਰੇ
1914 ਵਿੱਚ ਮਾਸਕੋ ਵਿੱਚ ਇੱਕ ਭਾਰਤੀ ਸੂਫੀ ਸੰਤ ਪਿਤਾ ਅਤੇ ਇੱਕ ਅਮਰੀਕੀ ਮਾਂ ਦੇ ਘਰ ਜਨਮੀ ਨੂਰ ਆਪਣੀ ਸਕੂਲੀ ਪੜ੍ਹਾਈ ਲਈ ਛੋਟੀ ਉਮਰ ਵਿੱਚ ਹੀ ਲੰਡਨ ਚਲੀ ਗਈ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਪੈਰਿਸ ਵਿੱਚ ਸੈਟਲ ਹੋ ਗਈ, ਪਰ ਦੂਜੇ ਵਿਸ਼ਵ ਯੁੱਧ ਦੌਰਾਨ ਫਰਾਂਸ ਦੇ ਪਤਨ ਤੋਂ ਬਾਅਦ ਬ੍ਰਿਟੇਨ ਵਾਪਸ ਆ ਗਈ ਅਤੇ ਹਵਾਈ ਸੈਨਾ ਵਿੱਚ ਸ਼ਾਮਲ ਹੋ ਗਈ। ਜਾਣਕਾਰੀ ਮੁਤਾਬਕ ਉਹ ਟੀਪੂ ਸੁਲਤਾਨ ਦੀ ਵੰਸ਼ਜ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ: ਫਲੋਰੀਡਾ ਦੇ ਤੱਟ ਨਾਲ ਟਕਰਾਇਆ ਤੂਫ਼ਾਨ 'ਇਡਾਲੀਆ', ਨਦੀ 'ਚ ਤਬਦੀਲ ਹੋਈਆਂ ਸੜਕਾਂ
NEXT STORY