ਵਾਸ਼ਿੰਗਟਨ— ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਕਾਰਨ ਵੱਡੇ ਪੱਧਰ 'ਤੇ ਆਲੋਚਨਾ ਹੋ ਰਹੀ ਹੈ। ਇਹ ਨੀਤੀ ਅਮਰੀਕੀ ਸਰਹੱਦ 'ਤੇ ਪ੍ਰਵਾਸੀ ਮਾਪਿਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੱਖ ਹੋਣ ਦੇ ਵਿਸ਼ੇ 'ਤੇ ਹੈ। ਇਸ ਦਾ ਅਸਰ ਆਮ ਲੋਕਾਂ ਹੀ ਨਹੀਂ, ਸਗੋਂ ਕਿ ਅਮਰੀਕੀ ਮੀਡੀਆ 'ਤੇ ਵੀ ਕਿਸ ਕਦਰ ਪਿਆ ਹੈ, ਇਸ ਦੀ ਗਵਾਹੀ ਭਰਦੀ ਹੈ ਅਮਰੀਕੀ ਟੀ. ਵੀ. ਦੀ ਐਂਕਰ।

ਦਰਅਸਲ ਅਮਰੀਕੀ ਟੀ. ਵੀ. ਦੀ ਐਂਕਰ ਰਸ਼ੇਲ ਮੈਡੋ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਰਸ਼ੇਲ ਨਿਊਜ਼ ਪੜ੍ਹਦੇ-ਪੜ੍ਹਦੇ ਇੰਨੀ ਕੁ ਭਾਵੁਕ ਹੋ ਜਾਂਦੀ ਹੈ ਕਿ ਬੋਲ ਨਹੀਂ ਪਾਉਂਦੀ। ਰਸ਼ੇਲ ਟਰੰਪ ਪ੍ਰਸ਼ਾਸਨ ਵਲੋਂ ਲਏ ਗਏ ਫੈਸਲੇ ਜਿਸ 'ਚ ਪ੍ਰਵਾਸੀ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰ ਕੇ ਸ਼ੈਲਟਰ ਹੋਮ ਵਿਚ ਰੱਖੇ ਜਾਣ ਬਾਰੇ ਦੱਸ ਰਹੀ ਸੀ। ਰਸ਼ੇਲ ਖਬਰ ਪੜ੍ਹਦੀ ਹੈ ਕਿ ਕੁਝ ਸ਼ੈਲਟਰ ਬਣਾਏ ਗਏ ਹਨ, ਇਸ 'ਚ ਮੈਕਸੀਕੋ ਬਾਰਡਰ 'ਤੇ ਪ੍ਰਵਾਸੀਆਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰ ਕੇ ਰੱਖਿਆ ਜਾਂਦਾ ਹੈ। ਖਬਰ ਪੜ੍ਹਦੇ ਹੀ ਰਸ਼ੇਲ ਕਾਫੀ ਭਾਵੁਕ ਹੋ ਜਾਂਦੀ ਹੈ ਅਤੇ ਪੂਰੀ ਗੱਲ ਨਹੀਂ ਕਹਿ ਪਾਉਂਦੀ ਅਤੇ ਅਗਲੇ ਨਿਊਜ਼ ਐਂਕਰ ਨੂੰ ਖਬਰ ਪੜ੍ਹਨ ਨੂੰ ਕਹਿੰਦੀ ਹੈ। ਹਾਲਾਂਕਿ ਬਾਅਦ ਵਿਚ ਉਹ ਇਸ ਲਈ ਮੁਆਫ਼ੀ ਵੀ ਮੰਗਦੀ ਹੈ ਅਤੇ ਕਹਿੰਦੀ ਹੈ ਕਿ ਮੇਰਾ ਕੰਮ ਹੈ ਕਿ ਮੈਂ ਟੀ. ਵੀ. 'ਤੇ ਠੀਕ ਢੰਗ ਨਾਲ ਬੋਲ ਸਕਾਂ। ਰਸ਼ੇਲ ਨੂੰ ਲੋਕਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ।
ਕੈਨੇਡਾ : ਪਿਛਲੇ ਮਹੀਨੇ ਤੋਂ ਲਾਪਤਾ ਵਿਦਿਆਰਥਣ ਦੀ ਮਿਲੀ ਲਾਸ਼, ਪਰਿਵਾਰ ਦੀਆਂ ਟੁੱਟੀਆਂ ਆਸਾਂ
NEXT STORY