ਇੰਟਰਨੈਸ਼ਨਲ ਡੈਸਕ : ਯੂਰਪ ਦੇ ਪੁਲਾੜ ਪ੍ਰਾਜੈਕਟ ਨੂੰ ਵੱਡਾ ਝਟਕਾ ਲੱਗਾ ਹੈ। ਜਰਮਨੀ ਦੀ ਬਵੇਰੀਅਨ ਇਸਾਰ ਏਅਰੋਸਪੇਸ ਕੰਪਨੀ ਦਾ ਪੁਲਾੜ ਰਾਕੇਟ ਉਡਾਣ ਭਰਨ ਦੇ ਮਹਿਜ਼ 40 ਸਕਿੰਟਾਂ ਬਾਅਦ ਹੀ ਧਰਤੀ ਨਾਲ ਟਕਰਾ ਗਿਆ। ਕ੍ਰੈਸ਼ ਹੋਣ ਕਾਰਨ ਪੁਲਾੜ ਰਾਕੇਟ 'ਚ ਭਿਆਨਕ ਅੱਗ ਲੱਗ ਗਈ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਯੂਰਪ ਵਿੱਚ ਸੈਟੇਲਾਈਟ ਲਾਂਚਿੰਗ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਰਾਕੇਟ ਨੂੰ ਨਾਰਵੇ ਦੇ ਆਰਕਟਿਕ ਐਂਡੋਯਾ ਸਪੇਸ ਪੋਰਟ ਤੋਂ ਲਾਂਚ ਕੀਤਾ ਗਿਆ ਸੀ। ਇਸ ਰਾਕੇਟ ਦਾ ਭਾਰ ਇਕ ਮੀਟ੍ਰਿਕ ਟਨ ਸੀ, ਜਿਸ ਨੂੰ ਛੋਟੇ ਅਤੇ ਦਰਮਿਆਨੇ ਆਕਾਰ ਵਿਚ ਡਿਜ਼ਾਈਨ ਕੀਤਾ ਗਿਆ ਸੀ। ਟੇਕਆਫ ਦੇ ਮਹਿਜ਼ 40 ਸਕਿੰਟਾਂ ਦੇ ਅੰਦਰ ਰਾਕੇਟ ਜ਼ਮੀਨ 'ਤੇ ਡਿੱਗਦੇ ਹੀ ਕ੍ਰੈਸ਼ ਹੋ ਗਿਆ ਅਤੇ ਧਮਾਕੇ ਨਾਲ ਭਿਆਨਕ ਅੱਗ ਲੱਗ ਗਈ।
ਇਸਾਰ ਏਅਰੋਸਪੇਸ ਕੰਪਨੀ ਨੂੰ ਮਿਲਿਆ ਡਾਟਾ
ਮੀਡੀਆ ਰਿਪੋਰਟਾਂ ਮੁਤਾਬਕ ਯੂਰਪ ਤੋਂ ਪੁਲਾੜ ਰਾਕੇਟ ਨੂੰ ਸਫਲਤਾਪੂਰਵਕ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਵੀਡਨ ਅਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਇਸ ਮਿਸ਼ਨ ਵਿੱਚ ਹਿੱਸਾ ਲੈਣ ਦੀ ਇੱਛਾ ਜਤਾਈ ਸੀ। ਰਾਕੇਟ ਦੇ ਕਰੈਸ਼ ਹੋਣ ਤੋਂ ਬਾਅਦ ਵੀ ਇਸਾਰ ਏਅਰੋਸਪੇਸ ਕੰਪਨੀ ਨੂੰ ਅਹਿਮ ਡਾਟਾ ਮਿਲਿਆ ਹੈ, ਜੋ ਭਵਿੱਖ ਦੇ ਮਿਸ਼ਨਾਂ 'ਚ ਮਹੱਤਵਪੂਰਨ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਚੀਨ ਨੇ ਸੜਕਾਂ ਕੰਢੇ ਲਾ'ਤੇ ਫੁੱਲ ਹੀ ਫੁੱਲ! ਸੋਸ਼ਲ ਮੀਡੀਆ 'ਤੇ ਵੀਡੀਓ ਹੋ ਰਹੀ ਵਾਇਰਲ
ਕੰਪਨੀ ਨੇ ਪਹਿਲਾਂ ਹੀ ਜਤਾਈ ਸੀ ਰਾਕੇਟ ਦੇ ਕ੍ਰੈਸ਼ ਹੋਣ ਦੀ ਉਮੀਦ
ਇਸਾਰ ਏਅਰੋਸਪੇਸ ਦੇ ਸਹਿ-ਸੰਸਥਾਪਕ ਅਤੇ ਸੀਈਓ ਡੈਨੀਅਲ ਮੈਟਜ਼ਲਰ ਨੇ ਰਾਕੇਟ ਲਾਂਚਿੰਗ ਤੋਂ ਪਹਿਲਾਂ ਹੀ ਕਿਹਾ ਸੀ ਕਿ ਸਾਡੇ ਲਈ ਹਰ ਉਡਾਣ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਅਨੁਭਵ ਪ੍ਰਦਾਨ ਕਰਦੀ ਹੈ ਅਤੇ ਡਾਟਾ ਪ੍ਰਾਪਤ ਕਰਦੀ ਹੈ। ਇੱਥੋਂ ਤੱਕ ਕਿ ਇੱਕ 30 ਸਕਿੰਟ ਦੀ ਉਡਾਣ ਇੱਕ ਵੱਡੀ ਸਫਲਤਾ ਹੋਵੇਗੀ। ਹਾਲਾਂਕਿ ਕੰਪਨੀ ਨੂੰ ਉਮੀਦ ਸੀ ਕਿ ਇਹ ਰਾਕੇਟ ਪੁਲਾੜ ਤੱਕ ਨਹੀਂ ਪਹੁੰਚ ਸਕੇਗਾ।
ਇਹ ਵੀ ਪੜ੍ਹੋ : 5 ਅਪ੍ਰੈਲ ਤੋਂ ਇਨ੍ਹਾਂ ਪੰਜ ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ, ਭਰ ਜਾਵੇਗੀ ਤੁਹਾਡੀ ਤਿਜੌਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੀਨ ਨੇ ਸੜਕਾਂ ਕੰਢੇ ਲਾ'ਤੇ ਫੁੱਲ ਹੀ ਫੁੱਲ! ਸੋਸ਼ਲ ਮੀਡੀਆ 'ਤੇ ਵੀਡੀਓ ਹੋ ਰਹੀ ਵਾਇਰਲ
NEXT STORY