helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, MAR 13, 2025
ਕਿੰਨੀ ਹੁੰਦੀ ਹੈ ਭਾਰਤੀ ਕ੍ਰਿਕਟਰ ਦੀ ਤਨਖ਼ਾਹ? ਜਾਣੋ...
ਪੰਜਾਬ ਵਕਫ਼ ਬੋਰਡ ਨੂੰ 3 ਸਾਲ ਬਾਅਦ ਮਿਲਿਆ...
'ਯੁੱਧ ਨਸ਼ਿਆਂ ਵਿਰੁੱਧ': 1163 FIR, 1615...
ਪੰਜਾਬ ਵਿਚ ਬਨਣ ਜਾ ਰਿਹੈ ਇਹ ਸਖ਼ਤ ਨਿਯਮ, ਕੈਬਨਿਟ...
ਪੰਜਾਬ
ਮਨੋਰੰਜਨ
Photos
Videos
ਰੋਮ (ਕੈਂਥ)-ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਆਪਣੀ ਸਾਹਿਤਕ ਲੜੀ ਨੂੰ ਅੱਗੇ ਤੋਰਦਿਆਂ ਪੰਜਾਬੀ ਗੀਤ ‘ਠੰਡੀਆਂ ਛਾਵਾਂ’ ਤੇ ‘ਕੁੱਖ ਵਿੱਚ ਕਬਰ’ ਉੱਪਰ ਆਨਲਾਈਨ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਗੀਤਕਾਰ ਸਹਿਬਾਜ਼ ਨੂੰ ਯਾਦ ਕਰਦਿਆਂ 2 ਮਿੰਟ ਦਾ ਮੌਨ ਧਾਰਨ ਕਰ ਕੇ ਕੀਤੀ ਗਈ। ਆਰੰਭਿਕ ਭਾਸ਼ਣ ’ਚ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਸਭਾ ਦੀ ਕਾਰਗੁਜ਼ਾਰੀ ਤੇ ਭਵਿੱਖ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਇਸ ਆਨਲਾਈਨ ਸਾਹਿਤਕ ਸਮਾਗਮ ’ਚ ਪ੍ਰੋ. ਰਜਿੰਦਰਪਾਲ ਸਿੰਘ ਬਰਾੜ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ। ਲੋਕ ਗਾਇਕ ਗੁਰਬਖਸ਼ ਸ਼ੌਂਕੀ ਤੇ ਵਾਤਾਵਰਨ ਗਾਇਕ ਬਲਵੀਰ ਸ਼ੇਰਪੁਰੀ ਨੇ ਆਪਣੇ ਗੀਤਾਂ ਨੂੰ ਸਭ ਨਾਲ ਸਾਂਝਾ ਕੀਤਾ। ਇਸ ਸਮੇਂ ਬੋਲਦਿਆਂ ਪ੍ਰੋ. ਰਜਿੰਦਰਪਾਲ ਸਿੰਘ ਬਰਾੜ ਨੇ ਪੰਜਾਬੀ ਸੱਭਿਆਚਾਰ ’ਚ ਗੀਤਾਂ ਦੇ ਮੌਲਿਕ ਸਬੰਧ ਬਾਰੇ, ਅਜੋਕੇ ਸੰਦਰਭ ’ਚ ਗੀਤਾਂ ਦਾ ਸਥਾਨ ਅਤੇ ਉਪਰੋਕਤ ਦੋਵਾਂ ਗੀਤਾਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਗਾਇਕ ਗੁਰਬਖਸ਼ ਸ਼ੌਂਕੀ ਨੇ ‘ਕੁੱਖ ’ਚ ਕਬਰ’ ਗੀਤ ਤੋਂ ਇਲਾਵਾ ਆਪਣੇ ਹੋਰ ਗੀਤ ਵੀ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਤੋਂ ਬਾਅਦ ਗਾਇਕ ਬਲਵੀਰ ਸ਼ੇਰਪੁਰੀ ਨੇ ‘ਠੰਡੀਆਂ ਛਾਂਵਾਂ’ ਅਤੇ ਹੋਰ ਗੀਤ ਗਾ ਕੇ ਸੁਣਾਏ।
ਇਹ ਵੀ ਪੜ੍ਹੋ : ਇਟਲੀ ’ਚ ਹਵਾਈ ਜਹਾਜ਼ ਹੋਇਆ ਭਿਆਨਕ ਹਾਦਸੇ ਦਾ ਸ਼ਿਕਾਰ, ਛੇ ਲੋਕਾਂ ਦੀ ਮੌਤ
ਬਿੰਦਰ ਕੋਲੀਆਂਵਾਲ ਨੇ ਆਪਣੇ ਸਾਹਿਤਕ ਤੇ ਗੀਤਕਾਰੀ ਦੇ ਸਫ਼ਰ ਬਾਬਤ ਵਿਚਾਰਾਂ ਦੀ ਸਾਂਝ ਪਾਈ। ਦਲਜਿੰਦਰ ਰਹਿਲ ਬਾਰੇ ਬਲਵਿੰਦਰ ਸਿੰਘ ਚਾਹਲ ਨੇ ਉਨ੍ਹਾਂ ਦੇ ਜੀਵਨ, ਲੇਖਣੀ ਅਤੇ ਪ੍ਰਵਾਸੀ ਸਾਹਿਤ ’ਚ ਨਿਭਾਏ ਜਾ ਰਹੇ ਰੋਲ ਬਾਰੇ ਸੰਖੇਪ ’ਚ ਜਾਣਕਾਰੀ ਦਿੱਤੀ। ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਸ. ਪ. ਸਿੰਘ ਨੇ ਸਭਾ ਵੱਲੋਂ ਉਲੀਕੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਹੋਰ ਉਮੀਦਾਂ ਦੀ ਆਸ ਜਿਤਾਈ । ਸਾਹਿਤ ਕਲਾ ਕੇਂਦਰ ਸਾਊਥਹਾਲ ਦੀ ਪ੍ਰਧਾਨ ਕੁਲਵੰਤ ਕੌਰ ਢਿੱਲੋਂ ਨੇ ਗੀਤਾਂ ਤੋਂ ਭਾਵੁਕ ਹੁੰਦੇ ਹੋਏ ਮਾਂ ਨੂੰ ਸਮਰਪਿਤ ਕਵਿਤਾ ਸਾਂਝੀ ਕੀਤੀ। ਪੰਜਾਬੀ ਸ਼ਾਇਰ ਗੁਰਚਰਨ ਸਿੰਘ ਜੋਗੀ, ਸਿੱਕੀ ਝੱਜੀ, ਨਿਰਵੈਲ ਸਿੰਘ ਢਿੱਲੋਂ ਤਾਸ਼ਪੁਰੀ, ਰਾਣਾ ਅਠੌਲਾ, ਪ੍ਰੋ. ਜਸਪਾਲ ਸਿੰਘ, ਹਰਦੀਪ ਸਿੰਘ ਮੰਗਲੀ ਟਾਂਡਾ, ਤੇਜਿੰਦਰ ਕੌਰ ਆਦਿ ਨੇ ਵੀ ਬਾਖੂਬੀ ਹਾਜ਼ਰੀ ਲਗਵਾਈ। ਦਲਜਿੰਦਰ ਰਹਿਲ ਦੀ ਸੰਚਾਲਨਾ ਹਰ ਵਾਰ ਦੀ ਤਰ੍ਹਾਂ ਗਹਿਰੇ ਤੇ ਸਾਹਿਤਕ ਭਾਵਾਂ ਨਾਲ ਲਬਰੇਜ਼ ਸੀ, ਜਿਸ ਨੂੰ ਸਭ ਨੇ ਪਸੰਦ ਕੀਤਾ।
ਸ਼੍ਰਿੰਗਲਾ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਨਾਲ ਕੀਤੀ 'ਸਕਾਰਾਤਮਕ ਗੱਲਬਾਤ'
Stories You May Like
ਵਿਗਿਆਨੀਆਂ ਦਾ ਕਮਾਲ! ਪਾਣੀ ਦੀ fourth form ਦੀ ਕੀਤੀ ਖੋਜ
ਯੂਕ੍ਰੇਨ 'ਚ 30 ਦਿਨਾਂ ਦੀ ਜੰਗਬੰਦੀ ਬਾਰੇ ਯੂਰਪੀ ਦੇਸ਼ਾਂ ਦਾ ਅਹਿਮ ਬਿਆਨ
ਅਮਰੀਕਾ ‘ਚ ਅੰਗਰੇਜ਼ੀ ‘ਚ ਗੁਰੂ ਗ੍ਰੰਥ ਸਾਹਿਬ 'ਤੇ ਫਿਲਮ ਬਣਾਉਣ ਬਾਰੇ ਪਲਾਨ
ਹੋਲੇ-ਮਹੱਲੇ ਦੌਰਾਨ ਟਲੀ ਵੱਡੀ ਵਾਰਦਾਤ! ਹਥਿਆਰਾਂ ਸਣੇ ਦੋ ਨੌਜਵਾਨ ਕੀਤੇ ਗ੍ਰਿਫ਼ਤਾਰ
Punjab: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਖ਼ਾਸ ਖ਼ਬਰ, ਹੋਈਆਂ ਬਦਲੀਆਂ ਤੇ...
ਪੰਜਾਬ 'ਚ ਵੱਡਾ ਹਾਦਸਾ: ਖੇਡਦੇ ਸਮੇਂ 2 ਸਕੇ ਭਰਾਵਾਂ 'ਤੇ ਡਿੱਗੀ ਸਾਈਨ ਬੋਰਡ ਦੀ...
ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ! 2...
Trump ਅਤੇ Putin ਜਲਦੀ ਹੀ ਫ਼ੋਨ 'ਤੇ ਕਰ ਸਕਦੇ ਨੇ ਗੱਲਬਾਤ
Canada ਨੇ ਕਾਮਿਆਂ ਲਈ ਐਲਾਨਿਆ ਨਵਾਂ PR ਪ੍ਰੋਗਰਾਮ
ਪਾਕਿਸਤਾਨ 'ਚ ਰੇਲਗੱਡੀ 'ਤੇ ਹਮਲਾ: 30 ਅੱਤਵਾਦੀ ਢੇਰ, ਬਚਾਏ ਗਏ 190 ਯਾਤਰੀ
ਗਾਜ਼ਾ 'ਚ ਜੰਗਬੰਦੀ ਤੋਂ ਬਾਅਦ ਮਾਰੇ ਗਏ 137 ਫਲਸਤੀਨੀ
ਚੈਂਪੀਅਨਜ਼ ਟਰਾਫੀ ਤੋਂ ਬਾਅਦ ਆਇਆ ICC ਰੈਂਕਿੰਗ 'ਚ ਭੂਚਾਲ, ਕਪਤਾਨ ਰੋਹਿਤ ਨੇ...
ਆਸਟ੍ਰੇਲੀਆ 'ਨਾਜਾਇਜ਼' ਅਮਰੀਕੀ ਟੈਰਿਫਾਂ ਵਿਰੁੱਧ ਨਹੀਂ ਕਰੇਗਾ ਜਵਾਬੀ ਕਾਰਵਾਈ
Punjab: ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਮਾਪਿਆਂ ਦੇ ਜਵਾਨ ਪੁੱਤਾਂ ਦੀ...
...ਤਾਂ ਇਸ ਕਰਕੇ ਟਲਿਆ ਕਪਤਾਨ ਰੋਹਿਤ ਸ਼ਰਮਾ ਦਾ ਸੰਨਿਆਸ!
ਹੋਲੇ-ਮਹੱਲੇ ਮੌਕੇ ਸ੍ਰੀ ਕੀਰਤਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਗੁਰੂਧਾਮਾਂ 'ਚ...
ਪੁਰਤਗਾਲ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫ਼ਾ, ਸੰਸਦ 'ਚ ਹਾਰੇ ਵਿਸ਼ਵਾਸ ਵੋਟ
ਵਾਹ ਜੀ ! Airtel ਨੇ ਯੂਜ਼ਰਸ ਨੂੰ ਦਿੱਤਾ ਵੱਡਾ ਤੋਹਫ਼ਾ, ਰੁਕੇਗੀ ਰੋਜ਼ਾਨਾ ਡਾਟਾ...
Subscribe Now!