ਕੈਲੀਫੋਰਨੀਆ(ਏਜੰਸੀ)— ਅਮਰੀਕਾ ਦੇ ਕੈਲੀਫੋਰਨੀਆ 'ਚ 4.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਜੇ ਤਕ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਸਥਾਨਕ ਸਮੇਂ ਮੁਤਾਬਕ ਸ਼ਾਮ 7.33 ਵਜੇ ਭੂਚਾਲ ਆਇਆ ਅਤੇ ਇਸ ਦਾ ਕੇਂਦਰ ਲਾ ਵਰਨੇ ਸੀ ਜੋ ਲਾਸ ਏਂਜਲਸ ਤੋਂ 25 ਮੀਲ ਦੂਰ ਹੈ।ਇਸ ਦੇ ਬਾਅਦ ਇਕ ਵਾਰ ਫਿਰ ਭੂਚਾਲ ਆਇਆ ਅਤੇ ਇਸ ਦੀ ਤੀਬਰਤਾ 3.4 ਮਾਪੀ ਗਈ।
ਕੈਰੀਲੋ ਨਾਂ ਦੀ ਔਰਤ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਆਪਣੇ ਬੱਚੇ ਨਾਲ ਬੈਠੀ ਸੀ ਅਤੇ ਜਿਵੇਂ ਹੀ ਉਸ ਨੂੰ ਭੂਚਾਲ ਦੇ ਝਟਕੇ ਲੱਗੇ ਉਹ ਆਪਣੇ ਪਰਿਵਾਰ ਸਮੇਤ ਬਾਹਰ ਦੌੜ ਗਈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਵੀ ਜਲਦੀ ਨਾਲ ਬਾਹਰ ਆ ਗਏ। ਇਕ ਹੋਰ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਮੰਜ਼ਲਾਂ ਘਰ ਪਹਾੜਾਂ 'ਤੇ ਹੈ ਅਤੇ ਭੂਚਾਲ ਕਾਰਨ ਇਹ ਕੰਬ ਰਿਹਾ ਸੀ। 10 ਤੋਂ 20 ਸਕਿੰਟਾਂ ਤਕ ਘਰ ਹਿੱਲਦਾ ਰਿਹਾ ਅਤੇ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਘਰ ਡਿੱਗ ਨਾ ਜਾਵੇ। ਹਾਲਾਂਕਿ ਇਸ ਕਾਰਨ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਲੋਕ ਬੁਰੀ ਤਰ੍ਹਾਂ ਘਬਰਾ ਗਏ।
ਮਨਜੀਤ ਜੀ. ਕੇ. ਦੇ ਮਸਲੇ ਨੂੰ ਫੈਡਰਲ ਨੇ ਆਪਣੇ ਹੱਥਾਂ 'ਚ ਲਿਆ
NEXT STORY