ਫਲੋਰੀਡਾ - ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਆਪਣੀ ਪੁਲਾੜ ਯਾਤਰਾ ਦੇ ਆਖਰੀ ਪੜਾਅ ’ਚ ਇਕ ਕਿਸਾਨ ਦੀ ਭੂਮਿਕਾ ’ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ‘ਪੈਟਰੀ ਡਿਸ਼’ ’ਚ ਮੂੰਗੀ ਅਤੇ ਮੇਥੀ ਉਗਾਈ, ਇਸ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ਦੇ ਫ੍ਰੀਜ਼ਰ ’ਚ ਰੱਖਿਆ ਅਤੇ ਇਸ ਦੀ ਤਸਵੀਰ ਸਾਂਝੀ ਕੀਤੀ।
ਸ਼ੁਕਲਾ ਨੇ ਇਹ ਕੰਮ ਇਕ ਅਧਿਐਨ ਦੇ ਤਹਿਤ ਕੀਤਾ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਮਾਈਕ੍ਰੋ ਗ੍ਰੈਵਿਟੀ ਪੌਦਿਆਂ ਦੇ ਉੱਗਣ ਅਤੇ ਸ਼ੁਰੂਆਤੀ ਵਿਕਾਸ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਐਕਸੀਓਮ-4 ਪੁਲਾੜ ਜਹਾਜ਼ ਰਾਹੀਂ ਆਈ.ਐੱਸ.ਐੱਸ. ਪਹੁੰਚੇ ਸ਼ੁਕਲਾ ਅਤੇ ਉਨ੍ਹਾਂ ਦੇ ਸਾਥੀ ਆਰਬਿਟਲ ਪ੍ਰਯੋਗਸ਼ਾਲਾ ’ਚ 12 ਦਿਨ ਬਿਤਾ ਚੁੱਕੇ ਹਨ।
ਉਨ੍ਹਾਂ ਦੇ 10 ਜੁਲਾਈ ਤੋਂ ਬਾਅਦ ਕਿਸੇ ਵੀ ਦਿਨ ਧਰਤੀ ’ਤੇ ਵਾਪਸ ਆਉਣ ਦੀ ਉਮੀਦ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅਜੇ ਤੱਕ ਆਈ.ਐੱਸ.ਐੱਸ. ਤੋਂ ਐਕਸੀਓਮ-4 ਪੁਲਾੜ ਯਾਨ ਦੇ ਵੱਖ ਹੋਣ ਦੀ ਮਿਤੀ ਦਾ ਐਲਾਨ ਨਹੀਂ ਕੀਤਾ ਹੈ। ਆਈ.ਐੱਸ.ਐੱਸ. ਪਹੁੰਚੇ ਐਕਸੀਓਮ-4 ਮਿਸ਼ਨ ਦੀ ਮਿਆਦ 14 ਦਿਨਾਂ ਤੱਕ ਹੈ।
ਚਚੇਰੇ ਭੈਣ-ਭਰਾਵਾਂ ਦੇ ਵਿਆਹ ਕਾਰਨ ਬ੍ਰਿਟੇਨ 'ਚ 33% ਜਨਮ ਦੋਸ਼ਾਂ ਲਈ ਪਾਕਿਸਤਾਨੀ ਜ਼ਿੰਮੇਵਾਰ
NEXT STORY