ਅਬੁਜਾ— ਨਾਈਜੀਰੀਆ ਦੀ ਰਹਿਣ ਵਾਲੀ ਪੰਜ ਸਾਲ ਦੀ ਬੱਚੀ ਜੇਅਰ ਦੀਆਂ ਤਸਵੀਰਾਂ ਇਨ੍ਹੀਂ ਦਿਨੀ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀਆਂ ਹਨ। ਉਸ ਦੀਆਂ ਤਸਵੀਰਾਂ ਨੂੰ ਫੋਟੋਗ੍ਰਾਫਰ ਮੋਫੇ ਬਾਮੁਯਿਵਾ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਸਨ। ਉਦੋਂ ਤੋਂ ਹੁਣ ਤੱਕ ਉਨ੍ਹਾਂ ਦੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਕਈ ਲੋਕ ਇਸ ਬੱਚੀ ਨੂੰ ਸਭ ਤੋਂ ਖੂਬਸੂਰਤ ਬੱਚੀ ਦੱਸ ਰਹੇ ਹਨ। ਕੁਝ ਲੋਕ ਇਸ ਬੱਚੀ ਦੀ ਤਸਵੀਰ ਦੇਖ ਇਸ ਦੀ ਉਮਰ ਨੂੰ ਲੈ ਕੇ ਹੈਰਾਨੀ 'ਚ ਪਏ ਹੋਏ ਹਨ।

ਖਾਸ ਗੱਲ ਇਹ ਹੈ ਕਿ ਜੇਅਰ ਦੀ ਉਮਰ ਸਿਰਫ 5 ਸਾਲ ਦੀ ਹੈ। ਮੋਫੇ ਨੇ ਉਸ ਦੀਆਂ ਸਿਰਫ ਤਿੰਨ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਮੋਫੇ ਨੇ ਕਿਹਾ ਕਿ ਮੈਂ ਚਾਹੁੰਦੀ ਤਾਂ ਉਸ ਦੀ ਮੁਸਕੁਰਾਉਂਦੀ ਹੋਈ ਦੀ ਜਾਂ ਖੁੱਲ੍ਹ ਕੇ ਹੱਸਦੀ ਦੀ ਫੋਟੋ ਵੀ ਲੈ ਸਕਦੀ ਸੀ ਪਰ ਮੈਂ ਕੁਦਰਤੀ ਸੁੰਦਰਤਾ ਦੁਨੀਆ ਦੇ ਸਾਹਮਣੇ ਲਿਆਉਣਾ ਚਾਹੁੰਦੀ ਸੀ। ਮੈਂ ਚਾਹੁੰਦੀ ਸੀ ਕਿ ਦੁਨੀਆ ਉਸ ਦੀਆਂ ਅੱਖਾਂ 'ਚ ਉਸ ਦੀ ਸੁੰਦਰਤਾ ਨੂੰ ਦੇਖੇ। ਉਸ ਦੇ ਚਿਹਰੇ ਤੇ ਉਸ ਦੇ ਖੂਬਸੂਰਤ ਵਾਲਾਂ ਨੂੰ ਦੇਖੇ।
ਜੇਅਰ ਦੇ ਬਾਰੇ 'ਚ ਸੋਸ਼ਲ ਮੀਡੀਆ ਜਾਂ ਕਿਸੇ ਵੈੱਬਸਾਈਟ 'ਤੇ ਖਾਸ ਜਾਣਕਾਰੀ ਨਹੀਂ ਹੈ। ਪਰ ਮੋਫੇ ਨੇ ਦੱਸਿਆ ਕਿ ਉਹ 3 ਭੈਣਾਂ ਹਨ, ਜੋਮੀ (7) ਤੇ ਜੋਬਾ (10)। ਜੇਅਰ ਪੇਸ਼ੇਵਰ ਮਾਡਲ ਨਹੀਂ ਹੈ ਤੇ ਇਨ੍ਹਾਂ ਤਿੰਨ ਭੈਣਾਂ ਦਾ ਇੰਸਟਾਗ੍ਰਾਮ ਅਕਾਊਂਟ ਜੇ3 ਸਿਸਟਰਸ ਦੇ ਨਾਂ ਨਾਲ ਹੈ। ਇਸ ਦੇ ਲਈ ਮੋਫੇ ਨੇ ਇਨ੍ਹਾਂ ਬੱਚੀਆਂ ਦੀ ਮਾਂ ਨੂੰ ਪ੍ਰੇਰਿਤ ਕੀਤਾ ਤੇ ਹੁਣ ਇਨ੍ਹਾਂ ਦੇ ਪੇਜ 'ਤੇ 5 ਹਜ਼ਾਰ ਤੋਂ ਜ਼ਿਆਦਾ ਫਾਲੋਅਰਸ ਹਨ।
ਨੇਪਾਲ : ਸੜਕ ਹਾਦਸੇ 'ਚ 7 ਲੋਕਾਂ ਦੀ ਮੌਤ, 1 ਭਾਰਤੀ ਸਣੇ 17 ਜ਼ਖਮੀ
NEXT STORY