ਨਵੀਂ ਦਿੱਲੀ— ਕੈਨੇਡਾ ਦੀ ਮਸ਼ਹੂਰ ਟੈਨਿਸ ਖਿਡਾਰਨ ਯੂਜੀਨ ਬੁਚਾਰਡ ਕਿਸੀ ਮਾਡਲ ਤੋਂ ਘੱਟ ਨਹੀਂ ਹੈ। 24 ਸਾਲਾ ਬੁਚਾਰਡ ਆਪਣੇ ਖੇਡ ਦੇ ਨਾਲ-ਨਾਲ ਹੌਟ ਅੰਦਾਜ਼ ਨਾਲ ਵੀ ਚਰਚਾ 'ਚ ਰਹਿੰਦੀ ਹੈ।

ਉਸ ਨੂੰ ਕਈ ਵਾਰ ਸਮੁੰਦਰ ਕਿਨਾਰੇ ਫੋਟੋ ਸ਼ੂਟ ਕਰਵਾਉਂਦਿਆ ਦੇਖਿਆ ਗਿਆ ਹੈ। ਬੁਚਾਰਡ ਸੋਸ਼ਲ ਮੀਡੀਆ 'ਚ ਕਈ ਵਾਰ ਆਪਣੀ ਵੱਖਰੀ ਤਸਵੀਰ ਸ਼ੇਅਰ ਕਰਦੀ ਰਹਿੰਦੀ ਹੈ।

ਹਾਲਾਂਕਿ ਉਹ ਸਿੰਗਲ ਟੈਨਿਸ ਰੈਂਕਿੰਗ 'ਚ 123ਵੇਂ ਸਥਾਨ 'ਤੇ ਹੈ ਪਰ ਕੋਰਟ ਨਾਮੀ ਖਿਡਾਰੀਆਂ ਨੂੰ ਟੱਕਰ ਦੇਣ 'ਚ ਮਾਹਿਰ ਹੈ। ਬੁਚਾਰਡ ਨੇ ਹਾਲ ਹੀ 'ਚ ਬਿਆਨ ਦਿੱਤਾ ਸੀ ਜੇਕਰ ਉਹ ਟੈਨਿਸ 'ਚ ਕਾਮਯਾਬ ਨਹੀਂ ਹੋਈ ਤਾਂ ਉਹ ਮਾਡਲਿੰਗ 'ਚ ਪੈਰ ਰੱਖਦੀ।


ਬੁਚਾਰਡ 2014 ਵਿੰਬਲਡਨ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਕੈਨੇਡੀਅਨ ਖਿਡਾਰਨ ਬਣੀ ਸੀ, ਹਾਲਾਂਕਿ ਉਸ ਨੂੰ ਇੱਥੇ ਪੇਟਰਾ ਕਵਿਤੋਵਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਉਹ 2014 ਆਸਟਰੇਲੀਆਈ ਓਪਨ ਤੇ ਫ੍ਰੈਂਚ ਓਪਨ ਦੇ ਸੈਮੀਫਆਈਨਲ 'ਚ ਵੀ ਪਹੁੰਚੀ ਸੀ। ਬੁਚਾਰਡ ਨੇ 2014 ਸੀਜ਼ਨ ਦੇ ਲਈ 'ਡਬਲਯੂ. ਟੀ. ਏ. ਮਾਸਟਰ ਇੰਪਰੂਵ ਪਲੇਅਰ' ਪੁਰਸਕਾਰ ਹਾਸਲ ਕੀਤਾ ਤੇ ਕਰੀਅਰ ਦੀ ਨੰਬਰ 5 ਦੀ ਚੋਟੀ ਰੈਂਕਿੰਗ ਹਾਸਲ ਕੀਤੀ। ਇਸ ਦੇ ਨਾਲ ਬੁਚਾਰਡ ਚੋਟੀ ਦੇ 5 'ਚ ਸ਼ਾਮਲ ਹੋਣ ਵਾਲੀ ਕੈਨੇਡੀਅਨ ਮਹਿਲਾ ਖਿਡਾਰਨ ਬਣ ਗਈ।


5 ਸਾਲ ਦੀ ਇਸ ਬੱਚੀ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ
NEXT STORY