ਲੰਡਨ (ਬਿਊਰੋ)— ਇੰਗਲੈਂਡ ਦੇ ਇਸਲੇਵਰਥ ਕ੍ਰਾਊਨ ਅਦਾਲਤ ਨੇ ਮੰਗਲਵਾਰ ਨੂੰ ਇਕ ਭਾਰਤੀ ਨੂੰ ਦੋ ਨਾਬਾਲਗ ਲੜਕੀਆਂ ਨਾਲ ਯੌਣ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ। 30 ਸਾਲਾ ਫ੍ਰਾਂਸਿਸਕੋ ਪਰੇਰਾ ਗੋਵਾ ਦੇ ਪਣਜੀ ਦਾ ਰਹਿਣ ਵਾਲਾ ਹੈ। ਪਰੇਰਾ 'ਤੇ ਦੋਸ਼ ਲੱਗੇ ਹਨ ਕਿ ਉਸ ਨੇ 12 ਸਾਲਾ ਦੋ ਨਾਬਾਲਗ ਲੜਕੀਆਂ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਸ਼ਿਕਾਇਤ ਮੁਤਾਬਕ ਪਰੇਰਾ 'ਤੇ ਲੜਕੀਆਂ ਨਾਲ ਜਿਨਸੀ ਸੰਬੰਧ ਬਨਾਉਣ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲੱਗਾ ਹੈ।
ਗੋਵਾ ਦੇ ਰਹਿਣ ਵਾਲੇ ਪਰੇਰਾ ਨੂੰ ਫਿਲਹਾਲ ਇਸਲੇਵਰਥ ਕ੍ਰਾਊਨ ਕੋਰਟ ਨੇ ਜਮਾਨਤ 'ਤੇ ਛੱਡ ਦਿੱਤਾ ਹੈ। ਇੰਗਲੈਂਡ ਵਿਚ ਇਸ ਭਾਰਤੀ ਨੂੰ 'sex offenders' ਦਾ ਦਰਜਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲਦੀ ਹੀ ਉਸ ਨੂੰ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਵੇਗੀ। ਪਹਿਲਾਂ ਪਰੇਰਾ ਦੀ ਸਜ਼ਾ ਨੂੰ 11 ਜੁਲਾਈ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਉਸ ਨੂੰ ਇਸ ਸ਼ਰਤ 'ਤੇ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ ਕਿ ਉਹ ਕਿਸੇ ਯਾਤਰਾ ਦਸਤਾਵੇਜ਼ਾਂ ਲਈ ਅਰਜ਼ੀ ਨਹੀਂ ਦੇਵੇਗਾ। ਇਕ ਅੰਗਰੇਜੀ ਅਖਬਾਰ ਵਿਚ ਛਪੀ ਖਬਰ ਮੁਤਾਬਕ ਪਰੇਰਾ ਨੇ ਦੋ ਨਾਬਾਲਗ ਲੜਕੀਆਂ ਨਾਲ ਇੰਟਰਨੈੱਟ 'ਤੇ ਸਰੀਰਕ ਸੰਬੰਧ ਬਨਾਉਣ ਲਈ ਸੰਪਰਕ ਕੀਤਾ ਸੀ। ਪਰੇਰਾ ਨੇ ਦੋਹਾਂ ਲੜਕੀਆਂ ਨੂੰ ਕਈ ਅਸ਼ਲੀਲ ਤਸਵੀਰਾਂ ਅਤੇ ਮੈਸੇਜ ਵੀ ਭੇਜੇ ਸਨ। ਉਸ ਨੇ ਲੰਡਨ ਵਿਚ ਲੜਕੀਆਂ ਨਾਲ ਮਿਲਣ ਦੀ ਵੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਉਹ ਇਨ੍ਹਾਂ ਲੜਕੀਆਂ ਨੂੰ ਮਿਲ ਨਹੀਂ ਸਕਿਆ। ਫਿਰ ਉਸ ਨੇ ਇਕ ਗਰੁੱਪ ਦੇ ਮਾਧਿਅਮ ਨਾਲ ਲੜਕੀਆਂ ਨਾਲ ਸੰਪਰਕ ਕੀਤਾ।
15 ਦਸੰਬਰ ਅਤੇ 30 ਦਸੰਬਰ, 2017 ਵਿਚਕਾਰ ਪਰੇਰਾ ਨੇ ਜਿਨਸੀ ਸੰਬੰਧ ਬਨਾਉਣ ਦੇ ਉਦੇਸ਼ ਨਾਲ ਇੰਟਰਨੈੱਟ 'ਤੇ ਦੋਹਾਂ ਨਾਬਾਲਗ ਲੜਕੀਆਂ ਨਾਲ ਗੱਲਬਾਤ ਕੀਤੀ। ਇਸ ਸੰੰਬੰਧੀ 30 ਦਸੰਬਰ ਨੂੰ ਪਰੇਰਾ ਨੂੰ ਲੰਡਨ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਕਈ ਮਹੀਨਿਆਂ ਦੀ ਸੁਣਵਾਈ ਦੇ ਬਾਅਦ ਪਰੇਰਾ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਪਰੇਰਾ ਦਾ ਪਾਸਪੋਰਟ ਵੀ ਜ਼ਬਤ ਕਰ ਲਿਆ ਹੈ। ਪਰੇਰਾ ਦੇ ਬਾਰੇ ਵਿਚ ਕਿਹਾ ਜਾ ਰਿਹਾ ਹੈ ਕਿ ਹੁਣ ਉਸ ਨੇ ਪੁਰਤਗਾਲ ਦੀ ਨਾਗਰਿਕਤਾ ਲੈ ਲਈ ਹੈ। ਫਿਲਹਾਲ ਪਰੇਰਾ ਆਪਣੇ ਚਾਚੇ ਨਾਲ ਸਾਊਥਾਲ ਵਿਚ ਰਹਿ ਰਿਹਾ ਹੈ।
ਪਰੇਰਾ ਦੇ ਵਕੀਲ ਨੇ ਅਦਾਲਤ ਵਿਚ ਕਿਹਾ,''ਪਰੇਰਾ ਗੋਵਾ ਦਾ ਰਹਿਣ ਵਾਲਾ ਹੈ। ਉਹ ਸਾਲ 2014 ਤੋਂ ਯੂ.ਕੇ. ਵਿਚ ਕੰਮ ਕਰ ਰਿਹਾ ਹੈ। ਪਰ ਹੁਣ ਉਹ ਕੰਮ ਨਹੀਂ ਕਰ ਸਕਦਾ ਕਿਉਂਕਿ ਉਸ ਕੋਲ ਪਾਸਪੋਰਟ ਨਹੀਂ ਹੈ। ਉਹ ਆਪਣੇ ਚਾਚੇ ਨਾਲ ਰਹਿੰਦਾ ਹੈ। ਮੈਂ ਇਸ ਗੱਲ ਦੀ ਪ੍ਰਸ਼ੰਸਾ ਕਰਦਾ ਹਾਂ ਕਿ ਅਦਾਲਤ ਉਸ ਦੇ ਬਾਰੇ ਵਿਚ ਫਿਕਰਮੰਦ ਹੋਵੇਗੀ। ਗ੍ਰਿਫਤਾਰ ਹੋਣ ਮਗਰੋਂ ਉਸ ਦੀ ਨੌਕਰੀ ਛੁੱਟ ਗਈ ਸੀ। ਉਸ 'ਤੇ ਜ਼ਿੰਮੇਵਾਰੀਆਂ ਦਾ ਬੋਝ ਹੈ। ਉਹ ਭਾਰਤ ਵਿਚ ਆਪਣੀ ਬੀਮਾਰ ਮਾਂ ਲਈ ਵੀ ਪੈਸੇ ਭੇਜਦਾ ਹੈ।'' ਇਸ 'ਤੇ ਜੱਜ ਵੁੱਡ ਨੇ ਪਰੇਰਾ ਨੂੰ ਕਿਹਾ,''ਮੈਂ ਉਨ੍ਹਾਂ ਦੀਆਂ ਦਲੀਲਾਂ ਦੀ ਪੁਸ਼ਟੀ ਕਰਕੇ ਪਾਸਪੋਰਟ ਵਾਪਸ ਨਹੀਂ ਕਰ ਰਿਹਾ ਹਾਂ। ਮੈਂ ਜੋ ਸੁਣਿਆ ਅਤੇ ਪੜ੍ਹਿਆ ਹੈ ਉਸ ਦੇ ਆਧਾਰ 'ਤੇ ਤੁਹਾਨੂੰ ਕੈਦ ਦੀ ਸਜ਼ਾ ਦੀ ਉਮੀਦ ਕਰਨੀ ਚਾਹੀਦੀ ਹੈ।''
ਟਰੰਪ ਦਾ ਕੈਨੇਡਾ 'ਤੇ ਇਕ ਹੋਰ ਹਮਲਾ, ਲਗਾਇਆ 'ਬੂਟ ਤਸਕਰੀ' ਦਾ ਦੋਸ਼
NEXT STORY