ਬੋਸਕੋਮ,ਬਿਊਰੋ— ਕਦੀ-ਕਦੀ ਕੁਝ ਐਕਪੀਰੀਐਂਸ ਅਜਿਹੇ ਹੋ ਜਾਂਦੇ ਹਨ ਕਿ ਤੁਹਾਡੇ ਖੁਦ ਦੇ ਲਈ ਜਾਨਲੇਵਾ ਹੋ ਜਾਂਦੇ ਹਨ ਅਤੇ ਫਿਰ ਚਾਹੇ ਉਹ ਮਜ਼ਾਕ ਹੀ ਕਿਉਂ ਨਾ ਹੋਵੇ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸ਼ਖਸ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ, ਜਿਸ ਨੂੰ ਇਕ ਮੱਛੀ ਨੇ ਇਕ ਤਰ੍ਹਾਂ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। 28 ਸਾਲ ਦੇ ਇਕ ਵਿਅਕਤੀ ਦਾ ਨਾਮ ਮੈਸ ਕਵੀਲਿਅਮ ਹੈ ਜੋ ਕਿ ਇਕ ਵਧੀਆ ਮਛੇਰਾ ਹੈ। ਇਸ ਵਿਅਕਤੀ ਨੇ ਇਕ ਮੱਛੀ ਨਾਲ ਇਕ ਕਾਰਨਾਮਾ ਕਰਨ ਦੀ ਕੋਸ਼ਿਸ ਕੀਤੀ ਪਰ ਮੱਛੀ ਨੇ ਕੁਝ ਅਜਿਹਾ ਕਰ ਦਿੱਤਾ ਕਿ ਜਿਸ ਨਾਲ ਉਹ ਮੌਤ ਦੇ ਮੂੰਹ ਪੁੱਜ ਗਿਆ। ਹੋਇਆ ਅਜਿਹਾ ਕਿ ਮੱਛੀ ਫੜਣ ਤੋਂ ਬਾਅਦ ਸੈਮ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਮੱਛੀ ਦੇ ਸਾਹਮਣੇ ਕਰ ਦਿੱਤਾ। ਇਸੇ ਵਿਚਕਾਰ ਮੱਛੀ ਨੇ ਸੈਮ ਦੇ ਗਲੇ ਨੂੰ ਇਸ ਤਰ੍ਹਾਂ ਫੜ ਲਿਆ ਕਿ ਉਸ ਦੇ ਸਾਹ ਰੁੱਕ ਗਏ। ਅਜਿਹਾ 3 ਮਿੰਟ ਤੱਕ ਹੋਇਆ। ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਬਚਾ ਲਿਆ ਪਰ ਇਸ ਪੂਰੀ ਘਟਨਾ ਨੂੰ ਲੈ ਕੇ ਸੈਮ ਹੁਣ ਤੱਕ ਦਹਿਸ਼ਤ 'ਚ ਹੈ। ਸੈਮ ਮੁਤਾਬਕ ਜਦੋਂ ਵੀ ਉਹ ਇਸ ਸੀਨ ਨੂੰ ਯਾਦ ਕਰਦਾ ਹੈ ਤਾਂ ਉਸ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। Boscombe Pier Sea Anglers Club ਨਾਲ ਤਾਲੁਕ ਰੱਖਦੇ ਹਨ। ਇਸ ਦੇ ਨਾਲ ਹੀ ਇਹ ਅਕਸਰ ਇਸ ਤਰ੍ਹਾਂ ਦੀਆਂ ਮੱਛੀਆਂ ਨਾਲ ਆਪਣੀਆਂ ਤਸਵੀਰਾਂ ਪੋਸਟ ਵੀ ਕਰਦੇ ਰਹਿੰਦੇ ਹਨ।
ਇਸ ਪਰਿਵਾਰ ਦੇ ਹਰ ਇਕ ਮੈਂਬਰ ਦੇ ਹੱਥਾਂ-ਪੈਰਾਂ ਦੀਆਂ ਹਨ 6-6 ਉਂਗਲੀਆਂ, ਬਣਿਆ ਚਰਚਾ ਦਾ ਵਿਸ਼ਾ
NEXT STORY