ਲਾਸ ਏਂਜਲਸ (ਅਨਸ) : ਡਿਕਸੀ ਫਾਇਰ ਇਸ ਸਾਲ ਅਮਰੀਕਾ ਵਿਚ ਸਭ ਤੋਂ ਵੱਡੀ ਜੰਗਲਾਂ ਦੀ ਅੱਗ ਅਤੇ ਕੈਲੀਫੋਰਨੀਆ ਦੇ ਇਤਿਹਾਸ ਵਿਚ ਦੂਜੀ ਸਭ ਤੋਂ ਵੱਡੀ ਅੱਗ ਹੈ, ਜੋ ਹੁਣ ਤਕ 48 ਫੀਸਦੀ ਕੰਟਰੋਲ ਨਾਲ 7 ਲੱਖ 56 ਹਜ਼ਾਰ ਤੋਂ ਵੱਧ ਜ਼ਮੀਨ ਨੂੰ ਝੁਲਸਾ ਚੁੱਕੀ ਹੈ।
ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਰੈਸਟਰੀ ਐਂਡ ਫਾਇਰ ਪ੍ਰੋਟੈਕਸ਼ਨ ਅਨੁਸਾਰ ਅੱਗ 14 ਜੁਲਾਈ ਨੂੰ ਪੈਰਾਡਾਈਜ਼ ਤੋਂ ਲਗਭਗ 10 ਮੀਲ ਉੱਤਰ-ਪੂਰਬ ਵਿਚ ਸ਼ੁਰੂ ਹੋਈ ਸੀ, ਜੋ ਸ਼ਨੀਵਾਰ ਸਵੇਰ ਤਕ 5 ਕਾਊਂਟੀਆਂ ਵਿਚ 7,56,768 ਏਕੜ ’ਚ ਫੈਲ ਗਈ ਹੈ। 44 ਦਿਨਾਂ ਤੋਂ ਸਰਗਰਮ ਡਿਕਸੀ ਫਾਇਰ ਨੇ 1,275 ਬਣਤਰਾਂ ਨੂੰ ਤਬਾਹ ਕਰ ਦਿੱਤਾ ਅਤੇ ਅਜੇ ਵੀ ਬੱਟੇ, ਪਲੂਮਾਸ, ਤੇਹਾਮਾ, ਲਾਸੇਨ ਤੇ ਸ਼ਾਸਤਾ ਕਾਊਂਟੀ ਵਿਚ 11,833 ਬਣਤਰਾਂ ਨੂੰ ਖਤਰਾ ਬਣਿਆ ਹੋਇਆ ਹੈ। ਹੁਣ ਤਕ ਫਾਇਰ ਬ੍ਰਿਗੇਡ ਦੇ 3 ਮੁਲਾਜ਼ਮ ਜ਼ਖਮੀ ਹੋਏ ਹਨ। ਹਾਲਾਂਕਿ ਕਿਸੇ ਵੀ ਨਾਗਰਿਕ ਦੇ ਮਰਨ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
12 ਸਾਲਾ ਬੱਚੇ ਦਾ ਕਮਾਲ, ਤਕਨੀਕ ਦੀ ਮਦਦ ਨਾਲ ਘਰ ਬੈਠੇ ਕਮਾਏ ਕਰੀਬ 3 ਕਰੋੜ
NEXT STORY