ਮਾਸਕੋ (ਏਜੰਸੀ)- ਹਸਪਤਾਲ ’ਚ ਇਲਾਜ ਕਰਵਾਉਣ ਆਏ ਮਰੀਜ਼ਾਂ ਨਾਲ ਤਸਵੀਰਾਂ ਖਿਚਵਾ ਕੇ ਸੋਸ਼ਲ ਮੀਡੀਆ ’ਤੇ ਸ਼ੇਅਰ ਕਰਨ ਵਾਲੀ ਨਰਸ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਸ ਵਲੋਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਤਸਵੀਰਾਂ ’ਤੇ ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਹਨ। ਓਧਰ ਪ੍ਰਸ਼ਾਸਨ ਵਲੋਂ ਉਸ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਤੈਅ ਹੈ।
ਜਾਣਕਾਰੀ ਮੁਤਾਬਕ ਰੂਸ ’ਚ ਇਕ ਹਸਪਤਾਲ ਵਿਚ ਕੰਮ ਕਰਨ ਵਾਲੀ ਨਰਸ ਦੀਆਂ ਤਸਵੀਰਾਂ ਤੇਜ਼ੀ ਨਾਲ ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਹਨ। ਇਸ ਨਰਸ ਨੇ ਅਜਿਹੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਸ਼ੇਅਰ ਕੀਤੀਆਂ ਜਿਸ ਨੇ ਮੈਡੀਕਲ ਸਰਵਿਸ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਐਨਾ ਕਿਮ ਨਾਂ ਦੀ ਇਸ ਨਰਸ ਨੇ ਆਪ੍ਰੇਸ਼ਨ ਥੀਏਟਰ ਦੀਆਂ ਅਤੇ ਮੌਤ ਨੇੜੇ ਪੁੱਜੇ ਮਰੀਜ਼ਾਂ ਨਾਲ ਸੈਲਫੀਆਂ ਖਿੱਚੀਆਂ ਸਨ, ਜਿਸ ਤੋਂ ਬਾਅਦ ਉਸ ਦਾ ਕਾਫੀ ਵਿਰੋਧ ਹੋਇਆ। ਐਮਾ ਨੇ ਆਪਣੀਆਂ ਜ਼ਿਆਦਾਤਰ ਪੋਸਟਾਂ ਦੀਆਂ ਕੈਪਸ਼ਨਾਂ ਵਿਚ ਲਿਖਿਆ ਕਿ ਅਸੀਂ ਮਰੀਜ਼ਾਂ ਨੂੰ ਬੈੱਡ ’ਤੇ ਬੰਨ ਦਿੰਦੇ ਹਾਂ, ਕੋਈ ਗੱਲ ਨਹੀਂ ਇਹੀ ਤਾਂ ਜ਼ਿੰਦਗੀ ਹੈ।
ਐਨਾ ਨੇ ਆਪਣੇ ਕਈ ਪੋਸਟਸ ਵਿਚ ਡਾਕਟਰਾਂ ਵਲੋਂ ਮਰੀਜ਼ਾਂ ਨਾਲ ਕੀਤੇ ਜਾਣ ਵਾਲੇ ਵਰਤਾਓ ਬਾਰੇ ਵੀ ਦੱਸਿਆ। ਐਨਾ ਨੇ ਲਿਖਿਆ, ਡਾਕਟਰ ਆਪਣੀ ਮਰਜ਼ੀ ਮੁਤਾਬਕ ਕੰਮ ਕਰਦੇ ਹਨ। ਕੋਈ ਜੀਏ ਜਾਂ ਮਰੇ। ਕੋਈ ਕਿੰਨਾ ਵੀ ਤੜਪ ਰਿਹਾ ਹੋਵੇ, ਡਾਕਟਰ ਜਿਸ ਦੀ ਮਦਦ ਕਰਨਾ ਚਾਹੇ ਬਸ ਉਸ ਦੀ ਹੀ ਕਰਦੇ ਹਨ। ਐਨਾ ਵਾਂਗ ਕਾਜਨ ਨਾਮਕ ਇਕ ਨਰਸ ਵੀ ਇਸ ਤਰ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਰਹੀ ਹੈ।
ਇਨ੍ਹਾਂ ਨੇ ਮਰੀਜ਼ਾਂ ਦੇ ਮਨੁੱਖੀ ਅੰਗ ਹੱਥ ’ਚ ਫੜ ਕੇ ਤਸਵੀਰਾਂ ਖਿਚਵਾਈਆਂ ਅਤੇ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਪੋਸਟ ਕਰ ਦਿੱਤੀਆਂ। ਐਨਾ ਅਤੇ ਕਾਜਨ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਮੈਡੀਕਲ ਸਰਵਿਸਿਜ਼ ਅਤੇ ਸਟਾਫ ਦੀ ਪੋਲ ਖੁੱਲ੍ਹ ਗਈ ਹੈ। ਰਿਪੋਰਟਸ ਮੁਤਾਬਕ ਐਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਹੁਣ ਜੇਲ ਵੀ ਹੋ ਸਕਦੀ ਹੈ। ਮਰੀਜ਼ਾਂ ਨਾਲ ਸੈਲਫੀ ਲੈਣ ਦੇ ਮਾਮਲੇ ਵਿਚ ਸਿਰਫ ਨਰਸਾਂ ਹੀ ਅੱਗੇ ਨਹੀਂ ਹਨ। ਸੋਸ਼ਲ ਮੀਡੀਆ ’ਤੇ ਕੁਝ ਅਜਿਹੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਵਿਚ ਡਾਕਟਰ ਆਪ੍ਰੇਸ਼ਨ ਦੌਰਾਨ ਸੈਲਫੀ ਲੈ ਰਹੀ ਹਨ ਅਤੇ ਪਿੱਛੇ ਮਰੀਜ਼ ਨਜ਼ਰ ਆ ਰਿਹਾ ਹੈ। ਇਨ੍ਹਾਂ ਵਿਚ ਮਰੀਜ਼ਾਂ ਦੇ ਸਰੀਰ ਤੱਕ ਨੂੰ ਸੋਸ਼ਲ ਮੀਡੀਆ ’ਤੇ ਦਿਖਾ ਦਿੱਤਾ ਗਿਆ ਹੈ।
ਈਰਾਨ 'ਚ ਹੋਈ ਤਾਜ਼ਾ ਹਿੰਸਾ 'ਚ 9 ਲੋਕਾਂ ਦੀ ਮੌਤ
NEXT STORY