ਲੰਡਨ-ਇੰਡੋਨੇਸ਼ੀਆ ਦੇ ਸੁੰਬਾਵਾ ਟਾਪੂ ਵਿਚ 1815 ਵਿਚ ਹੋਇਆ ਇਕ ਜਵਾਲਾਮੁਖੀ ਧਮਾਕਾ ਅਤੇ ਇਸ ਦੇ ਕਾਰਨ ਵੈਸ਼ਵਿਕ ਮੌਸਮ ਦਾ ਖਰਾਬ ਹੋਣਾ, ਫਰਾਂਸ ਦੇ ਸ਼ਾਸਕ ਨੈਪੋਲੀਅਨ ਬੋਨਾਪਾਰਟ ਦੀ ਵਾਟਰਲੂ ਦੀ ਲੜਾਈ ਵਿਚ ਹਾਰ ਲਈ ਅੰਸ਼ਿਕ ਤੌਰ 'ਤੇ ਜ਼ਿੰਮੇਵਾਰ ਰਿਹਾ ਹੋਵੇਗਾ।
ਜ਼ਿਕਰਯੋਗ ਹੈ ਕਿ ਵਾਟਰਲੂ ਦੀ ਲੜਾਈ ਨੇ ਯੂਰਪ ਦੇ ਇਤਿਹਾਸ ਦੀ ਧਾਰਾ ਬਦਲ ਕੇ ਰੱਖ ਦਿੱਤੀ। ਬ੍ਰਿਟੇਨ ਦੇ 'ਇੰਪੀਰੀਅਲ ਕਾਲਜ ਲੰਡਨ' ਦੇ ਖੋਜਕਾਰਾਂ ਮੁਤਾਬਕ ਇਤਿਹਾਸਕਾਰ ਇਹ ਜਾਣਦੇ ਹਨ ਕਿ ਬਾਰਿਸ਼ ਅਤੇ ਜ਼ਮੀਨ 'ਤੇ ਚਿੱਕੜ ਦੀ ਮੌਜੂਦਗੀ ਵਾਲੇ ਹਾਲਾਤ ਨੇ ਗਠਜੋੜ ਸੈਨਾ ਨੂੰ ਨੈਪੋਲੀਅਨ ਨੂੰ ਹਰਾਉਣ ਵਿਚ ਮਦਦ ਕੀਤੀ ਸੀ। ਜੂਨ 1815 ਵਿਚ ਹੋਈ ਵਾਟਰਲੂ ਦੀ ਲੜਾਈ ਤੋਂ ਠੀਕ ਦੋ ਮਹੀਨੇ ਪਹਿਲਾਂ ਹੀ ਇੰਡੋਨੇਸ਼ੀਆ ਦੇ ਸੁੰਬਾਵਾ ਟਾਪੂ ਵਿਚ ਮਾਊਂਟ ਟੈ ਬੋਰਾ ਨਾਮੀ ਜਵਾਲਾਮੁਖੀ ਵਿਚ ਵਿਸਫੋਟਕ ਹੋਇਆ ਸੀ, ਜਿਸ ਨਾਲ 1 ਲੱਖ ਲੋਕਾਂ ਦੀ ਮੌਤ ਹੋ ਗਈ ਸੀ। ਸਾਲ 1816 ਵਿਚ ਗਰਮੀਆਂ ਦਾ ਮੌਸਮ ਵੀ ਨਹੀਂ ਆਇਆ ਸੀ। ਇਕ ਰਸਾਲੇ 'ਜਿਓਲਾਜੀ' ਵਿਚ ਛਪੀ ਇਸ ਖੋਜ ਵਿਚ ਜਵਾਲਾਮੁਖੀ ਧਮਾਕੇ ਤੋਂ ਨਿਕਲੀ ਸੁਆਹ ਅਤੇ ਨੈਪੋਲੀਅਨ ਦੀ ਹਾਰ ਵਿਚਾਲੇ ਇਕ ਸਬੰਧ ਪਾਇਆ ਗਿਆ ਹੈ।
ਈਰਾਨ ਦੀ ਅੰਤਰਰਾਸ਼ਟਰੀ ਅਦਾਲਤ ਤੋਂ ਅਮਰੀਕੀ ਰੋਕਾਂ ਖਤਮ ਕਰਨ ਦੀ ਅਪੀਲ
NEXT STORY