ਵਾਸ਼ਿੰਗਟਨ - ਮੱਛਰਾਂ ਨਾਲ ਸਾਰਸ-ਕੋਵ-2 ਵਾਇਰਸ ਦੀ ਲਾਗ ਇਨਸਾਨਾਂ ਵਿਚ ਨਹੀਂ ਫੈਲਦੀ ਹੈ। ਇਸ ਵਿਸ਼ੇ 'ਤੇ ਹੋਈ ਪਹਿਲੀ ਸਟੱਡੀ ਵਿਚ ਇਹ ਗੱਲ ਸਾਹਮਣੇ ਆਈ ਹੈ। ਸਾਇੰਟੇਫਿਕ ਰਿਪੋਰਟਸ ਜਨਰਲ ਵਿਚ ਇਹ ਸਟੱਡੀ ਪ੍ਰਕਾਸ਼ਿਤ ਹੋਈ ਹੈ। ਇਸ ਸਟੱਡੀ ਵਿਚ ਪਾਇਆ ਗਿਆ ਕਿ ਵਾਇਰਸ ਮੱਛਰਾਂ ਨੂੰ 3 ਮੁੱਖ ਪ੍ਰਜਾਤੀਆਂ ਵਿਚ ਆਪਣੀ ਗਿਣਤੀ ਨਹੀਂ ਵਧਾ ਪਾਉਂਦਾ। ਇਸ ਲਈ ਜੇਕਰ ਕੋਈ ਮੱਛਰ ਕਿਸੇ ਕੋਰੋਨਾ ਪ੍ਰਭਾਵਿਤ ਨੂੰ ਕੱਟ ਵੀ ਲੈਂਦਾ ਤਾਂ ਇਨਸਾਨਾਂ ਵਿਚ ਉਹ ਲਾਗ ਨਹੀਂ ਫੈਲ ਸਕਦੀ।
ਇਸ ਸਟੱਡੀ ਦੇ ਲੇਖਕ ਨੇ ਕਿਹਾ ਹੈ ਕਿ ਸਭ ਤੋਂ ਮੁਸ਼ਕਿਲ ਸਥਿਤੀ ਵਿਚ ਵੀ ਸਾਰਸ-ਕੋਵ-2 ਮੱਛਰਾਂ ਦੇ ਜ਼ਰੀਏ ਨਹੀਂ ਫੈਲਦਾ ਹੈ। ਅਜਿਹਾ ਉਦੋਂ ਹੀ ਸੰਭਵ ਨਹੀਂ ਹੈ ਜਦ ਕਿਸੇ ਪ੍ਰਭਾਵਿਤ ਵਿਅਕਤੀ ਨੂੰ ਕੱਟਣ ਤੋਂ ਬਾਅਦ ਉਹੀ ਮੱਛਰ ਕਿਸੇ ਹੋਰ ਨੂੰ ਕੱਟੇ। ਇਸ ਸਟੱਡੀ ਦੀ ਪੁਸ਼ਟੀ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਵੀ ਕੀਤੀ ਹੈ। ਡਬਲਯੂ. ਐਚ. ਓ. ਨੇ ਵੀ ਇਸ ਸਟੱਡੀ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਮੱਛਰ ਕੋਵਿਡ-19 ਦੀ ਲਾਗ ਫੈਲਾਉਣ ਦਾ ਕਾਰਨ ਨਹੀਂ ਬਣ ਸਕਦਾ। ਹਾਲਾਂਕਿ ਇਸ ਤੋਂ ਬਾਅਦ ਇਹ ਸਪੱਸ਼ਟ ਨਹੀਂ ਹੈ ਕਿ ਕੋਰੋਨਾਵਾਇਰਸ ਅਤੇ ਜਾਨਵਰ ਵਿਚਾਲੇ ਕੀ ਸਬੰਧ ਹੈ। ਕੋਰੋਨਾਵਾਇਰਸ ਚੀਨ ਵਿਚ ਵੁਹਾਨ ਦੇ ਵੇਟ ਮਾਰਕਿਟ ਦੇ ਫੈਲਣਾ ਸ਼ੁਰੂ ਹੋਇਆ ਸੀ। ਇਹ ਮਾਸ ਦਾ ਬਜ਼ਾਰ ਹੈ ਅਤੇ ਕਈ ਤਰ੍ਹਾਂ ਦੇ ਜਾਨਵਰਾਂ ਦਾ ਮਾਸ ਮਿਲਦਾ ਸੀ। ਕੁਝ ਰਿਪੋਰਟ ਵਿਚ ਇਹ ਗੱਲ ਵੀ ਕਹੀ ਗਈ ਹੈ ਕਿ ਕੁੱਤੇ ਅਤੇ ਬਿੱਲੀ ਵੀ ਕੋਰੋਨਾਵਾਇਰਸ ਦੇ ਫੈਲਾ ਸਕਦੇ ਹਨ ਪਰ ਇਸ ਦੇ ਵੀ ਬਹੁਤ ਪੁਖਤਾ ਸਬੂਤ ਨਹੀਂ ਮਿਲੇ ਹਨ।
ਕੋਵਿਡ-19 ਦੇ ਇਲਾਜ ’ਚ ਮਦਦਗਾਰ ਦਵਾਈ ਦਾ ਪਤਾ ਲਗਾਉਣ ਲਈ ਨਵਾਂ ਅਧਿਐਨ
NEXT STORY