ਵਾਸ਼ਿੰਗਟਨ — ਉੱਤਰੀ ਕੋਰੀਆ ਦੇ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ 'ਤੇ ਡੋਨਾਲਡ ਟਰੰਪ ਨੇ ਆਪਣੇ ਸੁਰ ਬਦਲ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਤੇ ਕਿਮ ਜੋਂਗ ਉਨ ਵਿਚਾਲੇ ਹੋਏ ਸਮਝੌਤੇ ਦੇ ਤਹਿਤ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਨੂੰ ਲੈ ਕੇ ਕੋਈ ਜਲਦਬਾਜ਼ੀ ਨਹੀਂ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਇਹ ਪ੍ਰਕਿਰਿਆ ਬਹੁਤ ਜਲਦ ਸ਼ੁਰੂ ਹੋ ਜਾਵੇਗੀ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਚਰਚਾ ਜਾਰੀ ਹੈ ਅਤੇ ਬਿਹਤਰ ਤਰੀਕੇ ਨਾਲ ਅੱਗੇ ਵੱਧ ਰਹੀ ਹੈ, ਇਸ ਦੇ ਅਸੀਂ ਕੋਈ ਸਮੇਂ ਸੀਮਾ ਤੈਅ ਨਹੀਂ ਕੀਤੀ ਹੈ।
ਟਰੰਪ ਨੇ ਕਿਹਾ ਕਿ ਹੇਲਸਿੰਕੀ 'ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਉੱਤਰੀ ਕੋਰੀਆ 'ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਕਿਹਾ, 'ਰਾਸ਼ਟਰਪਤੀ ਪੁਤਿਨ ਇਸ ਨਾਲ ਜੁੜੇ ਰਹਿਣਗੇ ਅਤੇ ਇਸ ਪ੍ਰਕਿਰਿਆ 'ਚ ਸਾਡੇ ਨਾਲ ਰਹਿਣਗੇ।' ਜ਼ਿਕਰਯੋਗ ਹੈ ਕਿ ਸਿੰਗਾਪੁਰ 'ਚ 12 ਜੂਨ ਨੂੰ ਟਰੰਪ ਅਤੇ ਕਿਮ ਵਿਚਾਲੇ ਹੋਈ ਇਤਿਹਾਸਕ ਗੱਲਬਾਤ ਦੌਰਾਨ ਉੱਤਰੀ ਕੋਰੀਆ ਨੇ ਪੂਰੀ ਤਰ੍ਹਾਂ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ਦਾ ਸੰਕਲਪ ਲਿਆ ਸੀ।
ਹਾਲਾਂਕਿ ਸਮਝੌਤੇ ਦੇ ਤਹਿਤ ਇਸ ਪ੍ਰਕਿਰਿਆ ਲਈ ਕੋਈ ਸਮੇਂ ਸੀਮਾ ਜਾਂ ਪ੍ਰਕਿਰਿਆ ਤੈਅ ਨਹੀਂ ਕੀਤੀ ਗਈ ਹੈ। ਗੱਲਬਾਤ ਦੇ ਇਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਗੁਜਰਣ ਤੋਂ ਬਾਅਦ ਕੋਈ ਠੋਸ ਵਾਧਾ ਨਹੀਂ ਹੋਇਆ ਹੈ। ਉੱਤਰੀ ਕੋਰੀਆ ਦੀ ਵੀ ਸ਼ਿਕਾਇਤ ਹੈ ਕਿ ਅਮਰੀਕਾ ਵੱਲੋਂ ਇਕ ਪਾਸੜ ਮੰਗ ਕੀਤੀ ਜਾ ਰਹੀ ਹੈ। ਸਿੰਗਾਪੁਰ ਗੱਲਬਾਤ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਕਿਹਾ ਸੀ ਕਿ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ਦੀ ਪ੍ਰਕਿਰਿਆ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਹੋਈ ਚਾਹੀਦੀ ਹੈ ਅਤੇ ਗੱਲਬਾਤ ਤੋਂ ਬਾਅਦ ਕਿਹਾ ਕਿ ਇਹ ਪ੍ਰਕਿਰਿਆ ਜਲਦ ਸ਼ੁਰੂ ਹੋਣ ਵਾਲੀ ਹੈ।
ਇਸ ਮਹੀਨੇ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਵੀ ਕਿਮ ਦੇ ਪ੍ਰਮੁੱਖ ਸਹਿਯੋਗੀ ਨੂੰ ਮਿਲੇ ਸਨ ਪਰ ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਇਕ ਪਾਸੜ ਅਤੇ ਧਮਕੀ ਭਰਿਆ ਦੱਸਿਆ ਸੀ। ਸਿੰਗਾਪੁਰ ਗੱਲਬਾਤ ਤੋਂ ਬਾਅਦ ਪੋਂਪੀਓ ਨੇ ਕਿਹਾ ਸੀ ਕਿ 2020 'ਚ ਟਰੰਪ ਦਾ ਕਾਰਜਕਾਲ ਖਤਮ ਹੋਣ ਤੱਕ ਉੱਤਰੀ ਕੋਰੀਆ ਨੂੰ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੇਣਾ ਚਾਹੀਦਾ ਹੈ। ਹਾਲਾਂਕਿ ਟਰੰਪ ਨੇ ਪਿਛਲੇ ਹਫਤੇ ਕਿਮ ਦੀ ਇਕ ਚਿੱਠੀ ਨੂੰ ਸਾਹਮਣੇ ਰੱਖਦੇ ਹੋਏ ਇਸ ਦਿਸ਼ਾ 'ਚ ਆਸ਼ਾਵਾਦੀ ਰਹਿਣ ਦੇ ਸੰਕੇਤ ਦਿੱਤੇ ਸਨ।
ਓਨਟਾਰੀਓ ਪ੍ਰੀਮੀਅਰ ਵਲੋਂ ਲਿਬਰਲ ਸਰਕਾਰ ਦੇ ਕੀਤੇ ਖਰਚਿਆਂ ਦੀ ਜਾਂਚ ਲਈ ਕਮੇਟੀ ਗਠਤ
NEXT STORY