ਵਾਸ਼ਿੰਗਟਨ (ਏ.ਪੀ.)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ਵਾਸਪਾਤਰ ਰੋਜਰ ਸਟੋਨ ਨੂੰ ਵਿਸ਼ੇਸ਼ ਵਕੀਲ ਵਲੋਂ ਕੀਤੀ ਜਾ ਰਹੀ ਰੂਸ ਸਬੰਧੀ ਜਾਂਚ ਦੇ ਸਬੰਧ ਵਿਚ ਸ਼ੁੱਕਰਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ 'ਤੇ ਕਾਂਗਰਸ ਵਿਚ ਝੂਠ ਬੋਲਣ ਅਤੇ ਜਾਂਚ ਵਿਚ ਅੜਿੱਕਾ ਡਾਉਣ ਦਾ ਦੋਸ਼ ਲਗਾਇਆ ਹੈ। ਵਿਸ਼ੇਸ਼ ਵਕੀਲ ਰਾਬਰਟ ਮਯੂਲਰ ਦੀ ਮਹੀਨਿਆਂ ਦੀ ਜਾਂਚ ਤੋਂ ਬਾਅਦ ਸਟੋਨ, ਜਿਸ ਨੂੰ ਬੁਰੇ ਚਾਲਬਾਜ਼ ਦੇ ਰੂਪ `ਚ ਜਾਣਿਆ ਜਾਂਦਾ ਹੈ ਪਰ ਅਪਰਾਧਿਕ ਮਾਮਲੇ `ਚ ਸੱਤ ਦੋਸ਼ ਲਗਾਏ ਗਏ ਹਨ। ਇਸ `ਚ ਇਹ ਪਤਾ ਲਗਦਾ ਹੈ ਕਿ ਟਰੰਪ ਦੇ ਚੋਣ ਪਰ੍ਚਾਰ ਸਹਿਯੋਗੀ 2016 ਦੀਆਂ ਗਰਮੀਆਂ `ਚ ਇਸ ਗੱਲ ਤੋਂ ਜਾਣੂ ਸਨ ਕਿ ਹਿਲੇਰੀ ਕਲਿੰਟਨ ਦੇ ਪਰ੍ਚਾਰ ਮੁਹਿੰਮ ਤੋਂ ਈ-ਮੇਲ ਚੋਰੀ ਕੀਤੇ ਗਏ ਸਨ ਤੇ ਉਹ ਇਸ ਜਾਰੀ ਕਰਵਾਉਣਾ ਚਾਹੁੰਦੇ ਸਨ। ਉਸ ਵਿਚ ਇਹ ਵੀ ਦੋਸ਼ ਲਗਾਇਆ ਗਿਆ ਕਿ ਟਰੰਪ ਦੇ ਪਰ੍ਚਾਰ ਮੁਹਿੰਮ ਦੇ ਅਣਪਛਾਤੇ ਸੀਨੀਅਰ ਅਧਿਕਾਰੀਆਂ ਨੇ ਸਟੋਨ ਨਾਲ ਸਪੰਰਕ ਕਰ ਪੁੱਛਿਆ ਸੀ ਕਿ ਚੋਰੀ ਕੀਤੇ ਗਏ ਇਨ੍ਹਾਂ ਈ-ਮੇਲ ਨੂੰ ਕਦੋਂ ਜਾਰੀ ਕੀਤਾ ਜਾਵੇ। ਉਂਝ ਸਰਕਾਰੀ ਵਕੀਲ ਵਿਚ ਸਟੋਨ ਤੇ ਵਿਕੀਲੀਕਸ, ਜਿਸ ਨੇ ਈ-ਮੇਲ ਜਾਰੀ ਕੀਤੇ ਸਨ, ਜਾਂ ਫਿਰ ਰੂਸੀ ਅਧਿਕਾਰੀਆਂ ਜਿਨ੍ਹਾਂ ਬਾਰੇ ਮਯੂਲਰ ਨੇ ਕਿਹਾ ਕਿ ਉਨ੍ਹਾਂ ਨੇ ਈ-ਮੇਲ ਨੂੰ ਹੈਕ ਕੀਤਾ ਸੀ, ਦੇ ਨਾਲ ਗਠਜੋਡ਼ ਕਰਨ ਦਾ ਦੋਸ਼ ਨਹੀਂ ਲਗਾਇਆ ਗਿਆ ਹੈ। ਇਸ ਦੀ ਬਜਾਏ ਉਨ੍ਹਾਂ `ਤੇ ਵਿਕੀਲਕਿਸ ਰਿਲੀਜ਼ ਦੇ ਸਬੰਧ ਵਿਚ ਆਪਣੇ ਬਿਆਨਾਂ ਵਿਚ ਹੇਰਫੇਰ ਤੇ ਗਲਤ ਬਿਆਨਬਾਜ਼ੀ ਦਾ ਦੋਸ਼ ਲਗਾਇਆ ਗਿਆ। ਉਨ੍ਹਾਂ ਪਰ੍ਤੀਨਿਧੀ ਸਭਾ ਦੀ ਖੁਫੀਆ ਸਬੰਧੀ ਕਮੇਟੀ ਸਾਹਮਣੇ ਕਥਿਤ ਗਲਤ ਬਿਆਨਬਾਜ਼ੀ ਕੀਤੀ ਸੀ। ਸਰਕਾਰੀ ਵਕੀਲ ਚ ਰਿਪਬਲੀਕਨ ਟਰੰਪ ਵੱਲੋਂ ਕਿਲੰਟਨ ਨੂੰ ਹਰਾਉਣ ਦੇ ਦੋ ਹਫਤੇ ਪਹਿਲਾਂ ਚੋਰੀ ਕੀਤੀ ਗਈ ਈ-ਮੇਲ ਵਿਕੀਲਕਿਸ ਵੱਲੋ ਜਾਰੀ ਕਰਨ ਬਾਰੇ ਸਟੋਨ ਦੀ ਗੱਲਬਾਤ ਦਾ ਪੂਰਾ ਬਿਓਰਾ ਹੈ। ਮਯੂਲਰ ਮੁਤਾਬਕ ਕਿਲੰਟਨ ਦੇ ਚੋਣ ਪਰ੍ਚਾਰ ਮੁਹਿੰਮ ਦੇ ਪਰ੍ਮੁੱਖ ਜਾਨ ਪੋਡੇਸਟਾ ਦੀ ਇਨ੍ਹਾਂ ਈ-ਮੇਲ ਨੂੰ ਰੂਸ ਦੇ ਖੁਫੀਆ ਅਧਿਕਾਰੀਆਂ ਹੈਕ ਕੀਤਾ ਸੀ।
ਬ੍ਰਾਜ਼ੀਲ 'ਚ ਡੈਮ ਢਹਿਣ ਕਾਰਨ ਕਈ ਲੋਕਾਂ ਦੀ ਮੌਤ
NEXT STORY