ਕੀਵ (ਭਾਸ਼ਾ) - ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਰੂਸ ਵੱਲੋਂ ਦਿੱਤੀ ਗਈ ‘ਗਲਤ ਜਾਣਕਾਰੀ’ ’ਤੇ ਭਰੋਸਾ ਕਰ ਰਹੇ ਹਨ। ਜ਼ੇਲੈਂਸਕੀ ਦਾ ਇਹ ਬਿਆਨ ਟਰੰਪ ਦੀ ਉਸ ਟਿੱਪਣੀ ਤੋਂ ਬਾਅਦ ਆਇਆ ਹੈ, ਜਿਸ ’ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਯੂਕ੍ਰੇਨ ਦੇ ਨੇਤਾ ਦੀ ਲੋਕਪ੍ਰਿਯਤਾ ’ਚ ਕਮੀ ਆਈ ਹੈ। ਟਰੰਪ ਨੇ ਕਿਹਾ ਕਿ ਜ਼ੇਲੈਂਸਕੀ ਦੀ ਲੋਕਪ੍ਰਿਯਤਾ ਰੇਟਿੰਗ ਚਾਰ ਫੀਸਦੀ ਹੈ।
ਜ਼ੇਲੈਂਸਕੀ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ’ਚ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ’ਚ ਕਿਹਾ ‘‘ਅਸੀਂ ਇਹ ਗਲਤ ਜਾਣਕਾਰੀ ਦੇਖੀ ਹੈ। ਅਸੀਂ ਸਮਝਦੇ ਹਾਂ ਕਿ ਇਹ ਰੂਸ ਨੇ ਫੈਲਾਇਆ ਹੈ।’’ ਉਨ੍ਹਾਂ ਕਿਹਾ ਕਿ ਟਰੰਪ ‘‘ਇਸ ਗਲਤ ਜਾਣਕਾਰੀ ’ਤੇ ਭਰੋਸਾ ਕਰ ਰਹੇ ਹਨ।’’ ਟਰੰਪ ਨੇ ਇਹ ਵੀ ਸੁਝਾਅ ਦਿੱਤਾ ਕਿ ਯੂਕ੍ਰੇਨ ਨੂੰ ਯੂਕ੍ਰੇਨੀ ਸੰਵਿਧਾਨ ਅਨੁਸਾਰ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ, ਜੋ ਜੰਗ ਅਤੇ ਉਸਦੇ ਨਤੀਜੇ ਵਜੋਂ ਮਾਰਸ਼ਲ ਲਾਅ ਲਾਗੂ ਹੋਣ ਕਾਰਨ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਜ਼ੇਲੈਂਸਕੀ ਦੀ ਇਹ ਟਿੱਪਣੀ ਉਸ ਸਮੇਂ ਆਈ ਹੈ, ਜਦੋਂ ਉਹ ਕੀਵ ’ਚ ਯੂਕ੍ਰੇਨ ਅਤੇ ਰੂਸ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਕੀਥ ਕੈਲੋਗ ਨਾਲ ਬੈਠਕ ਕਰਨ ਵਾਲੇ ਹਨ।
Fact Check: PCB ਨੇ ਯੂਜ਼ਰਸ ਵੱਲੋਂ ਭਾਰਤੀ ਝੰਡੇ ਨੂੰ ਕਰਾਚੀ ਸਟੇਡੀਅਮ ਤੋਂ ਹਟਾਏ ਜਾਣ ਦੇ ਦਾਅਵੇ ਦਾ ਕੀਤਾ ਖੰਡਨ
NEXT STORY