ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੋਬਰਟ ਓ ਬ੍ਰਾਊਨ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਦਾ ਟੀਕਾ ਸਭ ਤੋਂ ਪਹਿਲਾਂ ਅਮਰੀਕਾ ਹੀ ਬਣਾਵੇਗਾ। ਉਨ੍ਹਾਂ ਕਿਹਾ,"ਅਸੀਂ ਸਭ ਤੋਂ ਪਹਿਲਾਂ ਕੋਰੋਨਾ ਦਾ ਟੀਕਾ ਬਣਾਉਣ ਜਾ ਰਹੇ ਹਾਂ। ਅਸੀਂ ਥੈਰੇਪੀ ਅਤੇ ਟੀਕਾ ਬਣਾਉਣ ਲਈ ਜ਼ਬਰਦਸਤ ਕੰਮ ਕਰ ਰਹੇ ਹਾਂ ਅਤੇ ਇਕ ਵਾਰ ਜਦ ਅਸੀਂ ਕੋਰੋਨਾ ਦੇ ਟੀਕੇ ਨੂੰ ਬਣਾ ਲਵਾਂਗੇ ਤਾਂ ਉਸ ਨੂੰ ਸਿਰਫ ਅਮਰੀਕਾ ਹੀ ਨਹੀਂ ਸਗੋਂ ਪੂਰੇ ਵਿਸ਼ਵ ਨਾਲ ਸਾਂਝਾ ਕਰਾਂਗੇ।"
ਹਾਲਾਂਕਿ, ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਚੀਨ ਆਪਣੇ ਲਈ ਟੀਕਾ ਚੋਰੀ ਕਰਨ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹਾ ਸਾਹਮਣੇ ਆਇਆ ਹੈ ਕਿ ਚੀਨ ਤਕਨੀਕਾਂ ਨੂੰ ਲੱਭਣ ਦੀ ਜਾਸੂਸੀ ਵਿਚ ਲੱਗਾ ਹੈ, ਜਿਸ ਵਿਚ ਅਸੀਂ ਟੀਕਾ ਅਤੇ ਮੈਡੀਕਲ ਦੋਹਾਂ ਲਈ ਕੰਮ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ ਅਤੇ ਦੇਸ਼ ਵਿਚ ਹੁਣ ਤੱਕ ਇਸ ਵਾਇਰਸ ਦੀ ਲਪੇਟ ਵਿਚ ਆਉਣ ਨਾਲ 97,211 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਕਾਟਲੈਂਡ : ਇਕੱਠੇ ਹੋ ਕੇ ਨੱਚੇ ਕੇਅਰ ਹੋਮਜ਼ ਦੇ ਕਾਮੇ, ਸੋਸ਼ਲ ਡਿਸਟੈਂਸਿੰਗ ਨਿਯਮ ਦੀ ਕੀਤੀ ਉਲੰਘਣਾ
NEXT STORY