ਮੋਗਾਦਿਸ਼ੂ— ਸੋਮਾਲਿਆ ਦੀ ਰਾਜਧਾਨੀ ਦੇ ਬਾਹਰੀ ਖੇਤਰ 'ਚ ਅਮਰੀਕੀ ਫੌਜ ਦੇ ਹਵਾਈ ਹਮਲਿਆਂ 'ਚ ਅੱਤਵਾਦੀ ਸੰਗਠਨ ਅਲ-ਸ਼ਬਾਬ ਦੇ 11 ਅੱਤਵਾਦੀ ਮਾਰੇ ਗਏ। ਅਮਰੀਕਾ ਦੀ ਅਫਰੀਕੀ ਕਮਾਨ ਵਲੋਂ ਜਾਰੀ ਬਿਆਨ ਦੇ ਮੁਤਾਬਕ ਅਮਰੀਕੀ ਫੌਜ ਨੇ ਸੋਮਾਲਿਆ ਦੀ ਰਾਜਧਾਨੀ ਮੋਗਾਦਿਸ਼ੂ ਤੋਂ 40 ਕਿਲੋਮੀਟਰ ਦੂਰ ਦੱਖਣੀ ਬੇਲੇਦ ਅਮਿਨ ਦੇ ਨਜ਼ਦੀਕੀ ਅਲ ਸ਼ਬਾਬ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਸਨ।
ਬਿਆਨ ਮੁਤਾਬਕ ਪਹਿਲੇ ਹਵਾਈ ਹਮਲੇ 'ਚ 8 ਤੇ ਦੂਜੇ ਹਵਾਈ ਹਮਲੇ 'ਚ 3 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਬੀਤੇ ਕੁਝ ਮਹੀਨਿਆਂ ਤੋਂ ਅਮਰੀਕੀ ਫੌਜਾਂ ਨੇ ਸੋਮਾਲੀ ਤੇ ਅਫਰੀਕੀ ਸੰਘ ਦੀਆਂ ਫੌਜਾਂ ਨਾਲ ਮਿਲ ਕੇ ਅਲ ਸ਼ਬਾਬ ਖੇਤਰ 'ਚ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ ਤੇ ਇਲਾਕੇ 'ਤੇ ਆਪਣੀ ਪਕੜ ਮਜ਼ਬੂਤ ਕੀਤੀ ਹੈ।
ਖਸ਼ੋਗੀ ਕਤਲਕਾਂਡ ਤੋਂ ਬਾਅਦ ਆਪਣੀ ਖੁਫੀਆ ਨਿਗਰਾਨੀ ਵਧਾਉਣ 'ਚ ਲੱਗਾ ਸਾਊਦੀ ਅਰਬ
NEXT STORY