ਦੁਬਈ : ਭਾਰਤ ਸਮੇਤ 6 ਦੇਸ਼ਾਂ ਦੇ ਉਨ੍ਹਾਂ ਨਾਗਰਿਕਾਂ ਨੂੰ 5 ਅਗਸਤ ਤੋਂ ਸੰਯੁਕਤ ਅਰਬ ਅਮੀਰਾਤ ਵਿਚ ਆਉਣ ਦੀ ਇਜਾਜ਼ਤ ਦਿੱਤੀ ਜਾਏਗੀ, ਜਿਨ੍ਹਾਂ ਕੋਲ ਯੂ.ਏ.ਈ. ਦਾ ਰੈਜ਼ੀਡੈਂਸੀ ਪਰਮਿਟ ਹੈ ਅਤੇ ਪੂਰੀ ਤਰ੍ਹਾਂ ਨਾਲ ਵੈਕਸੀਨ ਲਗਵਾ ਚੁੱਕੇ ਹਨ। ਯੂ.ਏ.ਈ. ਦੇ ਰਾਸ਼ਟਰੀ ਐਮਰਜੈਂਸੀ ਸੰਕਟ ਅਤੇ ਆਫ਼ਤ ਪ੍ਰਬੰਧਨ ਅਥਾਰਟੀ (ਐਨ.ਸੀ.ਈ.ਐਮ.ਏ.) ਅਤੇ ਜਨਰਲ ਸਿਵਲ ਐਵੀਏਸ਼ਨ ਅਥਾਰਟੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਦੱਸ ਦੇਈਏ ਕਿ ਭਾਰਤ ਦੇ ਇਲਾਵਾ ਪਾਕਿਸਤਾਨ, ਸ਼੍ਰੀਲੰਕਾ, ਨੇਪਾਲ, ਨਾਈਜ਼ੀਰੀਆ ਅਤੇ ਯੁਗਾਂਡਾ ਤੋਂ ਵੀ ਪਾਬੰਦੀ ਹਟਾ ਦਿੱਤੀ ਜਾਏਗੀ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਦੁੱਖਭਰੀ ਖ਼ਬਰ, ਭਾਰਤੀ ਮੂਲ ਦੇ ਟਰੱਕ ਡਰਾਈਵਰ ਦੀ ਸੜਕ ਹਾਦਸੇ ’ਚ ਮੌਤ
ਇਸ ਫ਼ੈਸਲੇ ਦੇ ਬਾਅਦ 6 ਦੇਸ਼ਾਂ ਤੋਂ ਯੂ.ਏ.ਈ. ਨਿਵਾਸੀ ਆਪਣੇ ਦੇਸ਼ ਪਰਤ ਸਕਣਗੇ, ਬਸ਼ਰਤੇ ਉਨ੍ਹਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਲਈ ਨੂੰ 14 ਦਿਨ ਬੀਤੇ ਚੁੱਕੇ ਹੋਣ। ਯਾਤਰੀਆਂ ਕੋਲ ਉਨ੍ਹਾਂ ਦੇ ਦੇਸ਼ਾਂ ਵਿਚ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਹੋਇਆ ਵੈਕਸੀਨੇਸ਼ਨ ਸਰਟੀਫਿਕੇਟ ਹੋਣਾ ਚਾਹੀਦਾ ਹੈ। ਹਾਲੀਆ ਨਿਰਦੇਸ਼ਾਂ ਮੁਤਾਬਕ ਹੋਰ ਕੈਟੇਗਰੀ ਦੇ ਵੈਕਸੀਨ ਲਗਵਾ ਚੁੱਕੇ ਅਤੇ ਬਿਨਾਂ ਵੈਕਸੀਨ ਵਾਲੇ ਯਾਤਰੀਆਂ ਨੂੰ ਵੀ 5 ਅਗਸਤ ਨੂੰ ਯੂ.ਏ.ਈ. ਵਿਚ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਜਾਹੇਗੀ। ਇਨ੍ਹਾਂ ਸ਼੍ਰੇਣੀਆਂ ਵਿਚ ਯੂ.ਏ.ਈ. ਵਿਚ ਤਾਇਨਾਤ ਡਾਕਟਰ, ਨਰਸ ਅਤੇ ਟੈਕਨੀਸ਼ੀਅਨ ਜਿਵੇਂ ਹੈਲਥ ਵਰਕਰਸ, ਵਿਦਿਆਰਥੀ ਅਤੇ ਮਨਜ਼ੂਰਸ਼ੁਦਾ ਰੈਜ਼ੀਡੈਂਸੀ ਪਰਮਿਟ ਵਾਲੇ ਸਰਕਾਰੀ ਕਰਮਚਾਰੀ ਸ਼ਾਮਲ ਹਨ।
ਇਹ ਵੀ ਪੜ੍ਹੋ: ਵੁਹਾਨ ’ਚ ਇਕ ਸਾਲ ਬਾਅਦ ਫਿਰ ਕੋਰੋਨਾ ਮਰੀਜ਼ ਮਿਲਣ ਨਾਲ ਮਚਿਆ ਹੜਕੰਪ, ਹਰ ਨਾਗਰਿਕ ਦੀ ਹੋਵੇਗੀ ਜਾਂਚ
ਦੱਸ ਦੇਈਏ ਕਿ ਯੂ.ਏ.ਈ. ਨੇ ਇਸ ਸਾਲ ਦੀ ਸ਼ੁਰੂਆਤ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਬਾਅਦ ਭਾਰਤ ’ਤੇ ਨਵੀਂਆਂ ਪਾਬੰਦੀਆਂ ਲਗਾਈਆਂ ਗਈਆਂ ਸਨ ਅਤੇ ਉਡਾਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਨਵੇਂ ਹੁਕਮਾਂ ਦੇ ਬਾਅਦ ਵੀ ਇਨ੍ਹਾਂ 6 ਦੇਸ਼ਾਂ ਤੋਂ ਹੋਰ ਕੈਟੇਗਰੀ ਦੇ ਯਾਤਰੀਆਂ ਨੂੰ ਯੂ.ਏ.ਈ. ਵਿਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਯਾਤਰਾ ਦੀ ਮਨਜ਼ੂਰੀ ਲੈਣ ਲਈ ਯਾਤਰੀਆਂ ਨੂੰ ਸੰਘੀ ਅਥਾਰਟੀ ਦੀ ਵੈਬਸਾਈਟ ’ਤੇ ਜਾ ਕੇ ਆਨਲਾਈਨ ਅਰਜ਼ੀ ਦੇਣੀ ਹੋਵੇਗੀ। ਵੈਕਸੀਨ ਸਰਟੀਫਿਕੇਟ ਦੇ ਇਲਾਵਾ ਯਾਤਰੀਆਂ ਕੋਲ 48 ਘੰਟੇ ਦੇ ਅੰਦਰ ਕਰਾਈ ਹੋਈ ਨੈਗੇਟਿਵ ਪੀ.ਸੀ.ਆਰ. ਰਿਪੋਰਟ ਹੋਣੀ ਚਾਹੀਦੀ ਹੈ। ਜਹਾਜ਼ ਵਿਚ ਚੜ੍ਹਨ ਤੋਂ ਪਹਿਲਾਂ ਇਕ ਲੈਬ ਟੈਸਟ ਕੀਤਾ ਜਾਏਗਾ ਅਤੇ ਯੂ.ਏ.ਈ. ਵਿਚ ਆਉਣ ਤੋਂ ਪਹਿਲਾਂ ਇਕ ਪੀ.ਸੀ.ਆਰ. ਟੈਸਟ ਵੀ ਕੀਤਾ ਜਾਏਗਾ। ਇਸ ਤੋਂ ਬਾਅਦ ਇਨ੍ਹਾਂ ਨੂੰ ਹੋਮ ਕੁਅਰੰਟੀਨ ਵਿਚ ਰੱਖਿਆ ਜਾਏਗਾ।
ਇਹ ਵੀ ਪੜ੍ਹੋ: ਭਾਰਤੀ ਮੂਲ ਦੀ 11 ਸਾਲਾ ਅਮਰੀਕੀ ਵਿਦਿਆਰਥਣ ਦੁਨੀਆ ਦੀ ਸਭ ਤੋਂ ਹੁਸ਼ਿਆਰ ਵਿਦਿਆਰਥੀ ਘੋਸ਼ਿਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਿਊਜਰਸੀ ਦੀ ਏਥਿੰਗ ਮੁ ਨੇ ਟੋਕੀਓ ਓਲੰਪਿਕਸ 'ਚ ਜਿੱਤਿਆ ਸੋਨ ਤਮਗਾ
NEXT STORY