ਗਲਾਸਗੋ/ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ/ਸੰਜੀਵ ਭਨੋਟ)-ਯੂ. ਕੇ. ’ਚ ਕੋਰੋਨਾ ਵਾਇਰਸ ਮਹਾਮਾਰੀ ਅਤੇ ਬ੍ਰੈਗਜ਼ਿਟ ਸਮਝੌਤੇ ਨੇ ਜ਼ਿਆਦਾਤਰ ਕਾਰੋਬਾਰਾਂ ’ਚ ਕਰਮਚਾਰੀਆਂ ਦੀ ਘਾਟ ਪੈਦਾ ਕਰ ਦਿੱਤੀ ਹੈ। ਇਨ੍ਹਾਂ ਕਾਰੋਬਾਰਾਂ ’ਚ ਮੀਟ ਇੰਡਸਟਰੀ ਵੀ ਵੱਡੇ ਪੱਧਰ ’ਤੇ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਹੁਣ ਮੀਟ ਕਾਰੋਬਾਰੀ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਸਾਬਕਾ ਕੈਦੀਆਂ ਨੂੰ ਇਸ ਖੇਤਰ ’ਚ ਨੌਕਰੀ ਦੇਣ ਦੀ ਯੋਜਨਾ ਬਣਾ ਰਹੇ ਹਨ । ਇਸ ਮੰਤਵ ਲਈ ਮੀਟ ਉਦਯੋਗ ਦੇ ਕਾਰੋਬਾਰੀਆਂ ਨੇ ਪ੍ਰਸ਼ਾਸਨ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਹੈ ਕਿ ਖਾਲੀ ਆਸਾਮੀਆਂ ਨੂੰ ਕਿਸ ਤਰ੍ਹਾਂ ਭਰਿਆ ਜਾ ਸਕਦਾ ਹੈ।
ਐਸੋਸੀਏਸ਼ਨ ਆਫ ਇੰਡੀਪੈਂਡੈਂਟ ਮੀਟ ਸਪਲਾਇਰਜ਼ ਅਨੁਸਾਰ ਯੂ. ਕੇ. ਦੇ ਮੀਟ ਉਦਯੋਗ ’ਚ ਲੱਗਭਗ 14,000 ਕਾਮਿਆਂ ਦੀ ਘਾਟ ਹੈ ਅਤੇ ਬ੍ਰੈਗਜ਼ਿਟ, ਕੋਵਿਡ ਕਾਰਨ ਇਸ ਉਦਯੋਗ ਨੂੰ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਯੋਜਨਾ ਤਹਿਤ ਆਰਜ਼ੀ ਲਾਇਸੈਂਸ (ਆਰ. ਓ. ਟੀ. ਐੱਲ.) ਪ੍ਰੋਗਰਾਮ ’ਚ ਰਿਹਾਈ ਦਾ ਹਿੱਸਾ ਬਣਨ ਵਾਲੇ ਕੈਦੀ ਮੀਟ ਕਾਰੋਬਾਰ ’ਚ ਰੁਜ਼ਗਾਰ ਦੇ ਮੁੱਖ ਉਮੀਦਵਾਰ ਹੋਣਗੇ। ਇਹ ਪ੍ਰੋਗਰਾਮ ਖੁੱਲ੍ਹੀਆਂ ਜੇਲ੍ਹਾਂ ’ਚ ਕੈਦੀਆਂ ਦੇ ਨਾਲ ਕੰਮ ਕਰਦਾ ਹੈ ਤਾਂ ਜੋ ਉਨ੍ਹਾਂ ਦੀ ਸਜ਼ਾ ਪੂਰੀ ਹੋਣ ’ਤੇ ਕਮਿਊਨਿਟੀ ’ਚ ਆਸਾਨੀ ਨਾਲ ਕੰਮ ਦਾ ਤਜਰਬਾ ਹਾਸਲ ਕਰਨ ’ਚ ਸਹਾਇਤਾ ਕੀਤੀ ਜਾ ਸਕੇ। ਐਸੋਸੀਏਸ਼ਨ ਆਫ ਇੰਡੀਪੈਂਡੈਂਟ ਮੀਟ ਸਪਲਾਇਰਜ਼ ਦੇ ਅਧਿਕਾਰੀ ਟੋਨੀ ਗੁੱਡਰ ਨੇ ਕਿਹਾ ਕਿ ਉਹ ਖਾਲੀ ਆਸਾਮੀਆਂ ਨੂੰ ਭਰਨ ਲਈ ਨਿਆਂ ਮੰਤਰਾਲੇ ਅਤੇ ਇਸ ਦੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਨਗੇ।
ਪਾਕਿਸਤਾਨ ਨੇ ਤਾਲਿਬਾਨ ਨੂੰ ਸੌਂਪੀ TTP ਦੇ ਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ
NEXT STORY