ਦੁਬਈ (ਬਿਊਰੋ): ਕੋਵਿਡ-19 ਮਹਾਮਾਰੀ ਤੋਂ ਬਚਾਅ ਦੇ ਤਹਿਤ ਜ਼ਿਆਦਾਤਰ ਦੇਸ਼ ਲਾਕਡਾਊਨ ਦੀ ਪਾਲਣਾ ਕਰ ਰਹੇ ਹਨ। ਲਾਕਡਾਊਨ ਕਾਰਨ ਕਈ ਲੋਕ ਦੂਜੇ ਦੇਸ਼ਾਂ ਵਿਚ ਫਸੇ ਹੋਏ ਹਨ। ਇਹਨਾਂ ਲੋਕਾਂ ਵਿਚ ਭਾਰਤੀ ਵੀ ਸ਼ਾਮਲ ਹਨ।ਸੰਯੁਕਤ ਅਰਬ ਅਮੀਰਾਤ ਵਿਚ ਭਾਰਤੀ ਮਿਸ਼ਨ ਦੇ ਤਹਿਤ ਉਹਨਾਂ ਪ੍ਰਵਾਸੀਆਂ ਦੇ ਲਈ ਆਨਲਾਈਨ ਰਜਿਸਟ੍ਰੇਸ਼ਨ ਖੋਲ੍ਹ ਦਿੱਤੀ ਗਈ ਹੈ ਜੋ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਲਗਾਏ ਗਏ ਲਾਕਡਾਊਨ ਕਾਰਨ ਉੱਥੇ ਫਸ ਗਏ ਹਨ ਅਤੇ ਉਹ ਦੇਸ਼ ਵਾਪਸ ਆਉਣ ਦੇ ਚਾਹਵਾਨ ਹਨ। ਬੁੱਧਵਾਰ ਰਾਤ ਆਬੂ ਧਾਬੀ ਵਿਚ ਭਾਰਤੀ ਦੂਤਾਵਾਸ ਨੇ ਦੁਬਈ ਵਿਚ ਭਾਰਤੀ ਵਣਜ ਦੂਤਾਵਾਸ ਦੀ ਵੈਬਸਾਈਟ ਦੇ ਮਾਧਿਅਮ ਨਾਲ ਡਾਟਾ ਇਕੱਠੇ ਕਰਨ ਦੇ ਵੇਰਵਿਆਂ ਦਾ ਐਲਾਨ ਕੀਤਾ। ਗਲਫ ਨਿਊਜ਼ ਨੇ ਇਹ ਜਾਣਕਾਰੀ ਦਿੱਤੀ।
ਦੁਬਈ ਵਿਚ ਵੀਰਵਾਰ ਨੂੰ ਭਾਰਤ ਵੱਲੋਂ ਕੀਤੇ ਟਵੀਟ ਵਿਚ ਦੱਸਿਆ ਗਿਆ ਕਿ ਭਾਰਤੀ ਦੂਤਾਵਾਸ ਆਬੂ ਧਾਬੀ ਅਤੇ ਭਾਰਤ ਦੇ ਕੌਂਸਲੇਟ ਜਨਰਲ ਨੇ ਕੋਵਿਡ-19 ਸਥਿਤੀ ਦੇ ਤਹਿਤ ਭਾਰਤ ਦੀ ਯਾਤਰਾ ਕਰਨ ਦੇ ਚਾਹਵਾਨ ਭਾਰਤੀਆਂ ਨੂੰ ਰਜਿਸਟ੍ਰੇਸ਼ਨ ਕਰਨ ਲਈ ਇਕ ਡਾਟਾਬੇਸ ਸ਼ੁਰੂ ਕੀਤਾ ਹੈ। ਜਾਣਕਾਰੀ ਵੈਬਸਾਈਟ ਦੇ ਮਾਧਿਅਮ ਨਾਲ ਦਰਜ ਕੀਤੀ ਜਾ ਸਕਦੀ ਹੈ.। ਵੈਬਸਾਈਟ www.indianembassyuae.gov.in ਜਾਂ www.cgidubai.gov.in 'ਤੇ ਜਾ ਕੇ ਭਾਰਤ ਵਾਪਸ ਜਾਣ ਦੇ ਲਿੰਕ 'ਤੇ ਕਲਿਕ ਕਰਕੇ ਰਜਿਸਟ੍ਰੇਸ਼ਨ ਕਰਾ ਸਕਦੇ ਹਨ।
www.cgidubai.gov.in/covid_register 'ਤੇ ਜਾ ਕੇ ਵੀ ਜਾਣਕਾਰੀ ਸ਼ੇਅਰ ਕੀਤੀ ਜਾ ਸਕਦੀ ਹੈ। ਭਾਵੇਂਕਿ ਟਵੀਟ ਕਰਨ ਦੇ ਕੁਝ ਮਿੰਟ ਬਾਅਦ ਦੂਤਾਵਾਸ ਵੱਲੋਂ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਹਟਾ ਦਿੱਤਾ ਗਿਆ। ਇਸ ਨਾਲ ਕੁਝ ਉਪਭੋਗਤਾਵਾਂ ਨੂੰ ਪੇਜ ਖੋਲ੍ਹਣ ਵਿਚ ਮੁਸ਼ਕਲ ਹੋਈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵੀਰਵਾਰ ਨੂੰ ਦੁਬਈ ਵਿਚ ਭਾਰਤ ਦੇ ਜਨਰਲ ਕੌਂਸਲੇਟ ਦੂਤਾਵਾਸ ਨੇ ਇਸ ਲਿੰਕ ਨੂੰ ਦੁਬਾਰਾ ਸ਼ੁਰੂ ਕੀਤਾ, ਜਿਸ ਵਿਚ ਕਿਹਾ ਗਿਆ ਕਿ ਪੇਜ 'ਤੇ ਟ੍ਰੈਫਿਕ ਦੇ ਕਾਰਨ ਲੋਡ ਹੋਣ ਵਿਚ ਕੁਝ ਸਮਾਂ ਲੱਗ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਤੋਂ ਵਾਪਸ ਆਉਣ ਦੇ ਚਾਹਵਾਨ ਭਾਰਤੀਆਂ ਨਾਲ ਭਾਰਤੀ ਦੂਤਾਵਾਸ ਨੇ ਕੀਤਾ ਸੰਪਰਕ
ਆਬੂ ਧਾਬੀ ਮਿਸ਼ਨ ਨੂੰ ਸਪੱਸ਼ਟ ਕਰਦਿਆਂ ਪਹਿਲਾਂ ਸਿਰਫ ਇੰਨਾ ਦੱਸਿਆ ਗਿਆ ਸੀ ਕਿ ਵਰਤਮਾਨ ਕੋਵਿਡ-19 ਸਥਿਤੀ ਦੇ ਤਹਿਤ ਵਿਦੇਸ਼ ਤੋਂ ਭਾਰਤੀਆਂ ਦੀ ਵਾਪਸੀ ਲਈ ਕੋਈ ਯੋਜਨਾ ਨਹੀਂ ਹੈ। ਫਿਲਹਾਲ ਭਾਰਤ ਸਰਕਾਰ ਦਾ ਉਦੇਸ਼ ਸਿਰਫ ਜਾਣਕਾਰੀ ਇਕੱਠੀ ਕਰਨਾ ਹੈ। ਦੱਸਿਆ ਗਿਆ ਹੈ ਕਿ ਇਹ ਫਾਰਮ ਇਕ ਵਾਰ ਵਿਚ ਇਕ ਹੀ ਵਿਅਕਤੀ ਲਈ ਭਰਿਆ ਜਾਣਾ ਹੈ। ਪਰਿਵਾਰਾਂ ਨੂੰ ਹਰੇਕ ਮੈਂਬਰ ਲਈ ਵੱਖ-ਵੱਖ ਫਾਰਮ ਭਰਨ ਦੀ ਲੋੜ ਨਹੀਂ। ਇਸੇ ਤਰ੍ਹਾਂ ਕੰਪਨੀਆਂ ਲਈ, ਹਰੇਕ ਕਰਮਚਾਰੀ ਲਈ ਇਕ ਵੱਖਰਾ ਫਾਰਮ ਭਰਨਾ ਹੋਵੇਗਾ। 10 ਅਪ੍ਰੈਲ ਨੂੰ ਸਰਕਾਰ ਨੇ ਕਿਹਾ ਕਿ ਕੋਵਿਡ-19 ਸਥਿਤੀ ਦੀ ਸਮੀਖਿਆ ਦੇ ਬਾਅਦ ਵਿਦੇਸ਼ ਵਿਚ ਫਸੇ ਭਾਰਤੀਆਂ ਨੂੰ ਲਿਆਉਣ ਦਾ ਫੈਸਲਾ ਲਿਆ ਜਾਵੇਗਾ।
ਨਿਊਜ਼ੀਲੈਂਡ 'ਚ ਕੋਰੋਨਾ ਵਾਇਰਸ ਦੇ 3 ਨਵੇਂ ਮਾਮਲੇ, ਮਰੀਜ਼ਾਂ ਦੀ ਗਿਣਤੀ ਹੋਈ 1,426
NEXT STORY