ਵਾਸ਼ਿੰਗਟਨ— ਅਮਰੀਕਾ 'ਚ ਅਧਿਕਾਰੀਆਂ ਨੇ ਕਿਹਾ ਕਿ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਸਰਗਨਾ ਅਬੂ ਬਕਰ ਅਲ ਬਗਦਾਦੀ ਦੀ ਲਾਸ਼ ਸਮੁੰਦਰ 'ਚ ਸੁੱਟ ਦਿੱਤੀ ਗਿਆ ਹੈ। ਪਿਛਲੇ ਹਫਤੇ ਦੇ ਅਖੀਰ 'ਚ ਬਗਦਾਦੀ ਦੀ ਮੌਤ ਦਾ ਕਾਰਨ ਰਹੇ ਅਮਰੀਕੀ ਵਿਸ਼ੇਸ਼ ਬਲਾਂ ਦੇ ਬਾਰੇ 'ਚ ਤਾਜ਼ਾ ਬਿਓਰੇ ਤੋਂ ਇਹ ਜਾਣਕਾਰੀ ਮਿਲੀ ਹੈ।
ਇਰਾਕ ਤੇ ਸੀਰੀਆ ਦੇ ਜ਼ਿਆਦਾਤਰ ਹਿੱਸਿਆਂ 'ਚ ਪੰਜ ਸਾਲਾਂ ਤੱਕ ਦਹਿਸ਼ਤ ਦੇ ਰਾਜ ਦੇ ਪਿੱਛੇ ਮੌਜੂਦ ਬਗਦਾਦੀ ਦਾ ਪਤਾ ਲਾਉਣ 'ਚ ਅਮਰੀਕਾ ਨੂੰ ਸੀਰੀਆਈ ਕੁਰਦ ਤੋਂ ਮੁੱਖ ਰੂਪ ਨਾਲ ਖੂਫੀਆ ਸੂਚਨਾ ਮਿਲੀ ਸੀ। ਇਸ ਕਾਰਵਾਈ 'ਚ ਅਮਰੀਕੀ ਫੌਜ ਦਾ ਇਕ ਕੁੱਤਾ ਨਾਇਕ ਰਿਹਾ ਸੀ, ਜੋ ਉੱਤਰ-ਪੱਛਮੀ ਸੀਰੀਆ 'ਚ ਇਕ ਸੁਰੰਗ 'ਚ ਬਗਦਾਦੀ ਦਾ ਪਿੱਛਾ ਕਰਦਿਆਂ ਜ਼ਖਮੀ ਹੋ ਗਿਆ ਸੀ। ਇਸ ਸੁਰੰਗ 'ਚ ਬਗਦਾਦੀ ਨੇ ਖੁਦ ਨੂੰ ਇਕ ਆਤਮਘਾਤੀ ਜੈਕੇਟ ਨਾਲ ਤਿੰਨ ਬੱਚਿਆਂ ਸਣੇ ਉਡਾ ਦਿੱਤਾ। ਅਮਰੀਕੀ ਫੌਜ ਨੂੰ ਬਗਦਾਦੀ ਦਾ ਖਾਤਮਾ ਕਰਨ ਦੇ ਨਾਲ ਸੁੰਨੀ ਕੱਟੜਪੰਥੀ ਸੰਗਠਨ ਨੂੰ ਕੁਚਲਣ ਲਈ ਸਾਲ ਭਰ ਚੱਲੀ ਆਪਣੀ ਮੁਹਿੰਮ 'ਚ ਸਫਲਤਾ ਹੱਥ ਲੱਗੀ ਹੈ। ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਕਿ ਉਸ ਦੀ ਮੌਤ ਨਾਲ ਆਈ.ਐੱਸ. ਦੇ ਬਾਕੀ ਮੈਂਬਰਾਂ ਨੂੰ ਤਕੜਾ ਝਟਕਾ ਲੱਗਿਆ ਹੈ। ਉਨ੍ਹਾਂ ਨੇ ਸੀਰੀਆ ਦੇ ਇਕਲਿਬ ਖੇਤਰ 'ਚ ਇਕ ਪੇਂਡੂ ਭਵਨ 'ਚ ਮੁਹਿੰਮ ਦੇ ਲਈ ਹੈਲੀਕਾਪਟਰ ਨਾਲ ਉਤਾਰੇ ਗਏ ਕਰੀਬ 100 ਫੌਜੀਆਂ ਦੀ ਸ਼ਲਾਘਾ ਕੀਤੀ। ਇਸ ਕਾਰਵਾਈ 'ਚ ਰੂਸੀ, ਕੁਰਦ, ਤੁਰਕੀ ਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨਾਲ ਤਾਲਮੇਲ ਬਣਾਉਣ ਦੀ ਲੋੜ ਪਈ। ਐਸਪਰ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਇਸ ਕਾਰਵਾਈ ਨੂੰ ਅੰਜਾਮ ਦਿੱਤਾ।
ਜੁਆਇੰਟ ਚੀਫ ਆਫ ਸਟਾਫ ਚੇਅਰਮੈਨ ਜਨਰਲ ਮਾਰਕ ਮਿਲੇ ਨੇ ਕਿਹਾ ਕਿ ਇਸ ਮੁਹਿੰਮ 'ਚ ਕੋਈ ਵੀ ਫੌਜੀ ਜ਼ਖਮੀ ਨਹੀਂ ਹੋਇਆ ਹੈ। ਮਿਲੇ ਨੇ ਕਿਹਾ ਕਿ ਉਹ ਦੋ ਪੁਰਸ਼ ਕੈਦੀਆਂ ਨੂੰ ਲੈ ਗਏ ਤੇ ਬਗਦਾਦੀ ਦੀ ਲਾਸ਼ ਨੂੰ ਇਕ ਡੀ.ਐੱਨ.ਏ. ਜਾਂਚ ਲਈ ਇਸ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ, ਜਿਸ ਨਾਲ ਉਸ ਦੀ ਪਛਾਣ ਦੀ ਪੁਸ਼ਟੀ ਹੋਈ। ਉਨ੍ਹਾਂ ਕਿਹਾ ਕਿ ਉਸ ਦੀ ਲਾਸ਼ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਇਹ ਪੂਰਾ ਹੋ ਗਿਆ ਹੈ। ਇਹ ਕੰਮ ਵੀ ਠੀਕ ਉਸੇ ਤਰ੍ਹਾਂ ਕੀਤਾ ਗਿਆ ਜਿਵੇਂ 2011 'ਚ ਓਸਾਮਾ ਬਿਨ ਲਾਦੇਨ ਦੀ ਲਾਸ਼ ਨਾਲ ਕੀਤਾ ਗਿਆ ਸੀ। ਉਸ ਦੀ ਲਾਸ਼ ਨੂੰ ਸਮੁੰਦਰ 'ਚ ਸੁੱਟ ਦਿੱਤਾ ਗਿਆ। ਕੁਰਦ ਨੀਤ ਸੀਰੀਆਈ ਡੈਮੋਕ੍ਰੇਟਿਕ ਫੋਰਸਸ ਦੇ ਇਕ ਸੀਨੀਅਰ ਸਲਾਹਕਾਰ ਪੋਲਟ ਕੈਨ ਨੇ ਕਿਹਾ ਕਿ ਬਗਦਾਦ ਦਾ ਪਤਾ ਲਾਉਣ ਦੇ ਲਈ ਤੇ ਉਸ ਦੀ ਨੇੜੇਓਂ ਨਿਗਰਾਨੀ ਕਰਨ ਲਈ 15 ਮਈ ਤੋਂ ਅਸੀਂ ਸੀ.ਆਈ.ਏ. ਨਾਲ ਮਿਲ ਕੇ ਕੰਮ ਕਰ ਰਹੇ ਸੀ। ਕੈਨ ਨੇ ਕਿਹਾ ਕਿ ਸਾਡੇ ਖੂਫੀਆ ਸੂਤਰ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ 'ਚ ਬਹੁਤ ਮਦਦ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸੂਤਰ ਡੀ.ਐੱਨ.ਏ. ਜਾਂਚ ਲਈ ਅਲ ਬਗਦਾਦੀ ਦਾ ਅੰਡਰਵਿਅਰ ਵੀ ਲਿਆਇਆ ਸੀ, ਜਿਸ ਨਾਲ 100 ਫੀਸਦੀ ਪੁਸ਼ਟੀ ਹੋ ਗਈ ਕਿ ਉਹ ਵਿਅਕਤੀ ਅਲ ਬਗਦਾਦੀ ਹੀ ਸੀ।
ਭਾਰਤੀ ਮੂਲ ਦੇ ਲੋਕਾਂ ਨੂੰ ਲੁੱਟਣ ਵਾਲੇ ਗੈਂਗ ਦੀ ਮਹਿਲਾ ਮੁਖੀ ਨੂੰ ਜੇਲ
NEXT STORY