ਨਿਊਯਾਰਕ-ਦੁਨੀਆ ਦੇ ਕੁਝ ਦੇਸ਼ਾਂ ’ਚ ਕੋਰੋਨਾ ਦੀ ਵੈਕਸੀਨ ਲਾਉਣ ਦਾ ਕੰਮ ਸੁਰੂ ਹੋ ਗਿਆ ਹੈ ਪਰ ਵੈਕਸੀਨ ਦੀ ਸ਼ੁਰੂਆਤੀ ਰਿਪੋਰਟ ਨੇ ਡਾਕਟਰਾਂ ਅਤੇ ਵਿਗਿਆਨੀਆਂ ਦੀ ਚਿੰਤਾ ਥੋੜੀ ਵਧਾ ਦਿੱਤੀ ਹੈ। ਦਰਅਸਲ ਅਮਰੀਕਾ ਅਤੇ ਬ੍ਰਿਟੇਨ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਫਾਈਜ਼ਰ ਦੀ ਵੈਕਸੀਨ ਨਾਲ ਕਈ ਲੋਕਾਂ ਨੇ ਜ਼ਿਆਦਾ ਐਲਰਜੀ ਹੋਣ ਦੀ ਸ਼ਿਕਾਇਤ ਕੀਤੀ ਹੈ। ਦੱਸ ਦੇਈਏ ਕਿ ਇਸ ਵੇਲੇ ਅਮਰੀਕਾ ’ਚ ਐਮਰਜੈਂਸੀ ਮਨਜ਼ੂਰੀ ਤਹਿਤ ਫਾਈਜ਼ਰ ਅਤੇ ਮਾਡਰਨਾ ਦੀ ਵੈਕਸੀਨ ਦੀ ਡੋਜ਼ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਜਦਕਿ ਬਿ੍ਰਟੇਨ ’ਚ ਫਾਈਜ਼ਰ ਅਤੇ ਆਕਸਫੋਰਡ ਯੂਨੀਵਰਸਿਟੀ-ਐਸਟਰਾਜੇਨੇਕਾ ਦੀ ਵੈਕਸੀਨ ਲੋਕਾਂ ਨੂੰ ਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ -ਅਮਰੀਕਾ 'ਚ ਮੁੜ ਇਕ ਹੋਰ ਕਾਲੇ ਵਿਅਕਤੀ ਦੀ ਹੱਤਿਆ, ਨਾਰਾਜ਼ ਲੋਕਾਂ ਨੇ ਕੀਤਾ ਵਿਖਾਵਾ
ਸੀ.ਐੱਨ.ਐੱਨ. ਮੁਤਾਬਕ ਅਮਰੀਕਾ ਦੇ ਚੀਫ ਸਾਇੰਟਿਸਟ ਐਡਵਾਈਜ਼ਰ ਡਾਕਟਰ ਮਾਨਸੇਫ ਸਲੈਵੋਈ ਨੇ ਕਿਹਾ ਕਿ ਦੂਜੀ ਵੈਕਸੀਨ ਦੇ ਮੁਕਾਬਲੇ ਫਾਈਜ਼ਰ ਦੀ ਵੈਕਸੀਨ ਨਾਲ ਲੋਕਾਂ ਨੂੰ ਜ਼ਿਆਦਾ ਐਲਰਜੀ ਹੋ ਰਹੀ ਹੈ। ਜ਼ਿਆਦਾ ਐਲਰਜੀ ਹੋਣ ਦੀ ਗੱਲ ਅਜਿਹਾ ਲੋਕ ਕਰ ਰਹੇ ਹਨ ਜੋ ਇਪੀਪੇਨ ਦਵਾਈ ਦਾ ਇਸਤੇਮਾਲ ਕਰਦੇ ਹਨ। ਦੱਸ ਦੇਈਏ ਕਿ ਇਹ ਦਵਾਈ ਅਜਿਹੇ ਲੋਕਾਂ ਨੂੰ ਦਿੱਤੀ ਜਾਂਦੀ ਹੈ ਜੋ ਜ਼ਿਆਦਾ ਐਲਰਜੀ ਨਾਲ ਪ੍ਰੇਸ਼ਾਨ ਹੁੰਦੇ ਹਨ। ਇਸ ਤੋਂ ਪਹਿਲਾਂ ਬਿ੍ਰਟੇਨ ’ਚ ਵੀ ਦੋ ਲੋਕਾਂ ਨੇ ਫਾਈਜ਼ਰ ਵੈਕਸੀਨ ਦੀ ਡੋਜ਼ ਲੈਣ ਤੋਂ ਬਾਅਦ ਜ਼ਿਆਦਾ ਐਲਰਜੀ ਦੀ ਸ਼ਿਕਾਇਤ ਕੀਤੀ ਸੀ।
ਇਹ ਵੀ ਪੜ੍ਹੋ -ਰੂਸ ’ਚ ਇਕ ਦਿਨ ’ਚ ਕੋਰੋਨਾ ਦੇ 29,018 ਨਵੇਂ ਮਾਮਲੇ ਆਏ ਸਾਹਮਣੇ
ਫਾਈਜ਼ਰ ਦੀ ਚੁਣੌਤੀ
ਦੱਸ ਦੇਈਏ ਕਿ ਨਿਊਯਾਰਕ ਸ਼ਹਿਰ ’ਚ ਹੁਣ ਤੱਕ 30 ਹਜ਼ਾਰ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਰਾਹਤ ਦੀ ਗੱਲ ਇਹ ਹੈ ਕਿ ਕੁਝ ਹੀ ਲੋਕਾਂ ਨੇ ਹੁਣ ਤੱਕ ਐਲਰਜੀ ਦੀ ਸ਼ਿਕਾਇਤ ਕੀਤੀ ਹੈ। ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਅਮਰੀਕਾ ਪੂਰੀ ਦੁਨੀਆ ’ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਫਾਈਜ਼ਰ ਦੀ ਵੈਕਸੀਨ ਨਾਲ ਸਮੱਸਿਆ ਇਹ ਹੈ ਕਿ ਉਸ ਨੂੰ -70 ਡਿਗਰੀ ਸੈਲੀਅਸਲ ’ਤੇ ਸਟੋਰ ਕੀਤਾ ਜਾਣਾ ਜ਼ਰੂਰੀ ਹੈ ਜਦਕਿ ਮਾਡਰਨਾ ਦੀ ਵੈਕਸੀਨ ਲਈ -20 ਡਿਗਰੀ ਸੈਲਸੀਅਸ ਤਾਪਮਾਨ ਚਾਹੀਦਾ ਹੁੰਦਾ ਹੈ।
ਕੀ ਕਿਹਾ ਕੰਪਨੀ ਨੇ?
ਪਿਛਲੇ ਹਫਤੇ ਫਾਈਜ਼ਰ ਨੇ ਇਸ ਮਾਮਲੇ ’ਚ ਸਫਾਈ ਦਿੱਤੀ ਸੀ। ਕੰਪਨੀ ਵੱਲੋਂ ਕਿਹਾ ਗਿਆ ਸੀ ਕਿ ਵੈਕਸੀਨ ਦੇ ਟ੍ਰਾਇਲ ਦੌਰਾਨ ਕਿਸੇ ਵੀ ਅਜਿਹੇ ਵਿਅਕਤੀ ਨੂੰ ਸ਼ਾਮਲ ਨਹੀਂ ਕੀਤਾ ਸੀ ਜਿਸ ਨੂੰ ਦਵਾਈ ਨਾਲ ਐਲਰਜੀ ਹੋਵੇ। ਐਕਸਪਰਟ ਦਾ ਕਹਿਣਾ ਹੈ ਕਿ ਵੈਕਸੀਨ ਨਾਲ ਹਰ ਕਿਸੇ ਨੂੰ ਐਲਰਜੀ ਹੋਵੇ ਇਹ ਜ਼ਰੂਰੀ ਨਹੀਂ ਹੈ। ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਕਿ ਉਹ ਵੱਡੇ ਪੱਧਰ ’ਤੇ ਵੈਕਸੀਨ ਲਾਉਣ ਦਾ ਕੰਮ ਕਰ ਰਹੇ ਹਨ। ਅਜਿਹੇ ’ਚ ਇਸ ਤਰ੍ਹਾਂ ਦੇ ਹੋਰ ਮਾਮਲੇ ਸਾਹਮਣੇ ਆ ਸਕਦੇ ਹਨ।
ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਵੱਡੀ ਖ਼ਬਰ! ਜਾਪਾਨ 'ਚ ਮਿਲੇ UK ਕੋਰੋਨਾ ਵਾਇਰਸ ਵੇਰੀਐਂਟ ਦੇ ਪੰਜ ਮਾਮਲੇ
NEXT STORY