ਵਾਸ਼ਿੰਗਟਨ - ਕੋਰੋਨਾਵਾਇਰਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਇਕ ਪ੍ਰੈਸ ਕਾਨਫਰੰਸ ਨੇ ਆਖਿਆ ਕਿ ਕਾਂਗਰਸ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦਾ ਵਾਰਤਾਕਾਰ ਇਕ ਕੋਰੋਨਾਵਾਇਰਸ ਆਰਥਿਕ-ਰਾਹਤ ਯੋਜਨਾ 'ਤੇ ਸਮਝੌਤਾ ਕਰਨ ਲਈ ਬਹੁਤ ਕਰੀਬ ਹਨ। ਉਨ੍ਹਾਂ ਦੇ ਆਰਥਿਕ ਸਲਾਹਕਾਰ ਨੇ ਆਖਿਆ ਕਿ ਅਮਰੀਕੀ ਅਰਥ ਵਿਵਸਥਾ ਨੂੰ ਕਰੀਬ 2 ਟਿ੍ਰਲੀਅਨ ਡਾਲਰ ਤੱਕ ਵਾਧਾ ਦੇਵੇਗਾ।
ਟਰੰਪ ਨੇ ਵਾਈਟ ਹਾਊਸ ਬਿ੍ਰਫਿੰਗ ਵਿਚ ਆਖਿਆ ਕਿ ਆਰਥਿਕ ਉਪਾਅ ਦਾ ਉਦੇਸ਼ ਕੰਪਨੀਆਂ ਨੂੰ ਇਕੱਠੇ ਰੱਖਣ, ਕਾਮਿਆਂ ਨੂੰ ਭੁਗਤਾਨ ਕਰਨਾ ਹੈ ਤਾਂ ਜੋ ਉਹ ਇਕ ਥਾਂ ਰਹਿ ਸਕਣ ਅਤੇ ਟਿੱਕ ਸਕਣ। ਅਸੀਂ ਲੋਕਾਂ ਤੋਂ ਕੰਮ ਨਾ ਕਰਨ ਲਈ ਆਖ ਰਹੇ ਹਾਂ ਕਿਉਂਕਿ ਕੋਰੋਨਾ ਦੀ ਇਨਫੈਕਸ਼ਨ ਤੋਂ ਬਚਣ ਲਈ ਸਾਨੂੰ ਇਕ ਦੂਜੇ ਤੋਂ ਦੂਰ ਰਹਿਣਾ ਹੈ।
ਉਥੇ ਹੀ ਵਾਈਟ ਹਾਊਸ ਦੇ ਆਰਥਿਕ ਸਲਾਹਕਾਰ ਲੈਰੀ ਕੁਡਲੋ ਨੇ ਸ਼ਨੀਵਾਰ ਨੂੰ ਪਹਿਲਾਂ ਪੱਤਰਕਾਰਾਂ ਨੂੰ ਆਖਿਆ ਕਿ ਖਰਚ ਦਾ ਬਿੱਲ ਕੁਲ 1.3 ਟਿ੍ਰਲੀਅਨ ਤੋਂ 1.4 ਟਿ੍ਰਲੀਅਨ ਡਾਲਰ ਤੱਕ ਹੋਣ ਦੀ ਉਮੀਦ ਹੈ, ਨਾਲ ਹੀ ਹੋਰ ਕਰਜ਼ ਜੋ ਕਰੀਬ 2 ਟਿ੍ਰਲੀਅਨ ਡਾਲਰ ਦੇ ਕੁਲ ਆਰਥਿਕ ਪ੍ਰਭਾਵ ਲਈ ਅਦਾ ਕੀਤਾ ਜਾਵੇਗਾ। ਕੁਡਲੋ ਨੇ ਆਖਿਆ ਕਿ ਇਹ ਪੈਕੇਜ ਜੀ. ਡੀ. ਪੀ. ਦੇ ਕਰੀਬ 10 ਫੀਸਦੀ 'ਤੇ ਆ ਰਿਹਾ ਹੈ। ਇਹ ਬਹੁਤ ਵੱਡਾ ਪੈਕੇਜ ਹੈ।
ਮਾਰੀਸ਼ੀਅਸ 'ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ
NEXT STORY