ਵਾਸ਼ਿੰਗਟਨ (ਏਜੰਸੀ)— ਭਾਸ਼ਾ ਦਿਮਾਗ ਵਿਚ ਜਗ੍ਹਾ ਘੇਰਦੀ ਹੈ। ਇਕ ਨਵੇਂ ਸ਼ੋਧ ਮੁਤਾਬਕ ਅੰਗਰੇਜ਼ੀ ਭਾਸ਼ਾ ਦਿਮਾਗ ਵਿਚ 1.5 ਮੈਗਾਬਾਈਟਸ ਦੀ ਜਗ੍ਹਾ ਲੈਂਦੀ ਹੈ। ਕੈਲੀਫੋਰਨੀਆ ਯੂਨੀਵਰਸਿਟੀ ਅਤੇ ਰੋਚੇਸਟਰ ਯੂਨੀਵਰਸਿਟੀ ਵਿਚ ਹੋਈ ਸੰਯੁਕਤ ਰਿਸਰਚ ਮੁਤਾਬਕ ਹਾਰਡ ਡ੍ਰਾਈਵ ਵਿਚ ਮੌਜੂਦ ਤਸਵੀਰ ਦੀ ਤਰ੍ਹਾਂ ਭਾਸ਼ਾ ਵੀ ਦਿਮਾਗ ਵਿਚ ਥੋੜ੍ਹੀ ਜਗ੍ਹਾ ਘੇਰਦੀ ਹੈ। ਸ਼ੋਧ ਕਰਤਾਵਾਂ ਨੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਅੰਗਰੇਜ਼ੀ ਭਾਸ਼ਾ ਦੇ ਕਈ ਹਿੱਸਿਆਂ ਨੂੰ ਸਟੋਰ ਕਰਨ ਲਈ ਦਿਮਾਗ ਵਿਚ ਕਿੰਨੇ ਡਾਟਾ ਸਪੇਸ ਦੀ ਲੋੜ ਹੁੰਦੀ ਹੈ।
ਸ਼ੋਧ ਕਰਤਾਵਾਂ ਮੁਤਾਬਕ ਇਨਸਾਨ ਦੇ ਦਿਮਾਗ ਦੀ ਮੈਮੋਰੀ ਮਤਲਬ ਯਾਦਸ਼ਕਤੀ ਅਸੀਮਤ ਹੁੰਦੀ ਹੈ। ਇਹ ਕੰਪਿਊਟਰ ਦੀ ਤਰ੍ਹਾਂ ਕਦੇ ਫੁੱਲ ਨਹੀਂ ਹੁੰਦੀ। ਇਨਸਾਨ ਦਾ ਦਿਮਾਗ ਪੁਰਾਣੀਆਂ ਅਣਲੋੜੀਂਦੀਆਂ ਚੀਜ਼ਾਂ ਨੂੰ ਭੁਲਾ ਦਿੰਦਾ ਹੈ ਪਰ ਕਿਸੇ ਦੇ ਯਾਦ ਦਿਵਾਉਣ ਨਾਲ ਇਹ ਸਾਰੀਆਂ ਚੀਜ਼ਾਂ ਮੁੜ ਯਾਦ ਆ ਜਾਂਦੀਆਂ ਹਨ। ਅਜਿਹਾ ਸਾਡੇ ਦਿਮਾਗ ਵਿਚ ਐੱਮ.ਡੀ.ਐੱਸ. ਕਾਰਨ ਹੁੰਦਾ ਹੈ। ਸ਼ੋਧ ਕਰਤਾਵਾਂ ਮੁਤਾਬਕ ਸਾਡਾ ਦਿਮਾਗ ਸ਼ਬਦਾਂ ਨੂੰ ਸਟੋਰ ਕਰਨ ਦੇ ਨਾਲ ਹੀ ਉਸ ਨੂੰ ਕਿਵੇਂ ਬੋਲਣਾ ਹੈ ਇਹ ਵੀ ਸਟੋਰ ਕਰਦਾ ਹੈ। ਇਕ ਸ਼ਬਦ ਦਾ ਦੂਜੇ ਸ਼ਬਦ ਨਾਲ ਕਿਵੇਂ ਤਾਲਮੇਲ ਬਿਠਾਉਣਾ ਹੈ ਇਹ ਵੀ ਦਿਮਾਗ ਦਾ ਹੀ ਹਿੱਸਾ ਹੈ। ਦਿਮਾਗ ਜਾਣਕਾਰੀ ਨੂੰ ਰੱਖਣ ਵਿਚ ਕਿੰਨੀ ਜਗ੍ਹਾ ਘੇਰਦਾ ਹੈ ਇਸ ਨੂੰ ਜਾਨਣ ਲਈ ਸ਼ੋਧ ਕੀਤੀ ਗਈ।
ਸ਼ੋਧ ਕਰਤਾਵਾਂ ਨੇ ਗਣਿਤ ਦੀ ਇਨਫੌਰਮੇਸ਼ਨ ਥਿਓਰੀ ਦਾ ਸਹਾਰਾ ਲਿਆ। ਇਸ ਵਿਚ ਦੱਸਿਆ ਗਿਆ ਕਿ ਜਾਣਕਾਰੀ ਕਿਵੇਂ ਚਿੰਨ੍ਹਾਂ ਦੀ ਸਿਲਸਿਲੇਵਾਰ ਲੜੀ ਵਿਚ ਸਟੋਰ ਕੀਤੀ ਜਾਂਦੀ ਹੈ। ਸ਼ੋਧ ਕਰਤਾਵਾਂ ਨੇ ਇਕੋ ਜਿਹੇ ਉਚਾਰਨ ਵਾਲੇ 50 ਸ਼ਬਦ ਲੋਕਾਂ ਨੂੰ ਬੋਲਣ ਲਈ ਕਹੇ। ਇਕ ਸ਼ਬਦ ਨੂੰ ਸਟੋਰ ਕਰਨ ਵਿਚ ਕਰੀਬ 15 ਬਿਟਸ ਲੱਗੇ। ਇਸ ਦੇ ਬਾਅਦ ਇਨਸਾਨ ਦੇ ਦਿਮਾਗੀ ਸ਼ਬਦ ਕੋਸ਼ ਦਾ ਪਰੀਖਣ ਕੀਤਾ ਗਿਆ। ਇਸ ਵਿਚ ਇਕ ਇਨਸਾਨ ਨੇ ਔਸਤਨ 40 ਹਜ਼ਾਰ ਸ਼ਬਦਾਂ ਦੀ ਵਰਤੋਂ ਕੀਤੀ। ਇਸ ਵਿਚ 4 ਲੱਖ ਬਿਟਸ ਡਾਟਾ ਸਪੇਸ ਲੱਗਣ ਦੀ ਗੱਲ ਸਾਹਮਣੇ ਆਈ।
ਸ਼ੋਧ ਕਰਤਾ ਫ੍ਰੈਂਕ ਮੋਲਿਕਾ ਮੁਤਾਬਕ ਜੇਕਰ ਮੈਂ ਤੁਰਕੀ ਸ਼ਬਦ ਬੋਲਾਂ ਤਾਂ ਇਸ ਨਾਲ ਜੁੜੀ ਕੋਈ ਨਾ ਕੋਈ ਜਾਣਕਾਰੀ ਤੁਹਾਡੇ ਕੋਲ ਹੋਵੇਗੀ। ਤੁਸੀਂ ਕੋਈ ਨਾ ਕੋਈ ਜਵਾਬ ਜ਼ਰੂਰ ਦੇਓਗੇ। ਅਸੀਂ ਉਹੀ ਸਿੱਖਦੇ ਹਾਂ ਜੋ ਸਾਡੇ ਆਲੇ-ਦੁਆਲੇ ਸਾਨੂੰ ਸੁਣਾਈ ਦਿੰਦਾ ਹੈ।
ਭਾਰਤੀ-ਅਮਰੀਕੀ ਨੂੰ ਮਿਲਿਆ ਥਿੰਕ ਟੈਂਕ ਦਾ ਹਿੱਸਾ ਬਣਨ ਦਾ ਮੌਕਾ
NEXT STORY