ਵੈੱਬ ਡੈਸਕ- ਬਲੈਕ ਤਿਲ ਚਿਕਨ ਇਕ ਰਵਾਇਤੀ ਅਤੇ ਸਵਾਦਿਸ਼ਟ ਭੋਜਨ ਹੈ, ਜੋ ਭਾਰਤੀ ਸਵਾਦਾਂ 'ਚ ਇਕ ਅਨੋਖੀ ਨਟੀ (Nutty) ਫਲੇਵਰ ਜੋੜਦਾ ਹੈ। ਕਾਲੇ ਤਿਲ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ, ਆਇਰਨ ਅਤੇ ਪ੍ਰੋਟੀਨ ਹੁੰਦਾ ਹੈ, ਜੋ ਸਰੀਰ ਲਈ ਬੇਹੱਦ ਫ਼ਾਇਦੇਮੰਦ ਹੈ। ਜਦੋਂ ਇਨ੍ਹਾਂ ਤਿਲਾਂ ਦਾ ਮੇਲ ਰਸਦਾਰ ਚਿਕਨ ਅਤੇ ਸਰ੍ਹੋਂ ਦੇ ਤੇਲ ਦੇ ਮਸਾਲੇਦਾਰ ਤੜਕੇ ਨਾਲ ਹੁੰਦਾ ਹੈ ਤਾਂ ਇਸ ਦਾ ਸਵਾਦ ਲਾਜਵਾਬ ਬਣ ਜਾਂਦਾ ਹੈ।
Servings - 3
ਸਮੱਗਰੀ
ਕਾਲੇ ਤਿਲ- 50 ਗ੍ਰਾਮ
ਚਿਕਨ- 500 ਗ੍ਰਾਮ
ਲੂਣ- 1 ਚਮਚ
ਹਲਦੀ ਪਾਊਡਰ- 1/4 ਚਮਚ
ਸਰ੍ਹੋਂ ਦਾ ਤੇਲ- 2 ਵੱਡੇ ਚਮਚ
ਤੇਜਪੱਤਾ- 1
ਸਾਬੁਤ ਲਾਲ ਮਿਰਚ-2
ਜੀਰਾ- 1 ਚਮਚ
ਪਿਆਜ- 80 ਗ੍ਰਾਮ (ਬਰੀਕ ਕੱਟਿਆ ਹੋਇਆ)
ਅਦਰਕ-ਲਸਣ ਦਾ ਪੇਸਟ- 1 ਚਮਚ
ਹਰੀ ਮਿਰਚ- 1 ਵੱਡਾ ਚਮਚ (ਬਰੀਕ ਕੱਟੀ ਹੋਈ)
ਪਾਣੀ- 500 ਮਿਲੀਲੀਟਰ
ਲੂਣ- 1/4 ਚਮਚ (ਸਵਾਦ ਅਨੁਸਾਰ)
ਹਰੀ ਮਿਰਚ- ਸਜਾਵਟ ਲਈ
ਵਿਧੀ
1- ਇਕ ਪੈਨ 'ਚ 50 ਗ੍ਰਾਮ ਕਾਲੇ ਤਿਲ ਪਾ ਕੇ 2-3 ਮਿੰਟ ਤੱਕ ਬਿਨਾਂ ਤੇਲ ਦੇ ਸੁੱਕਾ ਭੁੰਨ ਲਵੋ। ਫਿਰ ਗੈਸ ਤੋਂ ਉਤਾਰ ਕੇ 15 ਮਿੰਟਾਂ ਲਈ ਠੰਡਾ ਹੋਣ ਦਿਓ।
2- ਇਕ ਬਾਊਲ 'ਚ 500 ਗ੍ਰਾਮ ਚਿਕਨ ਲਵੋ, ਉਸ 'ਚ 1 ਤੇਜਪੱਤਾ, 2 ਸਾਬੁਤ ਲਾਲ ਮਿਰਚ ਅਤੇ 1 ਚਮਚ ਜੀਰਾ ਪਾਓ। 30 ਸਕਿੰਟ ਤੱਕ ਭੁੰਨੋ।
3- ਇਕ ਕੜ੍ਹਾਈ 'ਚ 2 ਵੱਡੇ ਚਮਚ ਸਰ੍ਹੋਂ ਦਾ ਤੇਲ ਗਰਮ ਕਰੋ। ਉਸ 'ਚ 1 ਤੇਜਪੱਤਾ, 2 ਸਾਬੁਤ ਲਾਲ ਮਿਰਚ ਅਤੇ 1 ਚਮਚ ਜੀਰਾ ਪਾਓ। 30 ਸਕਿੰਟ ਤੱਕ ਭੁੰਨੋ।
4- ਹੁਣ ਇਸ 'ਚ 80 ਗ੍ਰਾਮ ਪਿਆਜ ਪਾਓ ਅਤੇ ਸੁਨਹਿਰੀ ਹੋਣ ਤੱਕ ਪਕਾਓ।
5- ਫਿਰ 1 ਚਮਚ ਅਦਰਕ-ਲਸਣ ਦਾ ਪੇਸਟ ਅਤੇ 1 ਵੱਡਾ ਚਮਚ ਹਰੀ ਮਿਰਚ ਪਾਓ। 1-2 ਮਿੰਟ ਤੱਕ ਭੁੰਨੋ।
6- ਹੁਣ ਮੇਰੀਨੇਟ ਕੀਤਾ ਹੋਇਆ ਚਿਕਨ ਪਾਓ ਅਤੇ 8-10 ਮਿੰਟ ਤੱਕ ਚਲਾਉਂਦੇ ਹੋਏ ਪਕਾਓ।
7- ਭੁੰਨੇ ਹੋਏ ਕਾਲੇ ਤਿਲ ਮਿਕਸਰ 'ਚ ਪੀਸ ਕੇ ਪੇਸਟ ਬਣਾ ਲਵੋ ਅਤੇ ਉਸ ਨੂੰ ਚਿਕਨ 'ਚ ਪਾਓ। ਚੰਗੀ ਤਰ੍ਹਾਂ ਮਿਲਾਓ।
8- ਹੁਣ 500 ਮਿਲੀਲੀਟਰ ਪਾਣੀ ਅਤੇ 1/4 ਚਮਚ ਲੂਣ ਪਾਓ। ਢੱਕ ਕੇ ਹੌਲੀ ਸੇਕ 'ਤੇ 30 ਮਿੰਟਾਂ ਤੱਕ ਪਕਣ ਦਿਓ।
9- ਜਦੋਂ ਚਿਕਨ ਪਕ ਜਾਵੇ ਤਾਂ ਚੰਗੀ ਤਰ੍ਹਾਂ ਚਲਾ ਕੇ ਗੈਸ ਬੰਦ ਕਰ ਦਿਓ।
10- ਉੱਪਰੋਂ ਹਰੀ ਮਿਰਚ ਨਾਲ ਸਜਾਓ ਅਤੇ ਗਰਮਾਗਰਮ ਪਰੋਸੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ 'ਤੇ ਡਿਜ਼ਾਈਨਰ ਦੀਵਾ ਜਾਂ ਮਿੱਟੀ ਦਾ ਦੀਵਾ? ਕਿਹੜਾ ਜਗਾਉਣਾ ਹੁੰਦਾ ਹੈ ਸ਼ੁੱਭ!
NEXT STORY