ਵੈਨਿਸ— ਇਟਲੀ ਦੇ ਵੈਨਿਸ ਸ਼ਹਿਰ ਦਾ ਨਾਂ ਸੁਣਦੇ ਹੀ ਸਭ ਤੋਂ ਪਹਿਲਾਂ ਪਾਣੀ ਅਤੇ ਕਿਸ਼ਤੀਆਂ ਦਾ ਖਿਆਲ ਆਉਂਦਾ ਹੈ। ਵੈਨਿਸ ਨੂੰ ਪਾਣੀ 'ਤੇ ਵਗਦਾ ਹੋਇਆ ਸ਼ਹਿਰ ਵੀ ਕਿਹਾ ਜਾਂਦਾ ਹੈ। ਹਾਲਾਂਕਿ ਹੁਣ ਇੱਥੇ ਵਿਰੋਧੀ ਸਥਿਤੀ ਪੈਦਾ ਹੋ ਗਈ ਹੈ। ਨਹਿਰਾਂ ਦੇ ਇਸ ਸ਼ਹਿਰ 'ਚ ਕਈ ਹਫਤਿਆਂ ਤੋਂ ਮੀਂਹ ਨਹੀਂ ਪਿਆ, ਜਿਸ ਦੇ ਚਲਦਿਆਂ ਨਹਿਰਾਂ ਸੁੱਕ ਗਈਆਂ ਹਨ। ਕਈ ਕਿਸ਼ਤੀਆਂ (ਗੋਂਡੋਲਾ) ਸੁੱਕੀਆਂ ਹੋਈਆਂ ਨਹਿਰਾਂ 'ਚ ਬੰਦ ਪਈਆਂ ਹਨ। ਕੁੱਝ ਨਹਿਰਾਂ 'ਚ ਤਾਂ ਪਾਣੀ ਦਾ ਪੱਧਰ 70 ਸੈਂਟੀਮੀਟਰ ਤਕ ਦਰਜ ਕੀਤਾ ਗਿਆ ਹੈ। ਰਿਆਲਟੋ ਬ੍ਰਿਜ ਸਮੇਤ ਕਈ ਸਥਾਨਾਂ 'ਤੇ ਨਹਿਰਾਂ 'ਚ ਸਿਰਫ ਬੰਦ ਕਿਸ਼ਤੀਆਂ ਅਤੇ ਮਿੱਟੀ ਨਜ਼ਰ ਆ ਰਹੀ ਹੈ। ਇਸ ਨਾਲ ਸ਼ਹਿਰ ਦੀ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਦੱਸ ਦਈਏ ਕਿ ਇਟਲੀ 'ਚ ਇਨ੍ਹੀਂ ਦਿਨੀਂ ਸਲਾਨਾ ਸਮਾਗਮ 'ਕਾਰਨੀਵਾਲ ਆਫ ਵੈਨਿਸ' ਵੀ ਜਾਰੀ ਹੈ। ਇਹ 13 ਫਰਵਰੀ ਤਕ ਜਾਰੀ ਰਹੇਗਾ। ਤੀਸਰੀ ਵਾਰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਲ 'ਚ ਕਈ ਵਾਰ ਹੜ੍ਹ ਦੇ ਬਾਵਜੂਦ ਵੈਨਿਸ 'ਚ ਸਾਲ 2015 ਅਤੇ 2016 'ਚ ਨਹਿਰਾਂ ਸੁੱਕੀਆਂ ਸਨ। ਇਸ ਵਾਰ ਕਈ ਹਫਤਿਆਂ ਤੋਂ ਮੀਂਹ ਨਾ ਪੈਣ ਅਤੇ ਠੰਡ ਆਦਿ ਕਾਰਣ ਇਹ ਸਮੱਸਿਆ ਸਾਹਮਣੇ ਆਈ ਹੈ।
ਸਿਗਰਟ ਤੋਂ ਜ਼ਿਆਦਾ ਖਤਰਨਾਕ ਹੈ ਅਗਰਬੱਤੀ ਦਾ ਧੂੰਆਂ, ਹੋ ਸਕਦੈ ਕੈਂਸਰ
NEXT STORY