ਸਿਡਨੀ- ਕਿਲਰ ਕੋਰੋਨਾਵਾਇਰਸ ਕਾਰਣ ਦੁਨੀਆ ਵਿਚ ਹੁਣ ਤੱਕ 1.37 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 20 ਲੱਖ ਤੋਂ ਵਧੇਰੇ ਲੋਕ ਇਨਫੈਕਟਡ ਹਨ। ਮਹਾਮਾਰੀ ਦੇ ਇਨਫੈਕਸ਼ਨ ਤੋਂ ਬਚਣ ਦੇ ਲਈ ਸੀਡੀਸੀ (ਸੈਂਟਰ ਫਾਰ ਡਿਜ਼ੀਸ ਕੰਟਰੋਲ) ਤੇ ਵਿਸ਼ਵ ਸਿਹਤ ਸੰਗਠਨ ਪਹਿਲੇ ਦਿਨ ਤੋਂ ਹੀ ਲੋਕਾਂ ਨੂੰ ਹਰ 2 ਘੰਟੇ ਵਿਚ ਹੱਥ ਧੋਣ ਤੇ ਬਿਨਾਂ ਕਾਰਣ ਆਪਣੇ ਮੂੰਹ, ਨੱਕ, ਅੱਖ, ਕੰਨ ਨੂੰ ਨਾ ਛੋਹਣ ਦੀ ਸਲਾਹ ਦਿੰਦੇ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਲੋਕ ਅਜੇ ਵੀ ਹਰ ਘੰਟੇ ਔਸਤਨ 23 ਵਾਰ ਆਪਣੇ ਚਿਹਰੇ ਦੇ ਵੱਖ-ਵੱਖ ਹਿੱਸਿਆਂ ਨੂੰ ਛੋਹ ਰਹੇ ਹਨ। ਇਸ ਦਾ ਖੁਲਾਸਾ ਅਮਰੀਕਾ ਦੀ ਡਾਕਟਰ ਨੈਂਸੀ ਸੀ. ਐਲਡਰ, ਡਾਕਟਰ ਵਿਲੀਅਮ ਪੀ. ਸਾਇਰ ਤੇ ਆਸਟਰੇਲੀਆ ਦੀ ਡਾਕਟਰ ਮੈਕਲਾਵਸ ਨੇ ਆਪਣੇ ਅਧਿਐਨ ਵਿਚ ਕੀਤਾ ਹੈ। ਤਿੰਨੋਂ ਹੀ ਡਾਕਟਰ ਫੇਸ ਟਚਿੰਗ 'ਤੇ ਸਟੱਡੀ ਕਰ ਰਹੇ ਹਨ। ਇਹਨਾਂ ਨੇ ਨਿਊਯਾਰਕ ਟਾਈਮਸ ਨਾਲ ਵਿਸ਼ੇਸ਼ ਗੱਲਬਾਦ ਦੌਰਾਨ ਦੱਸਿਆ ਕਿ ਕੋਰੋਨਾਵਾਇਰਸ ਤੋਂ ਬਚਣਾ ਹੈ ਤਾਂ ਲੋਕਾਂ ਨੂੰ ਬਿਨਾਂ ਕਾਰਣ ਚਿਹਰੇ ਨੂੰ ਛੋਹਣ ਦੀ ਆਦਤ ਨੂੰ ਛੱਡਣਾ ਪਵੇਗਾ।
ਪੋਰਟਲੈਂਡ ਸਥਿਤ ਓਰੇਗਨ ਹੈਲਥ ਐਂਡ ਸਾਈਂਸ ਯੂਨੀਵਰਸਿਟੀ ਵਿਚ ਫੈਮਿਲੀ ਮੈਡੀਸਿਨ ਦੀ ਪ੍ਰੋਫੈਸਰ ਡਾਕਟਰ ਨੈਂਸੀ ਐਲਡਰ ਕਹਿੰਦੀ ਹੈ ਕਿ ਅੱਖ, ਕੰਨ ਤੇ ਨੱਕ ਨੂੰ ਛੋਹਣਾ ਲੋਕਾਂ ਦੀ ਗੰਦੀ ਆਦਤ ਹੈ। ਅੱਖਾਂ ਨੂੰ ਮਲਣਾ, ਨੱਕ ਵਿਚ ਖਾਰਸ਼ ਕਰਨਾ, ਚਿਹਰੇ ਦੇ ਹੋਰ ਹਿੱਸਿਆਂ 'ਤੇ ਬਿਨਾਂ ਕਾਰਣ ਹੱਥ ਫੇਰਨਾ ਲੋਕਾਂ ਲਈ ਆਮ ਹੈ। ਡਾ. ਨੈਂਸੀ ਨੇ ਆਪਣੇ ਕਲੀਨਿਕ ਸਟਾਫ ਦੇ 79 ਲੋਕਾਂ ਨੂੰ ਟਾਸਕ ਦੇ ਕੇ ਇਕ ਕਮਰੇ ਵਿਚ ਦੋ ਘੰਟੇ ਲਈ ਛੱਡ ਦਿੱਤਾ। ਨਿਗਰਾਨੀ ਤੋਂ ਪਤਾ ਲੱਗਿਆ ਕਿ ਸਾਰਿਆਂ ਨੇ 1 ਘੰਟੇ ਦੇ ਅੰਦਰ ਹੀ ਆਪਣੇ ਚਿਹਰੇ ਨੂੰ ਤਕਰੀਬਨ 19 ਵਾਰ ਟੱਚ ਕੀਤਾ। ਨੈਂਸੀ ਮੁਤਾਬਕ ਕੋਰੋਨਾਵਾਇਰਸ ਸਾਡੀ ਸਾਹ ਪ੍ਰਣਾਲੀ ਵਿਚ ਅੱਖ, ਕੰਨ ਤੇ ਨੱਕ ਰਾਹੀਂ ਦਾਖਲ ਹੁੰਦਾ ਹੈ, ਇਸ ਲਈ ਲੋਕਾਂ ਨੂੰ ਚਿਹਰਾ ਛੋਹਣ ਦੀ ਆਦਤ ਛੱਡਣੀ ਪਵੇਗੀ।
ਓਹੀਓ ਦੇ ਸ਼ੇਰੋਨਵਿਲੇ ਵਿਚ ਫੈਮਿਲੀ ਫਿਜ਼ੀਸ਼ੀਅਨ ਤੇ Henrythehand.com ਦੇ ਸੰਸਥਾਪਕ ਡਾ. ਵਿਲੀਅਮ ਪੀ. ਸਾਇਰ ਲੋਕਾਂ ਨੂੰ ਹੱਥ ਸੈਨੇਟਾਈਜ਼ ਕਰਨ ਤੇ ਬਿਨਾਂ ਕਾਰਣ ਚਿਹਰੇ ਦੇ 'ਟੀ ਜ਼ੋਨ' (ਮੱਥਾ, ਅੱਖਾਂ, ਨੱਕ, ਕੰਨ ਤੇ ਠੋਡੀ) ਨਾ ਛੋਹਣ ਦੇ ਪ੍ਰਤੀ ਜਾਗਰੂਕ ਪ੍ਰੋਗਰਾਮ ਚਲਾਉਂਦੇ ਹਨ। ਉਹਨਾਂ ਦੇ ਪ੍ਰੋਗਰਾਮ ਵਿਚ ਵੱਡਿਆਂ ਤੋਂ ਲੈ ਕੇ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ। ਡਾ. ਵਿਲੀਅਮ ਨੇ ਕਿਹਾ ਕਿ ਮੈਂ ਅਕਸਰ ਦੇਖਦਾ ਹਾਂ ਕਿ ਅਜਿਹੇ ਹਾਲਾਤਾਂ ਵਿਚ ਵੀ ਲੋਕ ਜਨਤਕ ਥਾਵਾਂ 'ਤੇ ਆਪਣੇ ਚਿਹਰੇ ਨੂੰ ਛੋਹੰਦੇ ਹਨ, ਜੋ ਕਿ ਵਧੇਰੇ ਜੋਖਿਮ ਦਾ ਕਾਰਣ ਬਣਦਾ ਹੈ।
ਸਿਡਨੀ ਸਥਿਤ ਸਾਊਥ ਵੇਲਸ ਯੂਨੀਵਰਸਿਟੀ ਵਿਚ ਮਹਾਮਾਰੀ ਤੇ ਇਨਫੈਕਸ਼ਨ ਵਿਸ਼ੇ ਦੀ ਪ੍ਰੋਫੈਸਰ ਤੇ 2015 ਵਿਚ 'ਫੇਸ ਟਚਿੰਗ' ਨਾਂ ਦੇ ਵਿਸ਼ੇ 'ਤੇ ਸਟੱਡੀ ਕਰਨ ਵਾਲੀ ਡਾ. ਮੈਰੀ ਲੂਇਸ ਮੈਕਲਾਵਸ ਕਹਿੰਦੀ ਹੈ ਕਿ ਮੇਰੀ ਰਿਪੋਰਟ ਕੋਰੋਨਾਵਾਇਰਸ ਦੇ ਇਸ ਦੌਰ ਨਾਲ ਸਬੰਧਤ ਹੋ ਗਈ ਹੈ। ਮੈਂ ਇਹ ਰਿਪੋਰਟ ਆਪਣੇ 26 ਵਿਦਿਆਰਥੀਆਂ ਦੇ ਆਧਾਰ 'ਤੇ ਬਣਾਈ ਸੀ, ਜਿਸ ਵਿਚ ਹਰ ਇਕ ਨੇ ਇਕ ਘੰਟੇ ਵਿਚ ਔਸਤਨ 23 ਵਾਰ ਆਪਣੇ ਚਿਹਰੇ ਨੂੰ ਛੋਹਿਆ। ਮੈਂ ਅਕਸਰ ਦੇਖਦੀ ਹਾਂ ਕਿ ਲੋਕ ਇਕ ਘੰਟੇ ਵਿਚ ਦਰਜਨਾਂ ਵਾਰ ਆਪਣੇ ਚਿਹਰੇ ਨੂੰ ਛੋਹੰਦੇ ਹਨ। ਇਹ ਇਕ ਆਮ ਆਦਤ ਹੈ ਪਰ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਇਸ ਆਦਤ ਨੂੰ ਛੱਡਣਾ ਪਵੇਗਾ।
ਦੋ ਵਿਸ਼ਵ ਯੁੱਧ ਦੇਖ ਚੁੱਕੀ 106 ਸਾਲਾ ਮਹਿਲਾ ਨੇ ਦਿੱਤੀ ਕੋਰੋਨਾ ਨੂੰ ਮਾਤ
NEXT STORY