ਢਾਕਾ - ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਸਿੱਖਿਆ ਦਾ ਮੈਗਾ ਪਲਾਨ ਬਣਾਇਆ ਗਿਆ ਹੈ। ਸਰਕਾਰ ਨੇ ਇਸਨੂੰ ਪੂਰਾ ਕਰਨ ਲਈ 2025 ਤੱਕ ਦਾ ਟੀਚਾ ਨਿਰਧਾਰਿਤ ਕੀਤਾ ਹੈ। ਇਸ ਦਾ ਕਾਰਨ ਹੈ ਕਿ ਉਥੇ 10 ਸਾਲ ਤੱਕ ਦੇ ਅੱਧੇ ਤੋਂ ਜ਼ਿਆਦਾ ਸਕੂਲੀ ਬੱਚੇ ਲਿਖਿਆ ਹੋਇਆ ਠੀਕ ਨਾਲ ਪੜ੍ਹ ਨਹੀਂ ਸਕਦੇ ਹਨ। 15 ਤੋਂ 24 ਸਾਲ ਤੱਕ ਦੀ ਉਮਰ ਵਰਗ ਦੇ ਨਾਬਾਲਗ ਅਤੇ ਬਾਲਗਾਂ ਵਿਚੋਂ ਇਕ ਤਿਹਾਈ ਪੜ੍ਹਦੇ ਨਹੀਂ ਹਨ। ਕੋਰੋਨਾ ਕਾਲ ਵਿਚ ਹਾਲਾਤ ਹੋਰ ਖਰਾਬ ਹੋਏ।
ਬੰਗਲਾਦੇਸ਼ ਦੇ ਬੱਚਿਆਂ ਦੇ ਸਾਹਮਣੇ ਵੱਡਾ ਸਵਾਲ ਹੈ ਕਿ ਉਹ ਪੜ੍ਹਾਈ ਕਰਨ ਜਾਂ ਆਪਣੇ ਪਰਿਵਾਰ ਨੂੰ ਸਹਾਰਾ ਦੇਣ ਲਈ ਰੋਜ਼ਗਾਰ ਨਾਲ ਜੁੜਨ। ਭਾਰਤ ਅਤੇ ਪਾਕਿਸਤਾਨ ਤੋਂ ਉਲਟ ਬੰਗਲਾਦੇਸ਼ ਵਿਚ ਮੁੰਡਿਆਂ ਤੋਂ ਜ਼ਿਆਦਾ ਗਿਣਤੀ ਵਿਚ ਕੁੜੀਆਂ ਹਾਈ ਸਕੂਲ ਵਿਚ ਪੜ੍ਹ ਰਹੀਆਂ ਹਨ। ਪਾਰਟੀਸਿਪੇਸ਼ਨ ਰਿਸਚਰ ਸੈਂਟਰ ਦੇ ਜਿਆਉਰ ਰਹਿਮਾਨ ਮੁਤਾਬਕ ਬੰਗਲਾਦੇਸ਼ ਵਿਚ ਸਿੱਖਿਆ ਦੇ ਖੇਤਰ ਵਿਚ ਬਦਲਾਅ ਕਰਨਾ ਸੌਖਾ ਕੰਮ ਨਹੀਂ ਸੀ। ਬੰਗਲਾਦੇਸ਼ ਵਿਚ ਬੱਚੇ ਪਹਿਲਾਂ ਰੱਟ ਕੇ ਪ੍ਰੀਖਾਵਾਂ ਪਾਸ ਕਰਦੇ ਸਨ। ਤੀਸਰੀ ਜਮਾਤ ਤੱਕ ਪ੍ਰੀਖਿਆਵਾਂ ਖਤਮ ਕਰ ਦਿੱਤੀਆਂ ਹਨ। ਤੀਸਰੇ ਤੋਂ ਦਸਵੀਂ ਤੱਕ ਦੀ ਵੀ ਸਾਲਾਨਾ ਪ੍ਰੀਖਿਆ ਨਹੀਂ ਸਗੋਂ ਪੂਰੇ ਸਾਲ ਦੇ ਨੰਬਰਾਂ ਨੂੰ ਜੋੜਿਆ ਜਾਂਦਾ ਹੈ। ਬੰਗਲਾਦੇਸ਼ ਦੇ ਉਪ ਸਿੱਖਿਆ ਮੰਤਰੀ ਹਸਨ ਚੌਧਰੀ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਸਿੱਖਿਆ ਦੇ ਨਾਲ-ਨਾਲ ਰੋਜ਼ਗਾਰ ਨਾਲ ਵੀ ਜੋੜਨ ਲਈ ਵੋਕੇਸ਼ਨਲ ਕੋਰਸਿਜ ਵੀ ਸ਼ੁਰੂ ਕੀਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੀ ਖੁਸ਼ੀ : ਬ੍ਰਿਟਿਸ ਸੰਸਦ ਮੈਂਬਰ
NEXT STORY