ਲੰਡਨ (ਏਜੰਸੀ)–ਭਗੌੜਾ ਸ਼ਰਾਬੀ ਕਾਰੋਬਾਰੀ ਵਿਜੇ ਮਾਲਿਆ ਆਪਣੀ ਹਵਾਲਗੀ ਦੇ ਫੈਸਲੇ ਨੂੰ ਉਪਰਲੀ ਅਦਾਲਤ ਵਿਚ ਚੁਣੌਤੀ ਦੇਵੇਗਾ। ਮਿਲੀ ਜਾਣਕਾਰੀ ਮੁਤਾਬਕ ਵੈਸਟਮਿੰਸਟਰ ਅਦਾਲਤ ਦੇ ਫੈਸਲੇ ਵਿਰੁੱਧ ਮਾਲਿਆ ਬ੍ਰਿਟਿਸ਼ ਹਾਈ ਕੋਰਟ ਵਿਚ ਅਪੀਲ ਕਰੇਗਾ।
ਦੱਸਣਯੋਗ ਹੈ ਕਿ ਵੈਸਟਮਿੰਸਟਰ ਅਦਾਲਤ ਨੇ ਵਿਜੇ ਮਾਲਿਆ ਨੂੰ ਭਾਰਤ ਭੇਜਣ ਦੇ ਹੁਕਮ ਦਿੱਤੇ ਹਨ। ਅਦਾਲਤ ਦੇ ਫੈਸਲੇ ਵਿਰੁੱਧ ਬ੍ਰਿਟਿਸ਼ ਹਾਈ ਕੋਰਟ ਵਿਚ ਅਪੀਲ ਕਰਨ ਲਈ ਮਾਲਿਆ ਨੂੰ 14 ਦਿਨ ਦਾ ਸਮਾਂ ਦਿੱਤਾ ਗਿਆ ਸੀ। ਮਾਲਿਆ ਦਾ ਵਕੀਲ ਉਕਤ ਅਦਾਲਤ ਦੇ ਫੈਸਲੇ ਦਾ ਅਧਿਐਨ ਕਰ ਰਿਹਾ ਹੈ।
'ਸ਼ਰੀਫ' ਦੇ ਬਾਡੀਗਾਰਡ ਨੇ ਕੈਮਰਾਮੈਨ ਨਾਲ ਕੀਤੀ 'ਬਦਮਾਸ਼ੀ', ਹੋਈ ਜੇਲ
NEXT STORY