ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਦੋ ਸੁਰੱਖਿਆ ਕਰਮਚਾਰੀਆਂ ਨੂੰ ਇਕ ਨਿੱਜੀ ਟੈਲੀਵਿਜ਼ਨ ਪੱਤਰਕਾਰ ਚੈਨਲ ਦੇ ਕੈਮਰਾਮੈਨ ਨਾਲ ਬਦਸਲੂਕੀ ਦੇ ਦੋਸ਼ 'ਚ ਮੰਗਲਵਾਰ ਨੂੰ ਜੇਲ ਭੇਜ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਘਟਨਾ ਸੋਮਵਾਰ ਉਸ ਵੇਲੇ ਹੋਈ ਜਦੋਂ ਕੈਮਰਾਮੈਨ ਸਈਦ ਵਾਜਿਦ ਅਲੀ ਸੰਸਦ ਕੰਪਲੈਕਸ ਤੋਂ ਨਿਕਲ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀਆਂ ਤਸਵੀਰਾਂ ਲੈਣ ਦੀ ਕੋਸ਼ਿਸ਼ ਕਰ ਰਹੇ ਸਨ।
ਮੀਡੀਆ ਰਿਪੋਰਟ ਮੁਤਾਬਕ ਘਟਨਾ ਨਾਲ ਸਬੰਧਿਤ ਇਕ ਟੈਲੀਵਿਜ਼ਨ ਫੁਟੇਜ 'ਚ ਇਹ ਨਜ਼ਰ ਆ ਰਿਹਾ ਹੈ ਕਿ ਇਕ ਸੁਰੱਖਿਆ ਕਰਮਚਾਰੀ ਨੇ ਨਵਾਜ਼ ਸ਼ਰੀਫ ਦੇ ਰਸਤੇ 'ਚ ਆਉਣ 'ਤੇ ਕੈਮਰਾਮੈਨ ਨੂੰ ਧੱਕਾ ਦਿੱਤਾ ਤੇ ਉਹ ਡਿੱਗ ਗਏ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਕੈਮਰਾਮੈਨ 'ਤੇ ਹਮਲਾ ਕਰ ਦਿੰਦਾ ਹੈ ਤੇ ਉਸ ਦੇ ਮੁੱਕਾ ਮਾਰਦਾ ਦਿਖਾਈ ਦਿੰਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀ ਕਾਫਿਲੇ 'ਚੋਂ ਇਕ ਵਾਹਨ 'ਚ ਸਵਾਰ ਹੋ ਕੇ ਫਰਾਰ ਹੋ ਗਏ। ਘਟਨਾ ਵੇਲੇ ਕੈਮਰਾਮੈਨ ਬੇਹੋਸ਼ ਹੋ ਗਿਆ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੇ ਸਿਰ ਤੇ ਬੁੱਲਾਂ 'ਤੇ ਟਾਂਕੇ ਲਾਏ ਗਏ। ਪੁਲਸ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਦੇ ਤਿੰਨ ਸੁਰੱਖਿਆ ਕਰਮਚਾਰੀਆਂ ਤੇ ਦੋ ਹੋਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੋ ਸੁਰੱਖਿਆ ਕਰਮਚਾਰੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਸਿਵਲ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਸਿਵਲ ਜੱਜ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਸਾਰੀ ਘਟਨਾ 'ਤੇ ਅਫਸੋਸ ਵਿਅਕਤ ਕੀਤਾ ਪਰ ਨਾਲ ਹੀ ਕਿਹਾ ਕਿ ਪਹਿਲਾਂ ਕੈਮਰਾਮੈਨ ਨੇ ਸੁਰੱਖਿਆ ਕਰਮਚਾਰੀਆਂ 'ਤੇ ਹਮਲਾ ਕੀਤਾ ਸੀ। ਬਾਅਦ 'ਚ ਸ਼ਰੀਫ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਾਨੂੰਨ 'ਚ ਦਖਲ ਨਹੀਂ ਦੇਣਗੇ। ਸ਼ਰੀਫ ਨੇ ਕਿਹਾ ਕਿ ਮੈਂ ਮਾਮਲੇ ਦੀ ਜਾਂਚ 'ਚ ਹਰ ਸੰਭਵ ਮਦਦ ਕਰਾਂਗਾ ਤੇ ਘਟਨਾ 'ਚ ਸ਼ਾਮਲ ਸੁਰੱਖਿਆ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਕਰਾਂਗਾ।
ਟਰੰਪ ਨੇ ਫੇਸਬੁੱਕ, ਟਵਿਟਰ ਤੇ ਗੂਗਲ 'ਤੇ ਲਗਾਇਆ ਪੱਖਪਾਤ ਦਾ ਦੋਸ਼
NEXT STORY