ਸਿਡਨੀ (ਬਿਊਰੋ): ਅਕਸਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਖ਼ਾਸ ਮੌਕਿਆਂ 'ਤੇ ਹੀ ਤੋਹਫੇ ਦਿੰਦੇ ਹਨ ਪਰ ਇਕ ਬੀਬੀ ਨੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਉਹਨਾਂ ਨੂੰ ਕਰੋੜਾਂ ਦੀ ਮਰਸੀਡੀਜ਼-ਬੇਂਜ਼ ਕਾਰ ਤੋਹਫੇ ਦੇ ਤੌਰ 'ਤੇ ਦੇ ਦਿੱਤੀ। ਬੀਬੀ ਨੇ ਕਿਹਾ ਕਿ ਇਸ ਕਾਰ ਵਿਚ ਲੱਗੀਆਂ ਵਾਧੂ ਸੀਟਾਂ ਉਸ ਦੇ ਪਾਲਤੂ ਜਾਨਵਰਾਂ ਨੂੰ ਬੱਚਿਆਂ ਨਾਲ ਕਾਰ ਵਿਚ ਸਫਰ ਕਰਨ ਲਈ ਆਰਾਮਦਾਇਕ ਹੋਣਗੀਆਂ।
ਅਸਲ ਵਿਚ ਇਹ ਮਾਮਲਾ ਆਸਟ੍ਰੇਲੀਆ ਦਾ ਹੈ ਜਿੱਥੇ ਇਕ ਬੀਬੀ ਨੇ ਆਪਣੀ 9 ਸਾਲ ਦੀ ਬੇਟੀ ਅਤੇ 7 ਸਾਲ ਦੇ ਬੇਟੇ ਨੂੰ ਮਰਸੀਡੀਜ਼-ਬੇਂਜ਼ GLC250 ਗਿਫਟ ਕੀਤੀ ਹੈ। ਬੀਬੀ ਦਾ ਕਹਿਣਾ ਹੈ ਕਿ ਜਦੋਂ ਉਸ ਦੇ ਬੱਚਿਆਂ ਦੀ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਪੈਸਾ ਮਾਇਨੇ ਨਹੀਂ ਰੱਖਦਾ। ਆਸਟ੍ਰੇਲੀਆ ਦੀ 41 ਸਾਲਾ ਕਾਰੋਬਾਰੀ ਬੀਬੀ ਰੌਕਸੀ ਜੈਕੇਂਕੋ ਨੇ ਆਪਣੇ ਬੱਚਿਆਂ ਪਿਕਸੀ ਅਤੇ ਹੰਟਰ ਲਈ ਦੂਜੀ ਕਾਰ ਖਰੀਦੀ ਹੈ। ਉਸ ਨੇ ਇਸ ਲਈ ਆਪਣੇ ਬਜਟ ਤੋਂ ਤਿੰਨ ਗੁਣਾ ਤੋਂ ਵੱਧ ਖਰਚ ਕੀਤਾ ਹੈ। ਨਵੀਂ ਮਰਸੀਡੀਜ਼-ਬੇਂਜ਼ ਜੋ ਕਿ ਇਕ ਲਗਜ਼ਰੀ 7 ਮੀਟਰ ਕਾਰ ਹੈ 'ਤੇ ਬੀਬੀ ਨੇ 1 ਕਰੋੜ ਰੁਪਏ (£141,000) ਤੋਂ ਵੱਧ ਖਰਚ ਕੀਤੇ ਹਨ। ਬੀਬੀ ਦਾ ਦਾਅਵਾ ਹੈ ਕਿ ਇਸ ਗੱਡੀ ਵਿਚ ਲੱਗੀਆਂ ਵਾਧੂ ਸੀਟਾਂ ਉਸ ਦੇ ਪਾਲਤੂ ਜਾਨਵਰਾਂ ਨੂੰ ਬੱਚਿਆਂ ਨਾਲ ਕਾਰ ਵਿਚ ਸਫਰ ਕਰਨ ਲਈ ਸਹੂਲਤ ਦੇਣਗੀਆਂ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਕੈਨੇਡੀਅਨ ਨਾਗਰਿਕ ਨੂੰ ਸੁਣਾਈ 11 ਸਾਲ ਦੀ ਸਜ਼ਾ
ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਕਾਰ ਦੀ ਤਸਵੀਰ ਨਾਲ ਰੌਕਸੀ ਨੇ ਲਿਖਿਆ ਕਿ ਦੋ ਖਾਸ ਛੋਟੇ ਲੋਕਾਂ ਪਿਕਸੀ ਅਤੇ ਹੰਟਰ ਨੂੰ ਅੱਜ ਇਕ ਖ਼ਾਸ ਤੋਹਫਾ ਦਿੱਤਾ ਗਿਆ ਜਿਸ ਵਿਚ 7 ਸੀਟਾਂ ਹਨ। ਇਸ ਵਿਚ ਘਰ ਦੇ ਪਾਲਤੂ ਜਾਨਵਰ ਵੀ ਬੈਠ ਸਕਦੇ ਹਨ। ਰੌਕਸੀ ਦੀ ਬੇਟੀ ਪਿਕਸੀ ਨੇ ਵੀ ਆਪਣੀ ਅਤੇ ਆਪਣੇ ਛੋਟੇ ਭਰਾ ਨਾਲ ਆਕਰਸ਼ਕ ਨਵੀਂ ਕਾਰ ਸਾਹਮਣੇ ਖੁਸ਼ੀ ਜ਼ਾਹਰ ਕਰਦਿਆਂ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਭਾਵੇਂਕਿ ਕੁਮੈਂਟ ਵਿਚ ਕੁਝ ਲੋਕਾਂ ਨੇ ਇਸ ਤੋਹਫ ਨੂੰ ਗੈਰ ਜ਼ਰੂਰੀ ਮੰਨਿਆ ਜਦਕਿ ਕੁਝ ਲੋਕਾਂ ਨੇ ਇਸ ਤੋਹਫੇ ਲਈ ਬੱਚਿਆਂ ਨੂੰ ਵਧਾਈ ਦਿੱਤੀ।
ਅਫ਼ਗਾਨਿਸਤਾਨ ’ਚ ਤਾਲਿਬਾਨ ਦਾ ਕਹਿਰ, ਕਾਬੁਲ ’ਚ ਸ਼ਰਨ ਲੈਣ ਨੂੰ ਮਜ਼ਬੂਰ ਹੋਏ ਹਜ਼ਾਰਾਂ ਪਰਿਵਾਰ
NEXT STORY