ਵਿਏਨਾ: ਜਿਨ੍ਹਾਂ ਔਰਤਾਂ ਦੀ ਤਰਜਨੀ ਉਂਗਲ (ਇੰਡੈਕਸ ਫਿੰਗਰ), ਅਨਾਮਿਕਾ ਉਂਗਲ (ਰਿੰਗ ਫਿੰਗਰ) ਤੋਂ ਛੋਟੀ ਹੁੰਦੀ ਹੈ, ਉਹ ਸਰੀਰਕ ਰੂਪ ਨਾਲ ਜ਼ਿਆਦਾ ਮਜ਼ਬੂਤ ਹੁੰਦੀਆਂ ਹਨ। ਇਹ ਦਾਅਵਾ ਆਸਟ੍ਰੀਆ ਦੀ ਵਿਏਨਾ ਯੂਨੀਵਰਸਿਟੀ ਦੇ ਅਧਿਐਨ ਵਿਚ ਕੀਤਾ ਗਿਆ ਹੈ। ਖ਼ੋਜਕਰਤਾਵਾਂ ਨੇ 2ਡੀ:4ਡੀ ਡਿਜਿਟ ਰੇਸ਼ੋ (ਇੰਡੈਕਸ ਅਤੇ ਰਿੰਗ ਫਿੰਗਰ ਦੀ ਲੰਬਾਈ ਦੇ ਅੰਤਰ) ਨੂੰ ਮਾਸਪੇਸ਼ੀਆ ਦੀ ਤਾਕਤ ਨਾਲ ਜੋੜ ਕੇ ਦੇਖਿਆ ਹੈ। 2ਡੀ:4ਡੀ ਅਨੁਪਾਤ ਦੀ ਗਣਨਾ ਰਿੰਗ ਫਿੰਗਰ ਦੀ ਲੰਬਾਈ ਨੂੰ ਇੰਡੈਕਸ ਦੀ ਲੰਬਾਈ ਨਾਲ ਵੰਡ ਕੇ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਬੰਗਲਾਦੇਸ਼ : ਵਿਦਿਆਰਥੀ ਨੂੰ ਕਤਲ ਕਰਨ ਦੇ ਮਾਮਲੇ 'ਚ 20 ਦੋਸ਼ੀਆਂ ਨੂੰ ਮੌਤ ਦੀ ਸਜ਼ਾ
ਅਧਿਐਨ ਦੇ ਲੇਖਕ ਕੈਥਰੀਨ ਸ਼ੇਫਰ ਨੇ ਦੱਸਿਆ ਕਿ 2ਡੀ:4ਡੀ ਦਾ ਘੱਟ ਪੱਧਰ (ਇੰਡੈਕਸ ਫਿੰਗਰ ਦਾ ਰਿੰਗ ਤੋਂ ਛੋਟਾ ਹੋਣਾ) ਗਰਭ ਵਿਚ ਉਚ ਟੈਸਟੋਸਟੀਰੋਨ ਦੇ ਉਚ ਜੋਖ਼ਮ ਦਾ ਸੰਕੇਤ ਹੈ। ਜਿਵੇਂ-ਜਿਵੇਂ ਤੁਸੀਂ ਵੰਡੇ ਹੁੰਦੇ ਹੋ, ਇਸ ਦਾ ਪ੍ਰਭਾਵ ਚੀਜ਼ਾਂ ਨੂੰ ਫੜਨ ਦੀ ਸਮਰੱਥਾ ’ਤੇ ਦਿਖਦਾ ਹੈ। ਅਧਿਐਨ ਦੌਰਾਨ ਇਹ ਪਤਾ ਲੱਗਾ ਕਿ ਵਧੇਰੇ 2ਡੀ:4ਡੀ ਵਾਲੀਆਂ ਔਰਤਾਂ ਦੀ ਪਕੜ ਸ਼ਕਤੀ ਮੁਕਾਬਲਤਨ ਰੂਪ ਤੋਂ ਜ਼ਿਆਦਾ ਹੁੰਦੀ ਹੈ। ਪੁਰਸ਼ਾਂ ਦੇ ਮਾਮਲੇ ਵਿਚ ਇਹ ਪਹਿਲਾਂ ਤੋਂ ਸਥਾਪਿਤ ਸੀ, ਹੁਣ ਔਰਤਾਂ ਵਿਚ ਵੀ ਇਹੀ ਮੈਕੇਨਿਜ਼ਮ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਕੈਨੇਡਾ 'ਚ 2 ਮਹੀਨਿਆਂ ਤੋਂ ਲਾਪਤਾ 21 ਸਾਲਾ ਅਨਮੋਲ ਦੀ ਲਾਸ਼ ਬਰਾਮਦ, ਪੰਜਾਬ ਦੇ ਪਟਿਆਲਾ ਨਾਲ ਰੱਖਦਾ ਸੀ ਸਬੰਧ
ਅਧਿਐਨ ਵਿਚ ਆਸਟ੍ਰੀਆ ਦੀਆਂ 19 ਤੋਂ 31 ਸਾਲ ਉਮਰ ਦੀਆਂ ਸਿਹਤਮੰਦ ਔਰਤਾਂ ਨੂੰ ਸ਼ਾਮਲ ਕੀਤਾ ਗਿਆ ਸੀ। ਡਾਈਨੇਮੋਮੀਟਰ ਜ਼ਰੀਏ ਇਨ੍ਹਾਂ ਦੀ ਹੈਂਡਗ੍ਰਿਪ (ਹੱਥ ਦੀ ਪਕੜ) ਨੂੰ ਮਾਪਿਆ ਗਿਆ। ਇਹ ਇਕ ਹੈਂਡਲ ਵਾਲਾ ਡਿਵਾਇਸ ਹੈ, ਜਿਸ ਦੀ ਵਰਤੋਂ ਮਰੀਜ਼ਾਂ ਦੀ ਗ੍ਰਿਪ ਸਟਰੈਂਥ (ਹੱਥ ਦੀ ਫੜਨ ਦੀ ਤਾਕਤ) ਦਾ ਪਤਾ ਲਗਾਉਣ ਲਈ ਕੀਤਾ ਜਾਂਦਾ ਹੈ। ਜੇਕਰ ਸਟਰੈਂਥ ਘੱਟ ਹੈ ਤਾਂ ਕਾਰਡੀਓਮੈਟਾਬੋਲਿਕ ਰੋਗ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਆਧਾਰ ’ਤੇ ਖੋਜਕਰਤਾਵਾਂ ਨੇ ਦਾਅਵਾ ਕੀਤਾ ਕਿ ਔਰਤਾਂ ਦੀਆਂ ਉਂਗਲਾਂ ਦੀ 2ਡੀ:4ਡੀ ਅਨੁਪਾਤ ਅਤੇ ਗ੍ਰਿਪ ਸਟਰੈਂਥ ਵਿਚਾਲੇ ਸਪਸ਼ਟ ਸੰਬਧ ਹੈ। ਹਾਲਾਂਕਿ ਉਮਰ, ਵਾਤਾਵਰਣ, ਵਰਕਆਊਟ ਵਰਗੇ ਕਾਰਕ ਇਸ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਇਹ ਵੀ ਪੜ੍ਹੋ : ਫਾਈਜ਼ਰ ਦਾ ਦਾਅਵਾ: ਕੋਰੋਨਾ ਵੈਕਸੀਨ ਦੀਆਂ 3 ਖ਼ੁਰਾਕਾਂ ਓਮੀਕਰੋਨ ਨੂੰ ਕਰਣਗੀਆਂ ਬੇਅਸਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਓਮੀਕਰੋਨ ਦਾ ਖ਼ੌਫ, ਬ੍ਰਿਟੇਨ 'ਚ ਲਾਗੂ ਕੀਤੇ ਗਏ ਸਖ਼ਤ ਨਿਯਮ
NEXT STORY