ਇੰਟਰਨੈਸ਼ਨਲ ਡੈਸਕ-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਂਸਕੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨ ਦੀ ਬੇਨਤੀ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਇਸ ਪ੍ਰਸਤਾਵ 'ਤੇ ਵਿਅੰਗ ਵੀ ਕੀਤਾ। ਉਨ੍ਹਾਂ ਨੇ ਪੁਤਿਨ ਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਹਾਲ 'ਚ ਹੀ ਹੋਈ ਮੁਲਾਕਾਤ ਦੀਆਂ ਤਸਵੀਰਾਂ ਵੱਲ ਇਸ਼ਾਰਾ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਮੇਰੇ ਨਾਲ ਬੈਠ ਕੇ ਗੱਲਬਾਤ ਕਰੋ।
ਇਹ ਵੀ ਪੜ੍ਹੋ : ਬਾਈਡੇਨ ਨੇ ਯੂਕ੍ਰੇਨ ਦੀ ਮਦਦ ਲਈ 10 ਅਰਬ ਤੇ ਕੋਵਿਡ ਨਾਲ ਲੜਨ ਲਈ 22.5 ਅਰਬ ਡਾਲਰ ਮੰਗੇ
ਜ਼ਿਕਰਯੋਗ ਹੈ ਕਿ ਪੁਤਿਨ-ਮੈਕਰੋਨ ਦੀ ਮੁਲਾਕਾਤ ਦੀਆਂ ਤਸਵੀਰਾਂ 'ਚ ਇਕ ਬਹੁਤ ਲੰਬੇ ਮੇਜ਼ 'ਤੇ ਪੁਤਿਨ ਅਤੇ ਦੂਜੇ ਪਾਸੇ ਮੈਕਰੋਨ ਬੈਠੇ ਦਿਖਾਈ ਦੇ ਰਹੇ ਹਨ। ਜ਼ੇਲੇਂਸਕੀ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਤੁਸੀਂ ਕਿਸ ਗੱਲ ਤੋਂ ਡਰਦੇ ਹੋ? ਜ਼ੇਲੇਂਸਕੀ ਨੇ ਕਿਹਾ ਕਿ ਗੱਲਬਾਤ ਕਰਨਾ ਸਾਂਝੇਦਾਰੀ ਹੈ ਅਤੇ ਗੱਲਬਾਤ ਜੰਗ ਤੋਂ ਬਿਹਤਰ ਹੈ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਰੂਸ ਦੇ ਇਸ ਚੋਟੀ ਦੇ ਜਨਰਲ ਦੀ ਮੌਤ, ਸੀਰੀਆ 'ਚ ਫੌਜੀ ਮੁਹਿੰਮ 'ਚ ਲਿਆ ਸੀ ਹਿੱਸਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਬਾਈਡੇਨ ਨੇ ਯੂਕ੍ਰੇਨ ਦੀ ਮਦਦ ਲਈ 10 ਅਰਬ ਤੇ ਕੋਵਿਡ ਨਾਲ ਲੜਨ ਲਈ 22.5 ਅਰਬ ਡਾਲਰ ਮੰਗੇ
NEXT STORY