ਨਵੀਂ ਦਿੱਲੀ — ਜ਼ਿਆਦਾਤਰ ਲੋਕ ਆਪਣਾ ਕੀਮਤੀ ਸਮਾਨ ਅਤੇ ਸੋਨਾ-ਚਾਂਦੀ ਬੈਂਕ ਲਾਕਰ 'ਚ ਰੱਖ ਕੇ ਬੇਫਿਕਰ ਹੋ ਜਾਂਦੇ ਹਨ। ਆਮ ਲੋਕਾਂ 'ਚ ਇਹ ਧਾਰਨਾ ਬਣ ਚੁੱਕੀ ਹੈ ਕਿ ਘਰ ਦੀ ਥਾਂ ਬੈਂਕ ਲਾਕਰ 'ਚ ਰੱਖਿਆ ਸਮਾਨ ਜ਼ਿਆਦਾ ਸੁਰੱਖਿਅਤ ਹੁੰਦਾ ਹੈ। ਭਾਵੇਂ ਘਰ ਦੇ ਬਦਲੇ ਬੈਂਕ 'ਚ ਰੱਖੇ ਸਮਾਨ ਦੇ ਚੋਰੀ ਹੋ ਜਾਣ ਦੀ ਸੰਭਾਵਨਾ ਘੱਟ ਹੁੰਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਬੈਂਕ ਦੇ ਲਾਕਰ 'ਚ ਰੱਖੇ ਸਮਾਨ ਦੀ ਬੈਂਕ ਕੋਈ ਜ਼ਿੰਮੇਵਾਰੀ ਨਹੀਂ ਲਵੇਗਾ ਕਿਉਂਕਿ ਉਸਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਸੇ ਨੇ ਵੀ ਬੈਂਕ ਦੇ ਲਾਕਰ ਵਿਚ ਕੀ ਰੱਖਿਆ ਹੈ।
ਪਰ ਜੇਕਰ ਤੁਸੀਂ ਆਪਣੇ ਬੈਂਕ ਲਾਕਰ ਵਿਚ ਰੱਖੇ ਹੋਏ ਸਮਾਨ ਦਾ ਬੀਮਾ ਕਰਵਾ ਲੈਂਦੇ ਹੋ ਤਾਂ ਇਹ ਹੋਰ ਵੀ ਸੁਰੱਖਿਅਤ ਹੋ ਜਾਂਦਾ ਹੈ।
ਆਓ ਜਾਣਦੇ ਹਾਂ ਕਿ ਕਿਵੇਂ ਹੋ ਸਕਦਾ ਹੈ ਲਾਕਰ ਦਾ ਬੀਮਾ
ਕਈ ਜਨਰਲ ਇੰਸ਼ੋਰੈਂਸ ਕੰਪਨੀਆਂ ਹਨ ਜਿਹੜੀਆਂ ਆਪਣੇ ਹੋਮ ਇੰਸ਼ੋਰੈਂਸ ਜਾਂ ਕੰਟੇਂਟ ਇੰਸ਼ੋਰੈਂਸ ਪ੍ਰੋਡਕਟਸ ਦੇ ਤਹਿਤ ਬੈਂਕ ਲਾਕਰ ਇੰਸ਼ੋਰੈਂਸ ਦੀ ਸਹੂਲਤ ਦਿੰਦੀਆਂ ਹਨ। ਕੁਝ ਕੰਪਨੀਆਂ ਜਿਹੜੀਆਂ ਇਸ ਤਰ੍ਹਾਂ ਦਾ ਇੰਸ਼ੋਰੈਂਸ ਦਿੰਦੀਆਂ ਹਨ ਉਨ੍ਹਾਂ 'ਚ ਇਕ ਇਫਕੋ ਟੋਕਿਓ ਜਨਰਲ ਇੰਸ਼ੋਰੈਂਸ ਵੀ ਹੈ।
ਇਨ੍ਹਾਂ ਹਾਲਾਤਾਂ 'ਚ ਮਿਲਦਾ ਹੈ ਕਵਰ
ਕੰਪਨੀ ਦੀ ਪਾਲਸੀ ਬੈਂਕ ਦੇ ਲਾਕਰ 'ਚ ਰੱਖੀਆਂ ਚੀਜ਼ਾਂ ਦੇ ਇਨ੍ਹਾਂ ਸਥਿਤੀਆਂ ਵਿਚ ਗੁੰਮ ਹੋਣ ਜਾਂ ਬਰਬਾਦ ਹੋਣ 'ਤੇ ਕਵਰ ਦਿੰਦੀਆਂ ਹਨ।
- ਹਾਦਸਾ
- ਚੋਰੀ
- ਬੈਂਕ ਕਰਮਚਾਰੀਆਂ ਦੁਆਰਾ ਬੇਈਮਾਨੀ
- ਅੱਤਵਾਦੀ ਕਾਰਵਾਈਆਂ
ਐਕਸਟੇਂਡੇਡ ਕਵਰੇਜ
- ਸ਼ੇਅਰ ਅਤੇ ਸਟਾਕ ਸਰਟੀਫਿਕੇਟਸ, ਜਮ੍ਹਾਂ ਰਸੀਦ
- ਬੀਮਾ ਪਾਲਿਸੀ
- ਟਾਈਟਲ ਡੀਡਸ, ਪਲਾਨ ਅਤੇ ਮੈਨਿਊਸਕ੍ਰਿਪਟਸ
- ਪਾਸਪੋਰਟ
- ਹੋਰ ਨਿੱਜੀ ਰਿਕਾਰਡ ਅਤੇ ਸਰਟੀਫਿਕੇਟਸ
ਬੀਮਾ ਸਿਰਫ ਗਹਿਣਿਆਂ ਅਤੇ ਹੋਰ ਕੀਮਤੀ ਸਮਾਨ ਲਈ ਹੀ ਨਹੀਂ, ਸਗੋਂ ਬੈਂਕ ਲਾਕਰ ਵਿਚ ਰੱਖੇ ਗਏ ਜ਼ਰੂਰੀ ਦਸਤਾਵੇਜ਼ਾਂ ਲਈ ਵੀ ਲਿਆ ਜਾ ਸਕਦਾ ਹੈ। ਕੰਪਨੀ ਘੱਟੋ ਤੋਂ ਘੱਟ 3 ਲੱਖ ਰੁਪਏ ਦਾ ਬੀਮਾ ਸਿਰਫ 300 ਰੁਪਏ 'ਚ ਅਤੇ ਵੱਧ ਤੋਂ ਵੱਧ 40 ਲੱਖ ਰੁਪਏ ਦਾ ਬੀਮਾ 2500 ਰੁਪਏ 'ਚ ਪੇਸ਼ ਕਰਦੀ ਹੈ।
ਇਫਕੋ ਟੋਕਿਓ ਤੋਂ ਇਲਾਵਾ, ਟਾਟਾ ਏ.ਆਈ.ਜੀ. ਗਹਿਣਿਆਂ ਅਤੇ ਕੀਮਤੀ ਬੀਮੇ ਦੇ ਨਾਮ 'ਤੇ ਅਜਿਹਾ ਹੀ ਬੀਮਾ ਪੇਸ਼ ਕਰਦੀ ਹੈ। ਇਕ ਹੋਰ ਕੰਪਨੀ ਐਚ.ਡੀ.ਐਫ.ਸੀ. ਆਰਗੋ ਜਵੈਲਰਸ ਪੈਕੇਜ ਦੇ ਨਾਮ ਹੇਠ ਇਸੇ ਤਰ੍ਹਾਂ ਦਾ ਬੀਮਾ ਪੇਸ਼ ਕਰਦੀ ਹੈ।
ਤਲਾਕ ਦੇ ਮਾਮਲਿਆਂ 'ਚ ਕਿੰਝ ਹੁੰਦਾ ਹੈ ਧਨ ਦਾ ਬਟਵਾਰਾ, ਜਾਣੋ ਖਾਸ ਗੱਲਾਂ
NEXT STORY