ਜਲੰਧਰ (ਰਾਹੁਲ)-ਮਹਾਰਿਸ਼ੀ ਭ੍ਰਿਗੂ ਸਾਈਂ ਬਾਬਾ ਮੰਦਰ ਬਿਰਦੀ ਕਾਲੋਨੀ, ਹਰਬੰਸ ਨਗਰ ਜਲੰਧਰ ਦਾ 14ਵਾਂ ਮੂਰਤੀ ਸਥਾਪਨਾ ਦਿਵਸ ਤੇ ਬਸੰਤ ਪੰਚਮੀ ਸਮਾਗਮ ਦਾ ਆਯੋਜਨ ਮੰਦਰ ਕੰਪਲੈਕਸ ’ਚ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰ. ਓਮ ਪ੍ਰਕਾਸ਼ ਸ਼ਾਸਤਰੀ ਨੇ ਦੱਸਿਆ ਕਿ ਸਰਸਵਤੀ ਪੂਜਨ ਤੋਂ ਬਾਅਦ ਹੋਏ ਹਵਨ ਯੱਗ ’ਚ ਬਤੌਰ ਮੁੱਖ ਮਹਿਮਾਨ ਪ੍ਰਵੀਨ ਕੁਮਾਰ ਨੰਨੀ, ਸਿਮੀ, ਜਤਿੰਦਰ, ਰੋਜ਼ੀ, ਲਕਸ਼ੇ, ਅਕਸ਼ੇ ਤੇ ਸ਼ਕੁੰਤਲਾ ਦੇਵੀ ਸ਼ਾਮਲ ਹੋਏ। ਇਸ ਮੌਕੇ ਅਖਿਲ ਭਾਰਤੀ ਸਰਸਵਤੀ ਜੋਤਿਸ਼ੀ ਮੰਚ ਦੇ ਸੰਸਥਾਪਕ ਪ੍ਰਧਾਨ ਤੇ ਸੰਚਾਲਕ ਪੰ. ਰਾਜੀਵ ਸ਼ਰਮਾ, ਨਰਿੰਦਰ ਪਿੰਕੂ, ਅਰੁਣ ਕੁਮਾਰ, ਪੰ. ਮਹਿੰਦਰ ਸ਼ਾਸਤਰੀ, ਵਿਜੇ ਸ਼ਰਮਾ, ਵਿਸ਼ਾਲ ਸ਼ਰਮਾ, ਸਾਹਿਲ ਸ਼ਰਮਾ, ਪ੍ਰਕਾਸ਼ ਗੋਰੀਆ, ਮੁਰਾਰੀ ਲਾਲ, ਪਵਨ, ਸੂਰੀਆ ਪ੍ਰਕਾਸ਼, ਦਿਆਨੰਦ, ਬ੍ਰਿਜ ਮੋਹਨ ਸ਼ਾਸਤਰੀ, ਗਰੁੜ ਪ੍ਰਕਾਸ਼ ਸ਼ਾਸਤਰੀ, ਯੋਗੇਸ਼ ਸ਼ੁਕਲਾ, ਰੀਨਾ ਕੱਕੜ, ਪਵਨ ਬੱਸੀ, ਰਮੇਸ਼ ਵਿਜ ਤੇ ਹੋਰ ਪਤਵੰਤੇ ਮੌਜੂਦ ਸਨ।ਆਯੋਜਨ ’ਚ ਮਹਿਲਾ ਸ਼ਕਤੀ ਨੇ ਵੀ ਸਰਗਰਮ ਸਹਿਯੋਗ ਦਿੱਤਾ। ਪਵਿੱਤਰ ਹਵਨ ਯੱਗ ਤੋਂ ਬਾਅਦ ਮਹਿਲਾ ਸੰਕੀਰਤਨ ਮੰਡਲੀ ਵਲੋਂ ਪ੍ਰਭੂ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ’ਚ ਕਮਲ ਰਾਣੀ, ਕਮਲੇਸ਼, ਮੰਜੂ, ਅੰਜਲੀ, ਸਵੀਟੀ, ਰਾਜ, ਸਵਿਤਾ, ਡਿੰਪਲ, ਸ਼ਿਲਪਾ, ਇੰਦੂ ਬਾਲਾ, ਰਮਾ, ਰੇਖਾ, ਸੁਨੀਤਾ, ਹੇਮਾ ਤੇ ਕਵਿਤਾ ਆਦਿ ਨੇ ਆਪਣਾ ਸਹਿਯੋਗ ਦਿੱਤਾ।
ਜਲੰਧਰ ਦੇ ਖਿਡਾਰੀਆਂ ਨੇ ਜਿੱਤੇ ਸੋਨ ਤਮਗੇ
NEXT STORY