ਜਲੰਧਰ (ਮਨਜੀਤ)-ਬੀਤੇ ਦਿਨੀਂ ਪਿੰਡ ਸਰਦਾਰ ਵਾਲਾ ਵਿਖੇ ਪੰਚਾਇਤ ਜ਼ਮੀਨੀ ਬੋਲੀ ਰੱਦ ਕਰਵਾਉਣ ਨੂੰ ਲੈ ਕੇ ਬੋਲੀ ਕਰਵਾਉਣ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪੇਂਡੂ ਮਜ਼ਦੂਰ ਦੇ ਆਗੂਆਂ ਅਤੇ ਪਿੰਡ ਦੇ ਦਲਿਤ ਭਾਈਚਾਰੇ ਦੇ ਲੋਕਾਂ ਵਿਚਕਾਰ ਮਾਹੌਲ ਤਣਾਅਪੂਰਨ ਹੋ ਗਿਆ ਸੀ। ਪਿੰਡ ਦੇ ਦਲਿਤ ਪਰਿਵਾਰ ਦਾ ਕਹਿਣਾ ਸੀ ਕਿ ਪਿੰਡ ਦੀ ਪੰਚਾਇਤ ਵੱਲੋਂ ਪਿਛਲੇ ਸਾਲ 23 ਲੋਡ਼ਵੰਦ ਪਰਿਵਾਰਾਂ ਨੂੰ ਪੰਚਾਇਤੀ ਜ਼ਮੀਨ ’ਚੋਂ 5-5 ਮਰਲੇ ਦਾ ਪਲਾਟ ਦੇਣ ਦਾ ਮਤਾ ਪਾਸ ਕੀਤਾ ਗਿਆ ਸੀ। ਪਹਿਲਾਂ 5-5 ਮਰਲੇ ਦੇ ਪਲਾਟ ਅਲਾਟ ਕੀਤੇ ਜਾਣ, ਫਿਰ ਬੋਲੀ ਕੀਤੀ ਜਾਵੇ ਪਰ ਅਜਿਹਾ ਨਾ ਹੋਣ ਕਰ ਕੇ ਬੋਲੀ ਕਰਨ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੋਲੀ ਨਹੀਂ ਕਰਨ ਦਿੱਤੀ ਗਈ, ਜਿਸ ਕਾਰਨ ਪਿੰਡ ਦੀ ਦੂਜੀ ਧਿਰ ਦੇ ਰਣਧੀਰ ਸਿੰਘ, ਬਲਕਾਰ ਸਿੰਘ, ਕਰਨੈਲ ਸਿੰਘ, ਗੁਰਪਾਲ ਸਿੰਘ, ਬਲਜੀਤ ਸਿੰਘ, ਸੁਰਜੀਤ ਸਿੰਘ, ਕਪਲਦੀਪ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਤਰਸੇਮ ਸਿੰਘ ਨੰਬਰਦਾਰ ਤੇ ਹੋਰ ਸਾਥੀ ਵਿਅਕਤੀਆਂ ਨੇ ਦੱਸਿਆ ਕਿ ਪਿੰਡ ਸਰਦਾਰ ਵਾਲਾ ਤੇ ਥੇਹ ਕੁਸ਼ਲਗਡ਼੍ਹ ਦੀ ਪੰਚਾਇਤ ਇਕ ਹੈ। ਉਕਤ ਲੋਕ ਸਰਦਾਰ ਵਾਲਾ ਪਿੰਡ ਦੀ ਪੰਚਾਇਤੀ ਜ਼ਮੀਨ ’ਚੋਂ ਪਲਾਟਾਂ ਦੀ ਮੰਗ ਕਰ ਰਹੇ ਹਨ ਪਰ ਸਰਦਾਰ ਵਾਲਾ ਪਿੰਡ ਦੀ ਤਾਂ ਪੰਚਾਇਤੀ ਜ਼ਮੀਨ ਹੈ ਹੀ ਨਹੀਂ। ਬੀ. ਡੀ. ਪੀ. ਓ. ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਤਾਂ ਥੇਹ ਕੁਸ਼ਲਗਡ਼੍ਹ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਕਰਨ ਆਏ ਸੀ। ਉਕਤ ਵਿਅਕਤੀਆਂ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੰਚਾਇਤ ਨੇ ਵੀ ਮਤਾ ਪਾਸ ਕਰਦਿਆਂ ਕਾਰਵਾਈ ਰਜਿਸਟਰ ਵਿਚ ਲਿਖਿਆ ਹੋਇਆ ਹੈ ਕਿ ਸਰਦਾਰ ਵਾਲਾ ਪਿੰਡ ਦੀ ਪੰਚਾਇਤੀ ਜ਼ਮੀਨ ਨਹੀਂ ਹੈ, ਇਸ ਲਈ ਸਰਕਾਰ ਆਪਣੇ ਤੌਰ ’ਤੇ 23 ਪਰਿਵਾਰਾਂ ਨੂੰ ਪਲਾਟ ਦੇਣ ਦਾ ਇੰਤਜ਼ਾਮ ਕਰ ਰਹੀ ਹੈ ਪਰ ਫਿਰ ਵੀ ਉਕਤ ਲੋਕ ਹਰ ਵਾਰ ਪੰਚਾਇਤੀ ਜ਼ਮੀਨ ਦੀ ਬੋਲੀ ਵੇਲੇ ਹੰਗਾਮਾ ਕਰ ਕੇ ਮਾਹੌਲ ਨੂੰ ਖਰਾਬ ਕਰਦੇ ਹਨ, ਜੋ ਕਿ ਨਿੰਦਣਯੋਗ ਹੈ।
ਬਾਘਾ ਹਸਪਤਾਲ ਭੋਗਪੁਰ ਦੇ ਸਕੈਨਿੰਗ ਸੈਂਟਰ ਦੀ ਰਜਿਸਟ੍ਰੇਸ਼ਨ ਕੈਂਸਲ ਹੋਈ
NEXT STORY