ਜਲੰਧਰ (ਰਾਹੁਲ)-ਇਮਰਾਨ ਕੌਮਾਂਤਰੀ ਸਰਹੱਦੀ ਵਿਸ਼ਿਆਂ ’ਤੇ ਗਲੀ ਕ੍ਰਿਕਟ ਜਿਹੀ ਰਾਜਨੀਤੀ ਨਾ ਕਰਨ। ਆਪਣੇ ਅਹੁਦੇ ਦੀ ਮਰਿਆਦਾ ਨੂੰ ਇੰਨਾ ਨਾ ਡੇਗਣ ਕਿ ਸਭ ਦੀਆਂ ਉਂਗਲਾਂ ਉਠਣ। ਇਹ ਸ਼ਬਦ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਨੇ ਕਰਤਾਰਪੁਰ ਕਾਰੀਡੋਰ ਮਾਮਲੇ ਦੀ ਆੜ ’ਚ ਕੀਤੀ ਜਾ ਰਹੀ ਹਲਕੀ ਰਾਜਨੀਤੀ ਨੂੰ ਛੱਡ ਕੇ ਸੰਜੀਦਗੀ ਅਪਣਾਉਣ ਦੀ ਸਲਾਹ ਦਿੰਦੇ ਹੋਏ ਪ੍ਰਗਟਾਏ।ਸ਼੍ਰੀ ਭੰਡਾਰੀ ਨੇ ਸਪੱਸ਼ਟ ਕੀਤਾ ਕਿ ਗਲੀ ਕ੍ਰਿਕਟ ਦੀ ਵਿਵਸਥਾ ’ਚ ਕੁਝ ਅਜਿਹੇ ਖਿਡਾਰੀ ਹੁੰਦੇ ਹਨ ਜਿਨ੍ਹਾਂ ਦੇ ਰਵੱਈਏ ਕਾਰਨ ਕੋਈ ਵੀ ਕੈਪਟਨ ਉਨ੍ਹਾਂ ਨੂੰ ਆਪਣੀ ਟੀਮ ’ਚ ਸ਼ਾਮਲ ਨਹੀਂ ਕਰਨਾ ਚਾਹੁੰਦਾ ਪਰ ਉਸ ਨੂੰ ਖਿਡਾਉਣਾ ਵੀ ਜ਼ਰੂਰੀ ਹੁੰਦਾ ਹੈ। ਇਸ ਲਈ ਸੰਤੁਲਨ ਬਣਾਈ ਰੱਖਣ ਲਈ ਦੋਵਾਂ ਟੀਮਾਂ ਦੇ ਕਪਤਾਨਾਂ ਤੇ ਖਿਡਾਰੀਆਂ ਦੀ ਸਹਿਮਤੀ ਨਾਲ ਉਸ ਖਿਡਾਰੀ ਨੂੰ ਰੇਲੂ ਕੱਟਾ ਬਣਾ ਦਿੰਦੇ ਹਨ। ਇਸ ਨਾਲ ਸਾਰੇ ਖੁਸ਼ ਰਹਿੰਦੇ ਹਨ। ਕੈਪਟਨ ਸਮਝਦੇ ਹਨ ਕਿ ਸਾਡਾ ਪਿੱਛਾ ਛੁੱਟਿਆ ਤੇ ਰੇਲੂ ਕੱਟਾ ਇਸ ਲਈ ਖੁਸ਼ ਹੁੰਦਾ ਹੈ ਕਿ ਉਸ ਨੂੰ ਦੋਹਾਂ ਟੀਮਾਂ ਵਲੋਂ ਬੱਲੇਬਾਜ਼ੀ ਕਰਨ ਦਾ ਮੌਕਾ ਮਿਲੇਗਾ। ਮੌਜੂਦਾ ਮਾਹੌਲ ’ਚ ਜੇਕਰ ਸਿਆਸੀ ਖੇਡ ’ਤੇ ਧਿਆਨ ਕੇਂਦਰਿਤ ਕਰੀਏ ਤਾਂ ਰੇਲੂ ਕੱਟਾ ਲੱਭਣਾ ਜ਼ਿਆਦਾ ਮੁਸ਼ਕਲ ਨਹੀਂ ਹੈ।ਕਰਤਾਰਪੁਰ ਕਾਰੀਡੋਰ ਮਾਮਲੇ ’ਚ ਇਹ ਰੇਲੂ ਕੱਟਾ ਦੋਵੇਂ ਪਾਸਿਓਂ ਬੱਲੇਬਾਜ਼ੀ ਕਰਨ ਕਾਰਨ ਕੌਮਾਂਤਰੀ ਪੱਧਰ ’ਤੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਬੀਤੇ ਦੋ ਸਾਲਾਂ ਤੋਂ ਉਕਤ ਆਗੂ ਲਗਾਤਾਰ ਹਾਸੇ ਦਾ ਪਾਤਰ ਬਣ ਕੇ ਸੁਰਖੀਆਂ ਬਟੋਰ ਰਿਹਾ ਹੈ। ਹੁਣ ਜ਼ਿਆਦਾਤਰ ਲੋਕ ਉਨ੍ਹਾਂ ਦੀ ਹਰ ਸਰਗਰਮੀ ਨੂੰ ਹਲਕੇ ’ਚ ਲੈ ਰਹੇ ਹਨ। ਇਥੋਂ ਤੱਕ ਕਿ ਉਸ ਦੇ ਨਿੱਤ ਬਦਲਦੇ ਕਪਤਾਨ ਵੀ ਪ੍ਰੇਸ਼ਾਨੀ ’ਚ ਹਨ ਅਤੇ ਉਨ੍ਹਾਂ ਦੇ ਚਿਹਰਿਆਂ ’ਤੇ ਪ੍ਰੇਸ਼ਾਨੀ ਦੀਆਂ ਬੂੰਦਾਂ ਸਪੱਸ਼ਟ ਨਜ਼ਰ ਆ ਰਹੀਆਂ ਹਨ।
ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਕਾਰਨੀਵਾਲ ਦਾ ਆਯੋਜਨ
NEXT STORY