ਜਲੰਧਰ : ਮੇਅਰ ਜਗਦੀਸ਼ ਰਾਜਾ ਨੇ ਐਲ.ਈ.ਡੀ ਲਾਈਟਾਂ ਦੀ ਜਾਂਚ 'ਚ ਦੇਰੀ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਇਸ ਮੌਕੇ ਦੱਸਿਆ ਗਿਆ ਕਿ ਐਲ.ਈ.ਡੀ ਲਾਈਟਾਂ ਦੇ ਘਪਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਮਿਸ਼ਨਰ ਦਵਿੰਦਰ ਸਿੰਘ ਨੂੰ ਐਲ.ਈ.ਡੀ ਲਾਈਟ ਮਾਮਲੇ ਦੀ ਜਾਂਚ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਅਜੇ ਤੱਕ ਜਾਂਚ ਮੁਕੰਮਲ ਨਹੀਂ ਹੋਈ।
ਇਹ ਵੀ ਪੜ੍ਹੋ : ਸਿੱਖਿਆ ਤੇ ਖੇਡ ਵਿਭਾਗ 'ਚ ਤਾਲਮੇਲ ਦੀ ਘਾਟ, ਟੂਰਨਾਮੈਂਟਾਂ ਦੀਆਂ ਤਰੀਕਾਂ 'ਚ ਟਕਰਾਅ
ਦੱਸ ਦੇਈਏ ਕਿ ਸਮਾਰਟ ਸਿਟੀ 'ਚ ਐਲ.ਈ.ਡੀ ਲਾਈਟਾਂ ਨੂੰ ਲੈ ਕੇ 1 ਜੁਲਾਈ ਨੂੰ ਹਾਊਸ ਦੀ ਵਿਸ਼ੇਸ਼ ਮੀਟਿੰਗ ਹੋਈ ਸੀ। ਸਮਾਰਟ ਸਿਟੀ ਦਾ ਕੋਈ ਵੀ ਅਧਿਕਾਰੀ ਇਸ ਮੀਟਿੰਗ 'ਚ ਨਹੀਂ ਪਹੁੰਚਿਆ। ਇਸ ਦੇ ਨਾਲ ਹੀ ਐਲ.ਈ.ਡੀ ਲਾਈਟ ਘੁਟਾਲੇ ਦੀ ਜਾਂਚ ਲਈ ਕੌਂਸਲਰਾਂ ਦੀ ਜਾਂਚ ਕਮੇਟੀ ਬਣਾਈ ਗਈ ਸੀ, ਜਿਸ ਦੀ ਜਾਂਚ ਕਮੇਟੀ ਨੇ 13 ਜੁਲਾਈ ਨੂੰ ਰਿਪੋਰਟ ਹਾਊਸ ਵਿੱਚ ਪੇਸ਼ ਕੀਤੀ ਸੀ। ਮੀਟਿੰਗ 'ਚ ਕੌਂਸਲਰਾਂ ਨੇ ਐਲ.ਈ.ਡੀ ਲਾਈਟਾਂ ਦੀ ਜਾਂਚ ਦੀ ਮੰਗ ਕੀਤੀ ਸੀ। ਇਸ ਦੌਰਾਨ ਕੌਂਸਲਰਾਂ ਦੀ ਜਾਂਚ ਰਿਪੋਰਟ 'ਚ ਬੈਂਕ ਗਾਰੰਟੀ ਜਮ੍ਹਾਂ ਨਾ ਕਰਵਾਉਣ, ਐਗਰੀਮੈਂਟ ਅਨੁਸਾਰ ਐਲ.ਈ.ਡੀ ਲਾਈਟਾਂ ਨਾ ਲਗਾਉਣ, ਜੀਐਸਟੀ ਦੀ ਵੱਧ ਅਦਾਇਗੀ ਸਮੇਤ ਹੋਰ ਕਮੀਆਂ ਪਾਈਆਂ ਗਈਆਂ। ਇਸ ’ਤੇ ਮੇਅਰ ਨੇ ਕਮਿਸ਼ਨਰ ਨੂੰ ਪੱਤਰ ਲਿਖ ਕੇ 15 ਦਿਨਾਂ ’ਚ ਜਾਂਚ ਮੁਕੰਮਲ ਕਰਨ ਲਈ ਕਿਹਾ ਸੀ ਪਰ ਇਕ ਮਹੀਨਾ ਬੀਤ ਜਾਣ ’ਤੇ ਵੀ ਜਾਂਚ ਮੁਕੰਮਲ ਨਹੀਂ ਹੋ ਸਕੀ।
ਇਹ ਵੀ ਪੜ੍ਹੋ : ਟੈਂਡਰ ਅਲਾਟਮੈਂਟ ਨੀਤੀ 'ਚ ਬਦਲਾਅ ਕਰਨ ਜਾ ਰਹੀ ਪੰਜਾਬ ਸਰਕਾਰ, ਪੜ੍ਹੋ ਕੀ ਹੋਵੇਗੀ ਨਵੀਂ ਨੀਤੀ
ਮੁੱਖ ਮੰਤਰੀ ਨੂੰ ਭੇਜੇ ਪੱਤਰ ਵਿੱਚ ਲਿਖਿਆ ਗਿਆ ਸੀ ਕਿ ਜਾਂਚ ਮੁਕੰਮਲ ਕਰਨ ਲਈ ਕਮਿਸ਼ਨਰ ਨੂੰ ਯਾਦ ਪੱਤਰ ਵੀ ਭੇਜਿਆ ਗਿਆ ਸੀ ਪਰ ਕੋਈ ਜਵਾਬ ਨਹੀਂ ਮਿਲਿਆ। ਹਾਲਾਂਕਿ ਪੱਤਰ ਰਾਹੀਂ ਦੱਸਿਆ ਗਿਆ ਕਿ ਐਲ.ਈ.ਡੀ ਲਾਈਟ ਦੇ ਪਹਿਲੇ ਗੇੜ ਦਾ ਥਰਡ ਪਾਰਟੀ ਆਡਿਟ ਵੀ ਹੋ ਚੁੱਕਾ ਹੈ। ਇਸ ਵਿੱਚ ਵੀ ਖਾਮੀਆਂ ਹਨ। ਇਸ ਸਬੰਧੀ ਕਮਿਸ਼ਨਰ ਦਵਿੰਦਰ ਸਿੰਘ ਨੇ ਕਿਹਾ ਕਿ ਇਸ ਪੱਤਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੂਜੇ ਪਾਸੇ ਕੌਂਸਲਰ ਨਿਰਮਲ ਸਿੰਘ ਨੇ ਪੱਤਰ ਰਾਹੀਂ ਮੇਅਰ ਨੂੰ ਜਾਣੂ ਕਰਵਾਇਆ ਕਿ ਕਮਿਸ਼ਨਰ ਵਾਰਡਾਂ ਵਿੱਚ ਵਿਕਾਸ ਕਾਰਜਾਂ 'ਚ ਕੋਈ ਦਿਲਚਸਪੀ ਨਹੀਂ ਲੈ ਰਹੇ ਹਨ।
ਦਿਹਾਤੀ ਸੀ. ਆਈ. ਏ. ਸਟਾਫ਼ ਨੂੰ ਮਿਲੀ ਵੱਡੀ ਸਫ਼ਲਤਾ, ਨਸ਼ਾ ਤਸਕਰ ਕੀਤੇ ਕਾਬੂ
NEXT STORY