ਜਲੰਧਰ : ਇਸਰੋ ਨੇ ਚੰਦਰਯਾਨ-3 ਨੂੰ ਭਾਰਤ ਦੀ ਧਰਤੀ ਤੋਂ ਚੰਨ ਦੇ ਬਹੁਤ ਜ਼ਿਆਦਾ ਨੇੜੇ ਤੱਕ ਤਾਂ ਪਹੁੰਚਾ ਦਿੱਤਾ ਹੈ ਪਰ ਚੰਨ ’ਤੇ ਉਤਰਣ ਦਾ ਫ਼ੈਸਲਾ ਚੰਦਰਯਾਨ ਖ਼ੁਦ ਲਵੇਗਾ। ਇਸਰੋ ਦੇ ਵਿਗਿਆਨੀਆਂ ਅਨੁਸਾਰ ਲੈਂਡਿੰਗ ਦੀ ਪੂਰੀ ਪ੍ਰਕਿਰਿਆ ਨਿੱਜੀ ਹੋਵੇਗੀ, ਜਿਸ ’ਚ ਲੈਂਡਰ ਨੂੰ ਆਪਣੇ ਇੰਜਣ ਨੂੰ ਠੀਕ ਸਮੇਂ ਅਤੇ ਉਚਿਤ ਉਚਾਈ ’ਤੇ ਚਾਲੂ ਕਰਨਾ ਹੋਵੇਗਾ, ਉਸ ਨੂੰ ਸਹੀ ਮਾਤਰਾ ’ਚ ਈਂਧਨ ਦੀ ਵਰਤੋਂ ਕਰਨੀ ਹੋਵੇਗੀ ਅਤੇ ਅਖ਼ੀਰ ਹੇਠਾਂ ਉਤਰਣ ਤੋਂ ਪਹਿਲਾਂ ਇਹ ਪਤਾ ਲਾਉਣਾ ਹੋਵੇਗਾ ਕਿ ਕਿਸੇ ਤਰ੍ਹਾਂ ਦੀ ਰੁਕਾਵਟ ਜਾਂ ਪਹਾੜੀ ਖੇਤਰ ਜਾਂ ਖੱਡਾ ਨਾ ਹੋਵੇ। ਸਾਰੇ ਮਾਪਦੰਡਾਂ ਦੀ ਜਾਂਚ ਕਰਨ ਅਤੇ ਲੈਂਡਿੰਗ ਦਾ ਫ਼ੈਸਲਾ ਲੈਣ ਤੋਂ ਬਾਅਦ ਇਸਰੋ ਬੈਂਗਲੂਰੂ ਦੇ ਨੇੜੇ ਬਯਾਲਾਲੂ ’ਚ ਆਪਣੇ ਇੰਡੀਅਨ ਡੀਪ ਸਪੇਸ ਨੈੱਟਵਰਕ (ਆਈ. ਡੀ. ਐੱਸ. ਐੱਨ.) ਵੱਲੋਂ ਨਿਰਧਾਰਤ ਸਮੇਂ ’ਤੇ ਲੈਂਡਿੰਗ ਤੋਂ ਕੁਝ ਘੰਟੇ ਪਹਿਲਾਂ ਸਾਰੇ ਜ਼ਰੂਰੀ ਕਮਾਂਡ ਉਸ ਉੱਤੇ ਅਪਲੋਡ ਕਰ ਦੇਵੇਗਾ।
ਇਹ ਵੀ ਪੜ੍ਹੋ : ਸੰਨੀ ਦਿਓਲ ਦੀ ਸਿਆਸਤ ਤੋਂ ਤੌਬਾ ਭਾਜਪਾ ਲਈ ਸਬਕ, ਨਵਾਂ ਚਿਹਰਾ ਪਾਰਟੀ ਲਈ ਬਣਿਆ ਚੁਣੌਤੀ
ਚੰਨ ’ਤੇ ਪਹੁ-ਫੁਟਾਲੇ ਦੀ ਉਡੀਕ
ਇਸਰੋ ਨੇ ਐਤਵਾਰ ਨੂੰ ਕਿਹਾ ਸੀ ਕਿ ਉਸ ਨੇ ਚੰਦਰਯਾਨ-3 ਮਿਸ਼ਨ ਦੇ ਲੈਂਡਰ ਮਾਡਿਊਲ ਨੂੰ ਗ੍ਰਹਿਪੰਧ ’ਚ ਥੋੜ੍ਹਾ ਹੋਰ ਹੇਠਾਂ ਸਫਲਤਾਪੂਰਵਕ ਪਹੁੰਚਾ ਦਿੱਤਾ ਹੈ। ਆਖਰੀ ਡੀਬੂਸਟਿੰਗ (ਰਫ਼ਤਾਰ ਘੱਟ ਕਰਨ ਦੀ ਪ੍ਰਕਿਰਿਆ) ਆਪ੍ਰੇਸ਼ਨ ’ਚ ਲੈਂਡਰ ਮਾਡਿਊਲ ਸਫ਼ਲਤਾਪੂਰਵਕ ਚੰਨ ਦੇ ਗ੍ਰਹਿਪੰਧ ’ਚ ਹੋਰ ਹੇਠਾਂ ਆ ਗਿਆ ਹੈ। ਮਾਡਿਊਲ ਹੁਣ ਅੰਦਰੂਨੀ ਜਾਂਚ ਪ੍ਰਕਿਰਿਆ ’ਚੋਂ ਲੰਘੇਗਾ ਅਤੇ ਨਿਰਦੇਸ਼ਿਤ ਲੈਂਡਿੰਗ ਵਾਲੀ ਥਾਂ ’ਤੇ ਪਹੁ-ਫੁੱਟਣ ਦੀ ਉਡੀਕ ਕਰੇਗਾ।
ਇਸ ਤਰ੍ਹਾਂ ਹੋਵੇਗੀ ਸਾਫਟ ਲੈਂਡਿੰਗ
ਇੰਜਣ ਬਰਨ ਲਗਭਗ 05.47 ਵਜੇ
ਸਾਰੇ ਸਿਸਟਮ ਸੁਚਾਰੂ ਪਾਏ ਜਾਣ ’ਤੇ ਲੈਂਡਰ ਮਾਡਿਊਲ ਦੇ ਚਾਰੇ ਇੰਜਣ ਬਰਨ ਕਰ ਕੇ ਇਸ ਦੀ ਰਫ਼ਤਾਰ ਨੂੰ ਤੇਜ਼ੀ ਨਾਲ ਘੱਟ ਕੀਤਾ ਜਾਵੇਗਾ।
ਬਦਲੇਗਾ ਦਿਸ਼ਾ
ਰਫ਼ਤਾਰ ਘੱਟ ਹੁੰਦੇ ਹੀ ਲੈਂਡਿੰਗ ਮਾਡਿਊਲ ਦੇ ਪੈਰ ਹੌਰੀਜ਼ੌਂਟਲ ਦਿਸ਼ਾ ਤੋਂ ਬਦਲ ਕੇ ਚੰਨ ਦੀ ਸਤ੍ਹਾ ਵੱਲ ਹੋ ਜਾਣਗੇ ਅਤੇ ਉਹ ਕੰਟਰੋਲ ਚਾਲ ਨਾਲ ਸਤ੍ਹਾ ਵੱਲ ਵਧੇਗਾ
ਲੈਂਡਿੰਗ
ਸਫਲਤਾਪੂਰਵਕ ਸਾਫਟ ਲੈਂਡਿੰਗ ਕਰਦਿਆਂ ਹੀ ਲੈਂਡਿਗ ਮਾਡਿਊਲ ‘ਵਿਕਰਮ’ ਆਪਣੇ ਸੰਚਾਰ ਉਪਕਰਣਾਂ ਨੂੰ ਐਕਟਿਵ ਕਰੇਗਾ।
ਲੈਂਡਿੰਗ ਤੋਂ ਬਾਅਦ
ਲੈਂਡਿੰਗ ਤੋਂ ਬਾਅਦ ‘ਵਿਕਰਮ’ ਦਾ ਰੈਂਪ ਖੁੱਲ੍ਹੇਗਾ ਅਤੇ ਇਸ ’ਚੋਂ ਰੋਵਰ ਪ੍ਰਗਿਆਨ ਬਾਹਰ ਆਵੇਗਾ।
ਇਹ ਵੀ ਪੜ੍ਹੋ : ਪੰਜਾਬ-ਹਿਮਾਚਲ ਦੀ ਹੱਦ ’ਤੇ ਬੇਖ਼ੌਫ਼ ਚੱਲ ਰਿਹੈ ਕਾਲਾ ਧੰਦਾ, 1000 ਰੁ. 'ਚ ਹੁੰਦੈ ਜਿਸਮ ਦਾ ਸੌਦਾ
ਚੰਦਰਮਾ ਦੇ ਅਣਜਾਣ ਦੱਖਣੀ ਧਰੁਵ ’ਤੇ ਉਤਰਣ ਵਾਲਾ ਪਹਿਲਾ ਦੇਸ਼ ਹੋਵੇਗਾ ਭਾਰਤ
ਚੰਦਰਯਾਨ-3 ਦੇ ਲੈਂਡਰ ਮਾਡਿਊਲ (ਐੱਲ. ਐੱਮ.) ਦੇ ਬੁੱਧਵਾਰ ਸ਼ਾਮ ਨੂੰ ਚੰਦਰਮਾ ਦੀ ਧਰਤੀ ’ਤੇ ਉਤਰਦਿਆਂ ਹੀ ਭਾਰਤ ਧਰਤੀ ਦੇ ਇਕੋ-ਇਕ ਕੁਦਰਤੀ ਉਪਗ੍ਰਹਿ ਚੰਦਰਮਾ ਦੇ ਅਣਜਾਣ ਦੱਖਣੀ ਧਰੁਵ ’ਤੇ ਪੁੱਜਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਕੇ ਇਤਿਹਾਸ ਰਚ ਦੇਵੇਗਾ। ਜੇਕਰ ਚੰਦਰਯਾਨ-3 ਮਿਸ਼ਨ ਚੰਦਰਮਾ ’ਤੇ ਉਤਰਣ ਅਤੇ ਇਕ ਰੋਬੋਟਿਕ ਚੰਦਰ ਰੋਵਰ ਨੂੰ ਉਤਾਰਣ ’ਚ ਸਫ਼ਲ ਰਹਿੰਦਾ ਹੈ ਤਾਂ ਅਮਰੀਕਾ, ਚੀਨ ਅਤੇ ਸਾਬਕਾ ਸੋਵੀਅਤ ਸੰਘ ਤੋਂ ਬਾਅਦ ਭਾਰਤ ਚੰਦਰਮਾ ਦੀ ਸਤ੍ਹਾ ’ਤੇ ਸਾਫਟ ਲੈਂਡਿੰਗ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ।
ਵਿਕਰਮ ਅਤੇ ਪ੍ਰਗਿਆਨ ਹਨ ਤਿਆਰ
ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਨਾਲ ਲੈਸ ਲੈਂਡਰ ਮਾਡਿਊਲ ਦੇ ਬੁੱਧਵਾਰ ਸ਼ਾਮ 6 ਵੱਜ ਕੇ 4 ਮਿੰਟ ’ਤੇ ਚੰਦਰਮਾ ਦੇ ਦੱਖਣੀ ਧਰੁਵ ਖੇਤਰ ਦੇ ਨੇੜੇ ਸਾਫਟ ਲੈਂਡਿੰਗ ਕਰਨ ਦੀ ਯੋਜਨਾ ਹੈ। ਭਾਰਤ ਨੇ 14 ਜੁਲਾਈ ਨੂੰ ‘ਲਾਂਚ ਵ੍ਹੀਕਲ ਮਾਰਕ-3’ (ਐੱਲ. ਵੀ. ਐੱਮ.-3) ਰਾਕੇਟ ਰਾਹੀਂ 600 ਕਰੋਡ਼ ਰੁਪਏ ਦੀ ਲਾਗਤ ਵਾਲੇ ਆਪਣੇ ਤੀਸਰੇ ਚੰਦਰ ਮਿਸ਼ਨ ਚੰਦਰਯਾਨ-3 ਦੀ ਲਾਂਚਿੰਗ ਕੀਤੀ ਸੀ।
‘17 ਮਿੰਟ ਦਾ ਡਰ’ ਤੋਂ ਪਾਰ ਪਾਉਣਾ ਹੋਵੇਗਾ
ਚੰਦਰਯਾਨ-3 ਬੁੱਧਵਾਰ ਸ਼ਾਮ 6.04 ਵਜੇ ਚੰਨ ਦੇ ਦੱਖਣੀ ਧਰੁਵ ’ਤੇ ਸਾਫਟ ਲੈਂਡਿੰਗ ਕਰੇਗਾ। ਇਸ ਪ੍ਰਕਿਰਿਆ ਦੇ ਆਖ਼ਰੀ 17 ਮਿੰਟ ਬਹੁਤ ਹੀ ਤਣਾਅ ਭਰੇ ਹੋਣਗੇ। ਸਾਫਟ ਲੈਂਡਿੰਗ ਦੀ ਮਹੱਤਵਪੂਰਨ ਪ੍ਰਕਿਰਿਆ ਨੂੰ ਇਸਰੋ ਅਧਿਕਾਰੀਆਂ ਸਮੇਤ ਕਈ ਲੋਕਾਂ ਵੱਲੋਂ ‘17 ਮਿੰਟ ਦਾ ਡਰ’ ਕਿਹਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਕਾਂਗਰਸ ਵਰਕਿੰਗ ਕਮੇਟੀ ’ਚ ਜਗ੍ਹਾ ਨਾ ਮਿਲਣ 'ਤੇ ਛਿੜੀ ਨਵੀਂ ਚਰਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚੋਂ 4 ਨੌਜਵਾਨਾਂ ਕੋਲੋਂ 3 ਵੈਪਨ ਅਤੇ ਗੋਲ਼ੀਆਂ ਬਰਾਮਦ
NEXT STORY